Ferozepur News

ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਫਿਰੋਜ਼ਪੁਰ ਦਿਹਾਤੀ ਵਿਖੇ ਪਹਿਲੀ ਚੋਣਂ ਰਿਹਰਹਸਲ ਸੰਪੰਨ 

ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਫਿਰੋਜ਼ਪੁਰ ਦਿਹਾਤੀ ਵਿਖੇ ਪਹਿਲੀ ਚੋਣਂ ਰਿਹਰਹਸਲ ਸੰਪੰਨ 

ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਫਿਰੋਜ਼ਪੁਰ ਦਿਹਾਤੀ ਵਿਖੇ ਪਹਿਲੀ ਚੋਣਂ ਰਿਹਰਹਸਲ ਸੰਪੰਨ

(286 ਪੀ.ਆਰ.ਓ, 283 ਏ.ਪੀ.ਆਰ.ਓ ਅਤੇ 566 ਪੋਲਿੰਗ ਅਫਸਰਾਂ ਨੇ ਪ੍ਰਾਪਤ ਕੀਤੀ ਟ੍ਰੇਨਿੰਗ)

ਫਿਰੋਜ਼ਪੁਰ, 23.1.2022: ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਗਾਮੀ ਵਿਧਾਨ ਸਭਾ ਚੋਣਾ  ਦੇ ਮੱਦੇਨਜ਼ਰ ਅੱਜ ਜ੍ਹਿਲਾ ਚੋਣ ਅਫਸਰ ਕਮ-ਡਿਪਟੀ ਕਮੀਸ਼ਨਰ ਫਿਰੋਜਪੁਰ ਗਿਰੀਸ਼ ਦਯਾਲਨ  ਆਈ. ਐ.ਅੇਸ ਦੀ ਅਗਵਾਈ ਵਿੱਚ ਅੱਜ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਰਿਟਰਨਿੰਗ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ(ਜ) ਫਿਰੋਜ਼ਪੁਰ ਅਮਿਤ ਮਜਾਹਨ ਦੀ ਦੇਖ-ਰੇਖ ਵਿੱਚ ਵਿਧਾਨ ਸਭਾ ਹਲਕਾ 077 ਫਿਰੋਜ਼ਪੁਰ ਦਿਹਾਤੀ ਦੀ ਪਹਿਲੀ ਚੋਣਂ ਰਿਹਰਹਸਲ ਸੰਪੰਨ ਹੋਈ।

ਰਿਟਰਨਿੰਗ ਅਫਸਰ ਅਮਿਤ ਮਹਾਜਨ ਜੀ ਨੇ ਦੱਸਿਆ ਕਿ ਅੱਜ ਇਸ ਟ੍ਰੇਨਿੰਗ ਵਿੱਚ 286 ਪ੍ਰਜਾਇਡਿੰਗ ਅਫਸਰਾਂ, 283 ਏ.ਪੀ.ਆਰ.ਓ ਅਤੇ 566 ਪੋਲਿੰਗ ਅਫਸਰਾਂ ਨੇ ਟ੍ਰੇਨਿੰਗ ਪ੍ਰਾਪਤ ਕੀਤੀ ਅਤੇ ਈ.ਵੀ.ਐਮ. ਵੀ.ਵੀ.ਪੈਟ ਬੈਲਟ ਯੂਨਿਟ ਆਦਿ ਨੂੰ ਸੰਚਾਰੂ ਰੂਪ ਵਿੱਚ ਚਲਾਉਣ ਦਾ ਅਭਿਆਸ ਕੀਤਾ। ਉਹਨਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਦਾ ਕੰਮ ਸੁਚਾਰੂ ਨਾਲ ਨੇਪਰੇ ਚਾੜ੍ਹਨ ਲਈ ਕਿਸੇ ਵੀ ਅਧਿਕਾਰੀ ਅਤੇ ਕਰਮਚਾਰੀ ਨੂੰ ਬਿਨਾਂ ਕਿਸੇ ਵੈਧ (ਵੈਲਿਡ) ਰੀਜ਼ਨ ਤੋਂ ਬਿਨਾਂ ਡਿਊਟੀ ਤੋਂ ਛੋਟ ਨਹੀਂ ਦਿੱਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਇਹ ਦੇਖਣ ਵਿਚ ਆਇਆ ਹੈ ਕਿ ਚੋਣਾਂ ਵਿੱਚ ਕਰਮਚਾਰੀ ਬਿਨ੍ਹਾਂ ਕਿਸੇ ਕਾਰਨ ਤੋਂ ਚੋਣ ਪ੍ਰਕਿਰਿਆ ਵਿਚ ਡਿਊਟੀ ਕਰਨ ਤੋਂ ਗੁਰੇਜ਼ ਕਰਦੇ ਹਨ ਜਦਕਿ  ਸਾਨੂੰ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਅਸੀਂ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਹਿੱਸਾ ਬਣਨ ਦੇ ਲਈ ਮਹੱਤਵਪੂਰਨ ਰੋਲ ਅਦਾ ਕਰ ਰਹੇ ਹਾਂ।ਸੋ ਸਾਰੇ ਅਧਿਕਾਰੀ ਅਤੇ ਕਰਮਚਾਰੀ ਇਸ ਡਿਊਟੀ ਨੂੰ ਬੋਝ ਜਾ ਮਜਬੂਰੀ ਨਾ ਸਮਝਦੇ ਹੋਏ ਆਪਣਾ ਲੋਕਤੰਤਰਿਕ ਕੱਰਤਵ ਸਮਝਕੇ ਇਸ ਵਿੱਚ ਹਿੱਸਾ ਪਾਉਣ। ਕੋਵਿਡ ਹਦਾਇਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਇਸ ਰਿਹਰਹਸਲ ਵਿੱਚ ਭਾਗ ਲੈ ਰਹੇ ਚੋਣ ਅਮਲੇ ਨੂੰ ਬੂਸ਼ਟਰ ਡੋਜ਼ ਵੀ ਲਗਾਈ ਗਈ ਅਤੇ ਚੋਣ ਦੋਰਾਨ ਕੋਵਿਡ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ।

ਇਸ ਮੌਕੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ 077 ਹਰਜਿੰਦਰ ਸਿੰਘ ਸਹਾਇਕ ਚੋਂਣਕਾਰ ਰਜਿਸਟ੍ਰੇਸ਼ਨ ਗੁਰਮੀਤ ਸਿੰਘ ,ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼, ਇਲੈਕਸ਼ਨ ਸੈੱਲ ਇੰਨਚਾਰਜ ਜਸਵੰਤ ਸੈਣੀ,ਸਹਾਇਕ ਇਲੈਕਸ਼ਨ ਸੈੱਲ ਇੰਨਚਾਰਜ ਸੁਖਚੈਨ ਸਿੰਘ,  ਸਵੀਪ ਕੋਆਰਡੀਨੇਟਰ ਦਿਹਾਤੀ ਕਮਲ ਸ਼ਰਮਾ,ਮਹਿੰਦਰ ਸ਼ੈਲੀ,ਮੁੱਖ ਅਧਿਆਪਕ ਚਰਨ ਸਿੰਘ,ਲੈਕ ਉਪਿੰਦਰ ਸਿੰਘ, ਲੈਕ. ਸਤਵਿੰਦਰ ਸਿੰਘ, ਵਰਿੰਦਰ ਸਿੰਘ, ਚੋਣ ਕਾਨੂੰਗੋ ਮੈਡਮ ਗਗਨਦੀਪ, ਅੰਗਰੇਜ਼ ਸਿੰਘ, ਮੈਡਮ ਸ਼ਮਾ, ਪੀਪਲ ਸਿੰਘ ਚਮਕੋਰ ਸਿੰਘ, ਪ੍ਰੋਗਰਾਮਰ ਤ੍ਰਿਲੋਚਨ ਸਿੰਘ, ਮੇਹਰਦੀਪ ਸਿੰਘ, ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button