ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਹਲਕੇ ਦੇ 10 ਪਿੰਡਾਂ ਨੂੰ 50 ਲੱਖ ਰੁਪਏ ਦੀਆਂ ਜਿੰਮਾਂ ਦੀ ਵੰਡ
ਨਰੋਈ ਸਿਹਤ ਲਈ ਕਸਰਤ ਨੂੰ ਜੀਵਨ ਦਾ ਹਿੱਸਾ ਬਣਾਓ - ਭੁੱਲਰ
ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਹਲਕੇ ਦੇ 10 ਪਿੰਡਾਂ ਨੂੰ 50 ਲੱਖ ਰੁਪਏ ਦੀਆਂ ਜਿੰਮਾਂ ਦੀ ਵੰਡ
– ਨਰੋਈ ਸਿਹਤ ਲਈ ਕਸਰਤ ਨੂੰ ਜੀਵਨ ਦਾ ਹਿੱਸਾ ਬਣਾਓ – ਭੁੱਲਰ
ਫਿਰੋਜ਼ਪੁਰ, 19 ਅਕਤੂਬਰ, 2022: ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਖਾਸ ਕਰ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਗਾ ਕੇ ਉਨ੍ਹਾਂ ਦੇ ਸਿਹਤ ਸੁਧਾਰ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਾਲੇ ਪਾਸੇ ਆਕਰਸ਼ਿਤ ਹੋਵੇ। ਇਹ ਪ੍ਰਗਟਾਵਾ ਸ. ਰਣਬੀਰ ਸਿੰਘ ਭੁੱਲਰ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਨੇ ਹਲਕੇ ਦੇ 10 ਪਿੰਡਾਂ ਨੂੰ ਨਵੇਂ ਜਿਮ ਤਕਸੀਮ ਕਰਨ ਮੌਕੇ ਕੀਤਾ।
ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਦੀ ਨਰੋਈ ਸਿਹਤ ਅਤੇ ਖੇਡ ਸੱਭਿਆਚਾਰ ਨੂੰ ਵਧਾਵਾ ਦੇਣ ਲਈ ਵੱਖ-ਵੱਖ ਵਰਗਾਂ ਦੇ ਲੋਕਾਂ ਲਈ ਖੇਡਾਂ ਵਤਨ ਪੰਜਾਬ ਦੀਆਂ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਵੱਡੀ ਪੱਧਰ ‘ਤੇ ਲੋਕ ਸ਼ਮੂਲੀਅਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਹਲਕੇ ਦੇ 10 ਪਿੰਡਾਂ ਜਿਨ੍ਹਾਂ ਵਿੱਚ ਕਟੋਰਾ, ਹਸਤੀ ਵਾਲਾ, ਹੁਸੈਨੀਵਾਲਾ, ਦੁੱਲਾ ਸਿੰਘ ਵਾਲਾ, ਬੱਗੇ ਵਾਲਾ, ਅੱਕੂ ਵਾਲਾ, ਨਿਜਾਮ ਵਾਲਾ ਆਦਿ ਅਤੇ ਸਵਿਮਿੰਗ ਪੂਲ ਜ਼ਿਲ੍ਹਾ ਪ੍ਰੀਸ਼ਦ ਨੂੰ 50 ਲੱਖ ਰੁਪਏ ਦੇ ਮੁੱਲ ਦੀਆਂ ਖੇਡ ਜਿੰਮਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਸਬੰਧਤ ਪੰਚਾਇਤਾਂ ਨੂੰ ਕਿਹਾ ਕਿ ਉਹ ਜਿੱਥੇ ਇਨ੍ਹਾਂ ਜਿੰਮਾਂ ਦੀ ਸੰਭਾਲ ਕਰਨ ਉੱਥੇ ਹੀ ਨੌਜਵਾਨਾਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਸਵੇਰੇ-ਸ਼ਾਮ ਆਪਣੀ ਸਿਹਤ ਸੰਭਾਲ ਲਈ ਜਿੰਮ ਵਿੱਚ ਜਾ ਕੇ ਪ੍ਰੈਕਟਿਸ ਕਰਨ ਲਈ ਵੀ ਪ੍ਰੇਰਿਤ ਕਰਨ ਤਾਂ ਜੋ ਸਾਰੇ ਲੋਕ ਨਿਰੋਗ ਤੇ ਤੰਦਰੁਸਤ ਰਹਿਣ। ਉਨ੍ਹਾਂ ਨਰੋਈ ਸਿਹਤ ਲਈ ਕਸਰਤ ਨੂੰ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ ਵੀ ਦਿੱਤਾ।
ਇਸ ਮੌਕੇ ਬੀ.ਡੀ.ਪੀ.ਓ. ਫਿਰੋਜ਼ਪੁਰ ਵਿਨੋਦ ਕੁਮਾਰ, ਗੁਰਜੀਤ ਸਿੰਘ ਚੀਮਾ, ਬਲਰਾਜ ਸਿੰਘ ਕਟੋਰਾ ਪ੍ਰਧਾਨ ਕਿਸਾਨ ਵਿੰਗ, ਬਲਦੇਵ ਸਿੰਘ ਮੱਲੀ, ਬਲਾਕ ਪ੍ਰਧਾਨ ਪਿੱਪਲ ਸਿੰਘ, ਲਖਵਿੰਦਰ ਸਿੰਘ, ਰਾਜੂ, ਚਰਨਜੀਤ ਸਿੰਘ, ਸੁਰਜੀਤ ਸਿੰਘ ਰੰਧਾਵਾ, ਜ਼ਿਲ੍ਹਾ ਜਾਇੰਟ ਸਕੱਤਰ ਦੀਪਕ ਨਾਰੰਗ, ਸੁਰਜੀਤ ਸਿੰਘ ਲਹਿਰੀ, ਸੁਖਜਿੰਦਰ ਸਿੰਘ, ਕਿੱਕਰ ਸਿੰਘ, ਸੁਖਦੇਵ ਸਿੰਘ ਭੱਦਰੂ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਬੀਰ ਸਿੰਘ, ਰਾਜ ਬਹਾਦਰ ਸਿੰਘ, ਨੇਕ ਪ੍ਰਤਾਪ ਸਿੰਘ, ਅਬੀ ਬਰਾੜ ਆਦਿ ਹਾਜ਼ਰ ਸਨ।
–