Ferozepur News
ਵਿਧਾਇਕ ਰਜਨੀਸ਼ ਦਹੀਆ ਨੇ ਝੋਲੀ ਅੱਡ ਕੇ ਮੋਦੀ ਨੂੰ ਕਿਹਾ, ਕ੍ਰੈਡਿਟ ਲੈਣ ਦਾ ਲਗਾਓ ਵੱਡਾ ਬੋਰਡ ਪਰ ਪੀਜੀਆਈ ਚਾਲੂ ਕਰਾਓ
ਪੀ ਜੀ ਈ ਤੇ ਸਿਆਸਤ ਨਾ ਕਰੋ, ਰਾਣਾ ਸੋਢੀ ਨੀ ਦਿਤੀ ਨਸੀਹਤ
ਵਿਧਾਇਕ ਰਜਨੀਸ਼ ਦਹੀਆ ਨੇ ਝੋਲੀ ਅੱਡ ਕੇ ਮੋਦੀ ਨੂੰ ਕਿਹਾ, ਕ੍ਰੈਡਿਟ ਲੈਣ ਦਾ ਲਗਾਓ ਵੱਡਾ ਬੋਰਡ ਪਰ ਪੀਜੀਆਈ ਚਾਲੂ ਕਰਾਓ
ਪੀ ਜੀ ਈ ਤੇ ਸਿਆਸਤ ਨਾ ਕਰੋ, ਰਾਣਾ ਸੋਢੀ ਨੀ ਦਿਤੀ ਨਸੀਹਤ
ਹਰੀਸ਼ ਮੋਂਗਾ
ਫਿਰੋਜ਼ਪੁਰ 19 ਅਗਸਤ, 2022: ਫਿਰੋਜ਼ਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਨੀਸ਼ ਦਹੀਆ ਪ੍ਰੈੱਸ ਕਲੱਬ ਫਿਰੋਜ਼ਪੁਰ ਪੁੱਜੇ ਜਿਥੇ ਉਨ੍ਹਾਂ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਨੂੰ ਲੈਕੇ ਗੱਲਬਾਤ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਇਸਨੂੰ ਲੈਕੇ ਸਰਕਾਰ ਨਾਲ ਗੱਲਬਾਤ ਕਰਨਗੇ ਇਸੇ ਦੌਰਾਨ ਪੀਜੀਆਈ ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਪੀਜੀਆਈ ਤੇ ਸਿਰਫ ਤੇ ਸਿਰਫ਼ ਸਿਆਸਤ ਹੋ ਰਹੀ ਹੈ। ਉਨ੍ਹਾਂ ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਅਤੇ ਕਾਂਗਰਸ ਪੀਜੀਆਈ ਤੇ ਸਿਆਸਤ ਕਰਦੇ ਰਹੇ ਹਨ। ਅਤੇ ਹੁਣ ਉਹੀ ਕੰਮ ਬੀਜੇਪੀ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਕਰ ਰਹੇ ਹਨ। ਉਨ੍ਹਾਂ ਰਾਣਾ ਸੋਢੀ ਤੇ ਤੰਜ ਕਸਦਿਆ ਕਿਹਾ ਕਿ ਰਾਣਾ ਸੋਢੀ ਬੇਸ਼ੱਕ ਕ੍ਰੈਡਿਟ ਦਾ ਵੱਡਾ ਸਾਰਾ ਬੋਰਡ ਆਪਣੇ ਘਰ ਦੇ ਬਾਹਰ ਲਗਾ ਲੈਣ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹਿਕੇ ਪੀਜੀਆਈ ਜਰੂਰ ਚਾਲੂ ਕਰਾਉਣ ਕਿਉਂਕਿ ਪੀਜੀਆਈ ਸੈਂਟਰ ਗੌਰਮਿੰਟ ਦਾ ਪ੍ਰਜੈਕਟ ਹੈ। ਅਤੇ ਲੰਮਾ ਪ੍ਰਜੈਕਟ ਹੈ ਜਿਸਦੀ ਫਿਰੋਜ਼ਪੁਰ ਦੇ ਲੋਕਾਂ ਨੂੰ ਬਹੁਤ ਜਰੂਰਤ ਹੈ। ਲੋਕ ਇਲਾਜ ਖੁਣੋਂ ਮਰ ਰਹੇ ਹਨ। ਜਿਨ੍ਹਾਂ ਨੂੰ ਇਲਾਜ ਲਈ ਦੂਰ ਦਰਾਡੇ ਜਾਣਾ ਪੈਂਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੱਦ ਫੇਰੀ ਤੇ ਬੋਲਦਿਆਂ ਕਿਹਾ ਕਿ ਜੋ ਹੈਲੀਕਾਪਟਰ ਕਾਰਗਿਲ ਅਤੇ ਚਾਇਨਾ ਵਰਗੇ ਬਰਫੀਲੇ ਇਲਾਕੇ ਵਿੱਚ ਤੁਫਾਨ ਦੌਰਾਨ ਜਾਕੇ ਵਾਪਿਸ ਆ ਸਕਦੇ ਹਨ। ਉਨ੍ਹਾਂ ਨੂੰ ਬਾਰਸ਼ ਵਿੱਚ ਬਠਿੰਡਾ ਤੋਂ ਫਿਰੋਜ਼ਪੁਰ ਆਉਣ ਚ੍ਹ ਕੋਈ ਦਿਕਤ ਨਹੀਂ ਸੀ। ਫਿਰੋਜ਼ਪੁਰ ਆਕੇ ਉਹ ਪੀਜੀਆਈ ਦਾ ਨੀਹ ਪੱਥਰ ਰੱਖ ਸਕਦੇ ਸਨ।
ਇਸ ਲਈ ਉਹ ਝੋਲੀ ਅੱਡ ਕੇ ਕਹਿ ਰਹੇ ਹਨ ਕਿ ਰਾਣਾ ਸੋਢੀ ਜੀ ਸਿਆਸਤ ਨਾ ਕਰਨ ਸਿਆਸਤ ਕਰਨ ਦੀ ਬਜਾਏ ਕੰਮ ਕਰਕੇ ਦਿਖਾਉਣ।