Ferozepur News

ਵਿਵੇਕਾਨੰਦ ਵਰਡਲ ਸਕੂਲ ਬੱਚਿਆਂ ਨੂੰ ਜ਼ਿਲ•ਾ ਅਦਾਲਤ ਵਿਚ ਲੈ ਜਾ ਕੇ ਉਥੋਂ ਅਧਿਕਾਰੀਆਂ ਨਾਲ ਮਿਲਾਇਆ

ਫਿਰੋਜ਼ਪੁਰ 26 ਸਤੰਬਰ (): ਬੁੱਧਵਾਰ ਨੂੰ ਵਿਵੇਕਾਨੰਦ ਵਰਡਲ ਸਕੂਲ ਦੇ ਪੰਜਵੀਂ ਤੋਂ ਲੈ ਕੇ ਅੱਠਵੀਂ ਤੱਕ ਬੱਚਿਆਂ ਨੂੰ ਜ਼ਿਲ•ਾ ਅਦਾਲਤ ਵਿਚ ਲੈ ਜਾ ਕੇ ਉਥੋਂ ਦੇ ਮੁੱਖੀ ਅਤੇ ਹੋਰ ਅਧਿਕਾਰੀਆਂ ਨਾਲ ਮਿਲਾਇਆ ਗਿਆ। ਇਸ ਮੌਕੇ ਬਲਜਿੰਦਰ ਸਿੰਘ ਚੀਫ ਜੁਡੀਸ਼ੀਅਲ ਕਮ ਸਕੱਤਰ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਨੇ ਬੱਚਿਆਂ ਨੂੰ ਜ਼ਿਲ•ਾ ਅਦਾਲਤ ਵਿਚ ਕੇਸ ਅਤੇ ਧਾਰਾਵਾਂ ਅਤੇ ਹੋਣ ਵਾਲੇ ਫੈਸਲੇ ਬਾਰੇ ਜਾਣੂ ਕਰਵਾਇਆ ਗਿਆ। ਉਥੋਂ ਦੇ ਅਧਿਕਾਰੀਆਂ ਨੇ ਬੱਚਿਆਂ ਨੂੰ ਅਦਾਲਤ ਦੀ ਕਾਰਵਾਈ ਅਤੇ ਹੋਣ ਬਾਰੇ ਕੰਮਾਂ ਦੇ ਬਾਰੇ ਕ੍ਰਮਵਾਰ ਦੱਸਿਆ ਗਿਆ। ਬੱਚਿਆਂ ਨੇ ਉਨ•ਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਦਿਲਚਸਪੀ ਦਿਖਾਉਂਦੇ ਹੋਏ ਆਪਣੇ ਭਾਵਾਂ ਨੂੰ ਪ੍ਰਸ਼ਨਾਂ ਦੇ ਰੂਪਾਂ ਵਿਚ ਪ੍ਰਗਟ ਕੀਤਾ। ਅਦਾਲਤ ਦੇ ਮੁੱਖੀ ਨੇ ਬੱਚਿਆਂ ਨੂੰ ਬਹੁਤ ਚੰਗੀ ਤਰ•ਾਂ ਕਾਨੂੰਨ ਸਮਝਾਇਆ ਅਤੇ ਬੱਚਿਆਂ ਦੇ ਪ੍ਰੇਸ਼ਨਾਂ ਦੇ ਜਵਾਬ ਦਿੱਤੇ। ਕਈ ਬੱਚਿਆਂ ਦੇ ਪ੍ਰਸ਼ਨਾਂ ਤੋਂ ਪ੍ਰਭਾਵਿਤ ਹੋ ਕੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। 

Related Articles

Back to top button