Ferozepur News

ਵਿਦਿਆਰਥੀਆਂ ਵਿੱਚ ਚਿਣਗ ਜਗਾਉਣ ਦੇ ਉਦੇਸ਼ ਨਾਲ ਫਾਊਂਡੇਸ਼ਨ ਦੁਆਰਾ ਦੂਜੇ &#39&#39ਮਯੰਕ ਸ਼ਰਮਾ ਮੈਮੋਰੀਅਲ ਅਕੈਡਮਿਕਸ ਐਕਸੀਲੈਂਸ ਅਵਾਰਡਜ਼&#39&#39 ਦਾ ਆਯੋਜਨ

ਵਿਦਿਆਰਥੀਆਂ ਵਿੱਚ ਚਿਣਗ ਜਗਾਉਣ ਦੇ ਉਦੇਸ਼ ਨਾਲ ਫਾਊਂਡੇਸ਼ਨ ਦੁਆਰਾ ਦੂਜੇ ''ਮਯੰਕ ਸ਼ਰਮਾ ਮੈਮੋਰੀਅਲ ਅਕੈਡਮਿਕਸ ਐਕਸੀਲੈਂਸ ਅਵਾਰਡਜ਼'' ਦਾ ਆਯੋਜਨ

ਫ਼ਿਰੋਜ਼ਪੁਰ, May 16, 2019: ਵਿਦਿਆਰਥੀਆਂ ਵਿੱਚ ਚਿਣਗ ਜਗਾਉਣ ਦੇ ਉਦੇਸ਼ ਨਾਲ ਫਾਊਂਡੇਸ਼ਨ ਦੁਆਰਾ ਦੂਜੇ ''ਮਯੰਕ ਸ਼ਰਮਾ ਮੈਮੋਰੀਅਲ ਅਕੈਡਮਿਕਸ ਐਕਸੀਲੈਂਸ ਅਵਾਰਡਜ਼'' ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਡੀ. ਸੀ. ਮਾਡਲ ਸਕੂਲ ਵਿੱਚ ਮੀਟਿੰਗ ਕੀਤੀ ਗਈ। ਸੰਸਥਾਪਕ ਅਨਿਰੁਧ ਗੁਪਤਾ, ਸ਼ੈਲਿੰਦਰ ਕੁਮਾਰ, ਦੀਪਕ ਸ਼ਰਮਾ ਆਦਿ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਗਿਆ ਕਿ ਜਲਦ ਹੀ ਇਹ ਸਮਾਗਮ ਆਯੋਜਿਤ ਹੋਵੇਗਾ, ਜਿਸ ਵਿੱਚ ਵੱਖ ਵੱਖ ਸਿੱਖਿਆ ਬੋਰਡਾਂ ਵਿੱਚ ਅੱਵਲ ਆਉਣ ਵਾਲੇ 10ਵੀਂ ਦੇ 100 ਵਿਦਿਆਰਥੀਆਂ ਅਤੇ 12ਵੀਂ ਕਲਾਸ ਦੇ ਵੀ 100 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। 

ਉਨ੍ਹਾਂ ਨੇ ਦੱਸਿਆ ਕਿ 12ਵੀਂ ਮੈਡੀਕਲ ਦੇ 25, ਨਾਨ-ਮੈਡੀਕਲ ਦੇ 25, ਕਾਮਰਸ ਦੇ 25 ਅਤੇ ਆਰਟਸ ਦੇ 25 ਵਿਦਿਆਰਥੀ ਸਨਮਾਨਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਜ਼ਿਲ੍ਹੇ ਦੇ 11 ਬਲਾਕਾਂ ਦੇ ਪੇਂਡੂ ਖੇਤਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਟਾਪਰਜ਼ ਵਿਦਿਆਰਥੀ ਵੀ ਸਨਮਾਨਿਤ ਕੀਤੇ ਜਾਣਗੇ। ਇਸ ਮੌਕੇ ਸੰਸਥਾ ਦੇ ਸਕੱਤਰ ਰਾਕੇਸ਼ ਕੁਮਾਰ,  ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਫ਼ਿਰੋਜ਼ਪੁਰ ਦੀ ਧਰਤੀ ਨਾਲ ਜੁੜੇ ਆਈ. ਏ. ਐੱਸ. ਅਤੇ ਆਈ. ਪੀ. ਐੱਸ. ਅਧਿਕਾਰੀ ਸਮਾਰੋਹ ਵਿੱਚ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਣ ਤੋਂ ਇਲਾਵਾ ਉਨ੍ਹਾਂ ਨੂੰ ਕੈਰੀਅਰ ਗਾਈਡੈਂਸ ਬਾਰੇ ਵੀ ਜਾਣੂ ਕਰਾਉਣਗੇ। 

ਉਨ੍ਹਾਂ ਨੇ ਦੱਸਿਆ ਕਿ ਸ਼ਹੀਦਾਂ ਦੇ ਸ਼ਹਿਰ ਦੇ ਵਿਦਿਆਰਥੀ ਸਿੱਖਿਆ, ਖੇਡਾਂ ਤੇ ਸਮਾਜਿਕ ਖੇਤਰ ਵਿੱਚ ਅੱਗੇ ਵਧਣ ਇਸ ਲਈ ਉਨ੍ਹਾਂ ਦੁਆਰਾ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਫਾਊਂਡੇਸ਼ਨ ਦਾ ਗਠਨ ਮਯੰਕ ਦੀਆਂ ਯਾਦਾਂ ਨੂੰ ਸਾਰਿਆਂ ਦੇ ਦਿਲਾਂ ਵਿੱਚ ਵਸਾ ਕੇ ਰੱਖਣ ਦੇ ਮਨੋਰਥ ਨਾਲ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਕੋਈ ਐੱਨ. ਜੀ. ਓ. ਨਹੀਂ, ਬਲਕਿ ਇੱਕ ਅਹਿਸਾਸ ਹੈ ਜੋ ਮਨੁੱਖਤਾ ਅਤੇ ਸਮਾਜ ਵਿੱਚ ਸਿੱਖਿਆ ਅਤੇ ਖੇਡਾਂ ਤੋਂ ਇਲਾਵਾ ਮਨੁੱਖਤਾ ਦੀ ਭਲਾਈ ਲਈ ਕੰਮ ਕਰੇਗੀ। ਇਸ ਮੌਕੇ ਤੇ ਕਮਲ ਸ਼ਰਮਾ, ਮਨੋਜ ਗੁਪਤਾ, ਐਡਵੋਕੇਟ ਕਰਨ ਪੁੱਗਲ, ਸੰਜੀਵ ਟੰਡਨ, ਦੀਪਕ ਨਰੂਲਾ, ਰੰਜਨ ਸ਼ਰਮਾ, ਦੀਪਕ ਨੰਦਾ, ਡਾ. ਗ਼ਜ਼ਲਪਰੀਤ ਸਿੰਘ, ਰਾਜੀਵ ਸੇਤੀਆ, ਦਿਨੇਸ਼ ਕੁਮਾਰ, ਅਰਨੀਸ਼ ਮੌਂਗਾ, ਡਾ. ਤਨਜੀਤ ਬੇਦੀ, ਵਿਕਰਮ ਸ਼ਰਮਾ, ਵਿਪੁਲ ਨਾਰੰਗ ਅਤੇ ਵਿਕਰਮਦਿਤਿਆ ਸ਼ਰਮਾ ਮੌਜੂਦ ਸਨ।

 

Related Articles

Back to top button