ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ ਨੇ ਪੁਲੀਸ ਲਾਈਨ ਵਿਚ 25 ਲੱਖ ਰੁਪਏ ਦੀ ਲਾਗਤ ਵਾਲੀ ਆਧੁਨਿਕ ਸਹੂਲਤਾਂ ਵਾਲੀ ਜਿੰਮ ਦਾ ਕੀਤਾ ਉਦਘਾਟਨ
ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ ਨੇ ਪੁਲੀਸ ਲਾਈਨ ਵਿਚ 25 ਲੱਖ ਰੁਪਏ ਦੀ ਲਾਗਤ ਵਾਲੀ ਆਧੁਨਿਕ ਸਹੂਲਤਾਂ ਵਾਲੀ ਜਿੰਮ ਦਾ ਕੀਤਾ ਉਦਘਾਟਨ
ਜਿੰਮ ਦੀ ਸਥਾਪਤੀ ਨਾਲ ਪੁਲੀਸ ਦੇ ਜਵਾਨਾਂ ਨੂੰ ਸਿਹਤ ਸੰਭਾਲ ਸਬੰਧੀ ਮਿਲੇਗੀ ਵੱਡੀ ਸਹੂਲਤ: ਸ੍ਰ. ਪਰਮਿੰਦਰ ਸਿੰਘ ਪਿੰਕੀ
ਫ਼ਿਰੋਜ਼ਪੁਰ 12 ਅਕਤੂਬਰ 2019 (ਅਭਿਸ਼ੇਕ) ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਪੰਜਾਬ ਪੁਲਿਸ ਦੇ ਲਈ ਫ਼ਿਰੋਜ਼ਪੁਰ ਪੁਲਿਸ ਲਾਈਨ ਵਿੱਚ 25 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਨਾਲ ਲੈੱਸ ਜਿੰਮ ਦਾ ਉਦਘਾਟਨ ਕੀਤਾ। ਉਨ੍ਹਾਂ ਵੱਲੋਂ ਸਟੀਮ ਪਾਸ ਨਵੀਂ ਤਕਨਾਲੋਜੀ ਵਾਲੇ ਬਾਥਰੂਮ ਲਈ 5 ਲੱਖ ਵੀ ਦਿੱਤੇ ਗਏ। ਇਸ ਤੋਂ ਬਾਅਦ ਇਸ ਨਵੀਂ ਬਣੀ ਜਿੰਮ ਵਿੱਚ ਖ਼ੁਦ ਕਸਰਤ ਕਰਕੇ ਜਿੰਮ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਮਿਸ਼ਨਰ ਸ੍ਰੀ. ਸੁਮੇਰ ਸਿੰਘ ਗੁਰਜਰ ਅਤੇ ਆਈ.ਜੀ. ਬੀ. ਚੰਦਰ ਸ਼ੇਖਰ ਵੀ ਹਾਜ਼ਰ ਸਨ।
ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਇਸ ਜਿੰਮ ਵਿੱਚ ਆਧੁਨਿਕ ਤਕਨਾਲੋਜੀ ਦੀਆਂ ਟਰਾਈ, ਬਾਈ, ਥਾਈ, ਸੋਲਡਰ, ਚੈਸਟ, ਯੁੱਗ ਅਤੇ ਟਰੈੱਡ ਮਿੱਲ ਆਦਿ ਮਸ਼ੀਨਾਂ ਲਗਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਡਰਨ ਜਿੰਮ ਦਾ ਮੁੱਖ ਮਕਸਦ ਪੰਜਾਬ ਪੁਲਿਸ ਦੇ ਜਵਾਨ 24 ਘੰਟੇ ਦੀ ਡਿਊਟੀ ਦੌਰਾਨ ਕਾਫ਼ੀ ਥਕਾਨ ਮਹਿਸੂਸ ਕਰਦੇ ਹਨ, ਜਿਸ ਨੂੰ ਦੂਰ ਕਰਨ ਲਈ ਉਨ੍ਹਾਂ ਵੱਲੋਂ ਇਹ ਜਿੰਮ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਜਿੰਮ ਵਿੱਚ ਕਸਰਤ ਕਰਕੇ ਪੰਜਾਬ ਪੁਲਿਸ ਦੇ ਜਵਾਨ ਆਪਣੇ ਸਰੀਰ ਨੂੰ ਚੁਸਤ ਤੇ ਦੁਰੱਸਤ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਪੁਲਿਸ ਲਾਈਨ ਵਿੱਚ ਵੀ ਜਿੰਮ ਸਥਾਪਿਤ ਕੀਤੀ ਗਈ ਹੈ।
ਕਮਿਸ਼ਨਰ ਸ੍ਰੀ. ਸੁਮੇਰ ਸਿੰਘ ਨੇ ਕਿਹਾ ਕਿ ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਤੇ ਇਹੋ ਜਿਹੀਆਂ ਜਿੰਮਾਂ ਦੀ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਬਹੁਤ ਲੋੜ ਹੈ। ਇਸ ਉਪਰੰਤ ਐੱਸ.ਪੀ. ਜੀ.ਐੱਸ. ਚੀਮਾ ਨੇ ਕਿਹਾ ਕਿ ਹਰ ਪੁਲਿਸ ਲਾਈਨ ਵਿੱਚ ਇਹੋ ਜਿਹੀਆਂ ਜਿੰਮਾਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜਿੰਮ ਵਿੱਚ ਪੁਰਸ਼ ਮੁਲਾਜ਼ਮਾਂ ਤੋਂ ਇਲਾਵਾ ਮਹਿਲਾ ਮੁਲਾਜ਼ਮਾਂ ਵੀ ਕਸਰਤ ਕਰ ਸਕਣਗੀਆਂ ਅਤੇ ਉਨ੍ਹਾਂ ਲਈ ਅਲੱਗ ਸਮਾਂ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਜਿੰਮ ਰਾਹੀ ਪੁਲਿਸ ਮੁਲਾਜ਼ਮਾਂ ਨੂੰ ਸਿਹਤ ਸੰਭਾਲ ਸਬੰਧੀ ਵੱਡੀ ਸਹੂਲਤ ਮਿਲੇਗੀ।
ਇਸ ਮੌਕੇ ਬਲਵੀਰ ਬਾਠ, ਲਾਲੋ ਹਾਂਡਾ, ਸੱਤ ਮਿੱਤਲ, ਅਵਤਾਰ ਸਰਪੰਚ, ਸੁਖਵਿੰਦਰ ਸਿੰਘ ਅਟਾਰੀ, ਪਰਮਿੰਦਰ ਹਾਂਡਾ, ਰਿੰਕੂ ਗਰੋਵਰ, ਰਿਸ਼ੀ ਸ਼ਰਮਾ ਆਦਿ ਕਾਂਗਰਸੀ ਆਗੂਆਂ ਸਮੇਤ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਤੇ ਇਲਾਕਾ ਨਿਵਾਸੀ ਵੀ ਹਾਜ਼ਰ ਸਨ।