ਵਿਧਾਇਕ ਰਜ਼ਨੀਸ ਦਹੀਆ ਨੇ ਵਿਧਾਨ ਸਭਾ ਵਿੱਚ ਕਿਸਾਨਾਂ ਦਾ ਮੁੱਦਾ ਉਠਾਇਆ
ਕੰਡਿਆਲੀ ਤਾਰ ਦੇ ਅੰਦਰ ਵਿਹਲੀ ਪਈ ਭਾਰਤ ਸਰਕਾਰ ਦੀ ਜ਼ਮੀਨ ਬੇ-ਜ਼ਮੀਨੇ ਕਿਸਾਨਾਂ ਦੇ ਨਾਂ ਅਲਾਟ ਕਰਨ ਲਈ ਕਿਹਾ
ਵਿਧਾਇਕ ਰਜ਼ਨੀਸ ਦਹੀਆ ਨੇ ਵਿਧਾਨ ਸਭਾ ਵਿੱਚ ਕਿਸਾਨਾਂ ਦਾ ਮੁੱਦਾ ਉਠਾਇਆ
ਕੰਡਿਆਲੀ ਤਾਰ ਦੇ ਅੰਦਰ ਵਿਹਲੀ ਪਈ ਭਾਰਤ ਸਰਕਾਰ ਦੀ ਜ਼ਮੀਨ ਬੇ-ਜ਼ਮੀਨੇ ਕਿਸਾਨਾਂ ਦੇ ਨਾਂ ਅਲਾਟ ਕਰਨ ਲਈ ਕਿਹਾ
ਫਿਰੋਜ਼ਪੁਰ, 6 ਮਾਰਚ 2023: ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸ੍ਰੀ ਰਜ਼ਨੀਸ ਦਹੀਆ ਨੇ ਅੱਜ ਵਿਧਾਨ ਸਭਾ ਵਿੱਚ ਆਪਣੇ ਹਲਕੇ ਦੇ ਮਮਦੋਟ ਖੇਤਰ ਵਿੱਚ ਪੈਂਦੇ ਸਰਹੱਦੀ ਕਿਸਾਨਾਂ ਦੀਆਂ ਮੁਸ਼ਕਲਾਂ ਰੱਖੀਆਂ ਤੇ ਉਨ੍ਹਾਂ ਦੇ ਹੱਲ ਲਈ ਸਰਕਾਰ ਨੂੰ ਅਪੀਲ ਕੀਤੀ।
ਵਿਧਾਇਕ ਸ੍ਰੀ ਰਜ਼ਨੀਸ ਦਹੀਆ ਨੇ ਕਿਹਾ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਕੰਡਿਆਲੀ ਤਾਰ ਦੇ ਨਜ਼ਦੀਕ ਭਾਰਤ ਸਰਕਾਰ ਦੀ ਹਜ਼ਾਰਾਂ ਏਕੜ ਜ਼ਮੀਨ ਵਿਹਲੀ ਪਈ ਹੈ ਜਦਕਿ ਉਨ੍ਹਾਂ ਦੇ ਹਲਕੇ ਵਿੱਚ ਸਰਹੱਦੀ ਚੌਂਕੀ ਦੋਨਾ ਤੇਲੂ ਮੱਲ ਦੀ ਕੰਡਿਆਲੀ ਤਾਰ ਅੰਦਰ ਲਗਭਗ 1200 ਏਕੜ ਭਾਰਤ ਸਰਕਾਰ ਦੀ ਜ਼ਮੀਨ ਵਿਹਲੀ ਪਈ ਹੈ ਜਦਕਿ ਪੰਜਾਬ ਸਰਕਾਰ ਇਸ ਕੇਂਦਰੀ ਜ਼ਮੀਨ ਦੀ ਰਖਵਾਲੀ (ਕਸਟੋਡੀਅਨ) ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਇਸ ਸਬੰਧੀ ਪ੍ਰਪੋਜਲ ਬਣੇ ਕੇ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ ਕਿ ਇਹ ਵਿਹਲੀ ਪਈ ਜ਼ਮੀਨ ਉਸ ਇਲਾਕੇ ਦੇ ਬੇ-ਜ਼ਮੀਨੇ ਤੇ ਲੋੜਵੰਦ ਕਿਸਾਨਾਂ ਨੂੰ ਦਿੱਤੀ ਜਾਵੇ ਜਿਸ ਨਾਲ ਉਨ੍ਹਾਂ ਦਾ ਜਿੱਥੇ ਆਰਥਿਕ ਪੱਧਰ ਉੱਚਾ ਹੋਵੇਗਾ ਉੱਥੇ ਹੀ ਇਹ ਬੇ-ਅਬਾਦ ਪਈ ਜ਼ਮੀਨ ਵੀ ਅਬਾਦ ਹੋਵੇਗੀ।