ਵਿਵੇਕਾਨੰਦ ਵਰਲਡ ਸਕੂਲ ਦੇ ਤਿੰਨ ਵਿਦਿਆਰਥੀਆਂ ਦੀ ਹੋਈ ਪ੍ਰੀ ਨੈਸ਼ਨਲ ਪ੍ਰਤੀਯੋਗਤਾ ਦੇ ਲਈ ਚੋਣ
ਵਿਵੇਕਾਨੰਦ ਵਰਲਡ ਸਕੂਲ ਦੇ ਤਿੰਨ ਵਿਦਿਆਰਥੀਆਂ ਦੀ ਹੋਈ ਪ੍ਰੀ ਨੈਸ਼ਨਲ ਪ੍ਰਤੀਯੋਗਤਾ ਦੇ ਲਈ ਚੋਣ
ਫਿਰੋਜ਼ਪੁਰ 7 ਅਗਸਤ (): ਵਿਵੇਕਾਨੰਦ ਵਰਲਡ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਬੀਤੀ ਦਿਵਸ ਜਲੰਧਰ ਵਿਚ ਆਯੋਜਿਤ 54ਵੀਂ ਰਾਜ ਸ਼ੂਟਿੰਗ ਪ੍ਰਤੀਯੋਗਤਾ (10 ਮੀਟਰ ਏਅਰ ਪਿਸਟਲ) ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪ੍ਰੀ ਨੈਸ਼ਨਲ ਸ਼ੂਟਿੰਗ ਪ੍ਰਤੀਯੋਗਤਾ ਦੇ ਲਈ ਚੋਣ ਹੋਈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਡਾਇਰੈਕਟਰ ਡਾ. ਐੱਸਐਨ ਰੁਦਰਾ ਨੇ ਦੱਸਿਆ ਕਿ ਆਪਣੀ ਸਥਾਪਿਤ ਦੇ ਦੂਜੇ ਹੀ ਸਾਲ ਵਿਚ ਸਕੂਲ ਦੇ ਵਿਦਿਆਰਥੀਆਂ ਗੁਰਸ਼ਰਨ ਸਿੰਘ, ਅਸ਼ੀਰ ਸਾਗਰ, ਸਾਗਰ ਭਾਸਕਰ ਅਤੇ ਨਵਦੀਪ ਸਿੰਘ ਨੇ ਆਪਣੀ ਇਸ ਉਪਲਬੱਧੀਆਂ ਨਾਲ ਨਾ ਕੇਵਲ ਆਪਣਾ ਨਾਮ ਰੋਸ਼ਨ ਕੀਤਾ ਹੈ। ਆਪਣੇ ਇਸ ਵਧੀਆ ਪ੍ਰਦਰਸ਼ਨ ਦੀ ਬਦੌਲਤ ਹੁਣ ਇਹ ਵਿਦਿਆਰਥੀ ਆਪਣੇ ਕੋਚ ਦਰਸ਼ਨ ਸਿੰਘ ਦੀ ਅਗਵਾਈ ਵਿਚ ਅਹਿਮਦਾਬਾਦ ਵਿਚ ਖੇਡਣ ਜਾਣਗੇ। ਵਿਦਿਆਰਥੀਆਂ ਦੀ ਇਸਸ ਸ਼ਾਨਦਾਰ ਉਪਲਬੱਧੀ ਦੇ ਲਈ ਅੱਜ ਉਨ੍ਹਾਂ ਨੇ ਪਰਮਵੀਰ ਸ਼ਰਮਾ, ਸਕੂਲ ਪ੍ਰਸਾਸ਼ਕ, ਵਿਪਨ ਸ਼ਰਮਾ ਗਤੀਵਿਧੀ ਪ੍ਰਧਾਨ, ਸ਼੍ਰੀਮਤੀ ਕਰੁਣਾ ਸਕਸੈਨਾ ਅਕਾਦਮਿਕ ਕੋਆਰਡੀਨੇਟਰ ਵੱਲੋਂ ਸਨਮਾਨਿ ਕੀਤਾ ਗਿਆ। ਇਥੇ ਇਹ ਵਰਨਣਯੋਗ ਹੈ ਕਿ ਬੀਤੇ ਮਹੀਨੇ ਵਿਵੇਕਾਨੰਦ ਵਰਲਡ ਸਕੂਲ ਦੇ ਸੱਤ ਸ਼ੂਟਰਜ ਦੀ ਚੋਣ ਨਜ਼ਦੀਕੀ ਭਵਿੱਖ ਵਿਚ ਇੰਡੋਨੇਸ਼ੀਆ ਵਿਚ ਹੋਣ ਵਾਲੇ ਅੰਤਰਰਾਸ਼ਟਰੀ ਕਰਾਸ ਬੋ ਪ੍ਰਤੀਯੋਗਤਾ ਵਿਚ ਵੀ ਹੋਈ ਹੈ।