Ferozepur News

ਵਿਧਾਇਕ ਦਹੀਯਾ ਨੇ ਪਿੰਡ ਮੱਲਵਾਲ ਵਿਖੇ ਬਾਗਬਾਨੀ ਵਿਭਾਗ ਦੇ ਚਿੱਲੀ ਡਿਵੈਲਪਮੈਂਟ ਸੈਂਟਰ ਦਾ ਰੱਖਿਆ ਨੀਂਹ ਪੱਥਰ 

ਵਿਧਾਇਕ ਦਹੀਯਾ ਨੇ ਪਿੰਡ ਮੱਲਵਾਲ ਵਿਖੇ ਬਾਗਬਾਨੀ ਵਿਭਾਗ ਦੇ ਚਿੱਲੀ ਡਿਵੈਲਪਮੈਂਟ ਸੈਂਟਰ ਦਾ ਰੱਖਿਆ ਨੀਂਹ ਪੱਥਰ 

ਵਿਧਾਇਕ ਦਹੀਯਾ ਨੇ ਪਿੰਡ ਮੱਲਵਾਲ ਵਿਖੇ ਬਾਗਬਾਨੀ ਵਿਭਾਗ ਦੇ ਚਿੱਲੀ ਡਿਵੈਲਪਮੈਂਟ ਸੈਂਟਰ ਦਾ ਰੱਖਿਆ ਨੀਂਹ ਪੱਥਰ
ਫਿਰੋਜ਼ਪੁਰ, 11 ਮਾਰਚ 2024.
ਪਿੰਡ ਮੱਲਵਾਲ ਵਿਖੇ ਡਿਸਟ੍ਰਿਕਟ ਐਸਪੀਰੇ਼ਸਨਲ  ਪੋ੍ਰਗਰਾਮ ਅਧੀਨ ਚਿੱਲੀ ਡਿਵੈਲਪਮੇੈਂਟ ਸੈਟਰ ਦਾ ਨੀਂਹ ਪੱਥਰ ਵਿਧਾਇਕ ਫਿਰੋਜਪੁਰ (ਦਿਹਾਤੀ)  ਸ੍ਰੀ ਰਜਨੀਸ਼ ਕੁਮਾਰ ਦਹੀਯਾ ਨੇ ਰੱਖਿਆ।ਇਸ ਮੋਕੇ ਏ.ਡੀ.ਸੀ (ਵਿਕਾਸ) ਸ੍ਰੀ ਅਰੁਣ ਸਰਮਾ ਅਤੇ ਸ੍ਰੀ ਜਸਪਾਲ ਸਿੰਘ ਬਰਾੜ ਪੀ.ਸੀ.ਐਸ. ਅਤੇ ਡਾ. ਬਲਕਾਰ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਉਚੇਚੇ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਵਿਧਾਇਕ ਸ੍ਰੀ ਦਹੀਯਾ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਸ ਸੈਂਟਰ ਦੇ ਬਣਨ ਨਾਲ ਫਿਰੋਜ਼ਪੁਰ ਜ਼ਿਲ੍ਹੇ ਦੇ ਮਿਰਚ ਕਾਸ਼ਤਕਾਰਾਂ ਨੂੰ ਬਿਜਾਈ ਤੋਂ ਲੈ ਕੇ ਮੰਡੀਕਰਨ ਤੱਕ ਹਰ ਤਰਾਂ ਦੀ ਤਕਨੀਕੀ ਜਾਣਕਾਰੀ ਮਹੁੱਈਆ ਕਰਵਾਈ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਜਿਲ੍ਹਾ ਫਿਰੋਜਪੁਰ ਵਿੱਚ ਲੱਗਭਗ 10 ਹਜ਼ਾਰ ਏਕੜ ਰਕਬੇ ਵਿੱਚ ਮਿਰਚ ਦੀ ਕਾਸ਼ਤ ਕੀਤੀ ਜਾ ਰਹੀ ਹੈ ਮਿਰਚ ਦੀ ਖੇਤੀ ਫਸਲੀ ਵਿਭਿੰਨਤਾ ਵਿੱਚ ਅਹਿਮ ਰੋਲ ਅਦਾ ਕਰਨ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਵਿਚ ਵੀ ਸਹਾਈ ਸਾਬਿਤ ਹੋ ਰਹੀ ਹੈ। ਪੰਜਾਬ ਸਰਕਾਰ ਅਤੇ ਬਾਗਬਾਨੀ ਵਿਭਾਗ ਦੇ ਉਪਰਾਲੇ ਸਦਕਾ ਮਿਰਚ ਦੇ ਵਧਦੇ ਰਕਬੇ ਨੂੰ ਧਿਆਨ ਵਿੱਚ ਰੱਖਦੇ ਹੋਏ ਸੁੱਕੀ ਮਿਰਚ ਦੇ ਮੰਡੀਕਰਨ ਅਤੇ ਪੋ੍ਰਸੇੈਸਿੰਗ ਉਪਰ ਕੰਮ ਕਰਨ ਦੀ ਜਰੂਰਤ ਹੈ ਤਾਂ ਜ਼ੋ ਮਿਰਚ ਕਾਸ਼ਤਕਾਰਾਂ ਨੂੰ ਉਹਨਾਂ ਦੇ ਜਿਨਸ ਦਾ ਸਹੀ ਮੁੱਲ ਮਿਲ ਸਕੇ ਅਤੇ ਰੋਜਗਾਰ ਦੇ ਨਵੇ ਮੋਕੇ ਪੈਦਾ ਹੋ ਸਕਣ। ਮਿਰਚ ਦੀ ਫਸਲ ਅਧੀਨ ਲਗਾਤਾਰ ਵਧ ਰਹੇ ਰਕਬੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸੈਂਟਰ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿਸ ਉਪਰ ਤਕਰੀਬਨ 60 ਲੱਖ ਰੁਪਏ ਖਰਚ ਆਵੇਗਾ। ਉਨ੍ਹਾਂ ਕਿਹਾ ਕਿ ਉਹ ਹਰ ਸਮੇਂ ਜਿਮੀਦਾਰਾਂ/ਕਿਸਾਨਾਂ ਦੀ ਸੇਵਾ ਵਿੱਚ ਹਾਜਰ ਰਹਿਣਗੇ ਅਤੇ ਜਲਦ ਹੀ ਜਿਲ੍ਹਾ ਫਿਰੋਜਪੁਰ ਵਿੱਚ ਮਿਰਚ ਨੂੰ ਸਟੋਰ ਕਰਨ ਲਈ ਕੋਲਡ ਸਟੋਰ/ਪੋ੍ਰਸੈਸਿੰਗ ਯੂਨਿਟ ਸਥਾਪਿਤ ਕਰਨ ਲਈ ਕਾਰਵਾਈ ਸੁਰੂ ਕਰ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਇਸ ਪ੍ਰਾਜੈਕਟ ਨੂੰ ਮਨਜ਼ੂਰ ਕਰਵਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਅਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਦੀ ਪ੍ਰਸੰਸਾ ਵੀ ਕੀਤੀ।
ਇਸ ਮੌਕੇ ਬਾਗਬਾਨੀ ਵਿਕਾਸ ਅਫ਼ਸਰ ਸ੍ਰੀ ਸਿਮਰਨ ਸਿੰਘ, ਸ੍ਰੀ ਪ੍ਰਦੀਪ ਸਿੰਘ, ਸ੍ਰੀ ਸੰਜੀਵ ਮੈਣੀ ਤੋਂ ਇਲਾਵਾ ਫਿਰੋਜਪੁਰ ਚਿੱਲੀ ਫਾਰਮਰ ਪੋ੍ਰਡਿਊਸਰ ਕੰਪਨੀ ਲਿਮਟਿਡ ਦੇ ਮੈਂਬਰ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button