ਵਿਧਾਇਕ ਪਿੰਕੀ ਵੱਲੋਂ ਸੈਂਟ ਐਂਡਰੀਓਜ਼ ਚਰਚ ਗਾਂਧੀ ਗਾਰਡਨ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ
ਵਿਧਾਇਕ ਪਿੰਕੀ ਧਰਮਾਂ ਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਆਪਣੇ ਹਲਕੇ ਦੇ ਵਿਕਾਸ ਲਈ ਹਮੇਸਾ ਤਤਪਰ ਰਹਿੰਦੇ ਹਨ- ਫਾਦਰ ਮੋਰਗਨ ਮੱਤੀ
ਵਿਧਾਇਕ ਪਿੰਕੀ ਵੱਲੋਂ ਸੈਂਟ ਐਂਡਰੀਓਜ਼ ਚਰਚ ਗਾਂਧੀ ਗਾਰਡਨ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ
ਵਿਧਾਇਕ ਪਿੰਕੀ ਧਰਮਾਂ ਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਆਪਣੇ ਹਲਕੇ ਦੇ ਵਿਕਾਸ ਲਈ ਹਮੇਸਾ ਤਤਪਰ ਰਹਿੰਦੇ ਹਨ– ਫਾਦਰ ਮੋਰਗਨ ਮੱਤੀ
ਫਿਰੋਜ਼ਪੁਰ 25 ਦਸੰਬਰ 2020: ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਵੱਲੋਂ ਅੱਜ ਕ੍ਰਿਸਮਿਸ ਡੇਅ ਮੌਕੇ ਸੈਂਟ ਐਂਡਰੀਓਜ਼ ਚਰਚ ਗਾਂਧੀ ਗਾਰਡਨ ਫਿਰੋਜ਼ਪੁਰ ਛਾਉਣੀ ਪਹੁੰਚ ਕੇ ਚਰਚ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਇੱਛਾ ਸੀ ਕਿ ਉਹ ਕ੍ਰਿਸਮਿਸ ਭਾਈਚਾਰੇ ਲਈ ਇਸ ਕ੍ਰਿਸਮਿਸ ਦੇ ਤਿਉਹਾਰ ਤੇ ਕੁੱਝ ਨਾ ਕੁੱਝ ਜ਼ਰੂਰ ਕਰਨ ਸੋ ਮੇਰੇ ਵੱਲੋਂ ਐਲਾਨ ਕੀਤੀ ਰਾਸ਼ੀ ਜਲਦ ਹੀ ਇਸ ਚਰਚ ਨੂੰ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਉਹ ਆਪਣੇ ਹਲਕੇ ਦੇ ਵਿਕਾਸ ਲਈ ਵੀ ਫੰਡਾਂ ਦੀ ਕਮੀ ਨਹੀਂ ਆਉਣ ਦੇਣਗੇ ਤੇ ਉਹ ਹਲਕੇ ਦੇ ਸਰਬਪੱਖੀ ਵਿਕਾਸ ਕਰਨ ਲਈ ਵਚਨਬੱਧ ਹਨ।
ਸੈਂਟ ਐਂਡਰੀਓਜ਼ ਚਰਚ ਦੇ ਫਾਦਰ ਸ੍ਰੀ. ਮੋਰਗਨ ਮੱਤੀ ਨੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਕੀਤੇ ਇਸ ਉਪਰਾਲੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਧਾਇਕ ਪਿੰਕੀ ਧਰਮਾਂ ਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਆਪਣੇ ਹਲਕੇ ਦੇ ਵਿਕਾਸ ਲਈ ਹਮੇਸਾ ਤਤਪਰ ਰਹਿੰਦੇ ਹਨ ਚਾਹੇ ਉਹ ਧਾਰਮਿਕ ਕਾਰਜ ਹੀ ਹੋਵੇ। ਯੂਥ ਸੈਮਸਨ ਬ੍ਰਿਗੇਡ ਦੇ ਚੇਅਰਮੈਨ ਵਿਜੇ ਗੋਰੀਆ ਅਤੇ ਪ੍ਰਧਾਨ ਯੂਥ ਕਾਂਗਰਸ ਯਾਕੂਪ ਭੱਟੀ ਨੇ ਕਿਹਾ ਕਿ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਅੱਜ ਜੋ ਐਲਾਨ ਕੀਤਾ ਗਿਆ ਹੈ ਇਸ ਨਾਲ ਸਮੁੱਚੇ ਕ੍ਰਿਸਚਿਅਨ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ।
ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਗੁਲਸ਼ਨ ਮੌਂਗਾ ਨੇ ਕਿਹਾ ਕਿ ਵਿਧਾਇਕ ਪਿੰਕੀ ਵੱਲੋਂ ਜੋ ਐਲਾਨ ਕੀਤਾ ਗਿਆ ਹੈ ਸੈਨਟਾਕਲੋਜ ਦੀ ਤਰ੍ਹਾਂ ਫਿਰੋਜ਼ਪੁਰ ਦੇ ਲੋਕਾਂ ਲਈ ਬਹੁਮੁੱਲਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਅਟਾਰੀ ਚੇਅਰਮੈਨ ਮਾਰਕਿਟ ਕਮੇਟੀ , ਕਾਂਗਰਸੀ ਆਗੂ ਸੁਰਜੀਤ ਸਿੰਘ ਸੇਠੀ ਅਤੇ ਬਲੀ ਸਿੰਘ ਉਸਮਾਨ ਵਾਲਾ ਸਮੇਤ ਵੱਡੀ ਗਿਣਤੀ ਵਿੱਚ ਕ੍ਰਿਸਚਿਅਨ ਭਾਈਚਾਰਾ ਹਾਜ਼ਰ ਸੀ।