ਵਿਜੀਲੈਂਸ ਟੀਮਾਂ ਨੇ ਨਹਿਰੀ ਮਹਿਕਮੇ 'ਚ 6 ਘੰਟੇ ਫਰੋਲਿਆ ਰਿਕਾਰਡ
-ਬਠਿੰਡਾ, ਅੰਮ੍ਰਿਤਸਰ ਸਮੇਤ ਤਿੰਨ ਜ਼ਿਲ੍ਹਿਆਂ ਦੀ ਵਿਜੀਲੈਂਸ ਨੇ ਨਹਿਰੀ ਮਹਿਕਮੇ ਦੀ ਕੀਤੀ ਜਾਂਚ
-ਵਿਜੀਲੈਂਸ ਵਿਭਾਗ ਦੀ ਕਾਂਗਰਸ ਸਰਕਾਰ ਆਉਣ 'ਤੇ ਨਹਿਰੀ ਵਿਭਾਗ ਵਿਰੁੱਧ ਸਭ ਤੋਂ ਵੱਡੀ ਕਾਰਵਾਈ
-ਅਧਿਕਾਰੀਆਂ-ਕਰਮਚਾਰੀਆਂ ਤੋਂ ਕੀਤੀ ਘੰਟਿਆਂਬੱਧੀ ਪੁਛਗਿਛ
—-ਫਿਰੋਜ਼ਪੁਰ: ਨਹਿਰੀ ਵਿਭਾਗ ਫ਼ਿਰੋਜ਼ਪੁਰ ਵਿਚ ਸੋਮਵਾਰ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਤਿੰਨ ਜ਼ਿਲ੍ਹਿਆਂ ਤੋਂ ਪਹੁੰਚੀਆਂ ਵਿਜੀਲੈਂਸ ਟੀਮਾਂ ਨੇ ਦਫਤਰ 'ਤੇ ਛਾਪੇਮਾਰੀ ਕਰਕੇ ਵਿਭਾਗ ਦਾ ਰਿਕਾਰਡ ਫਰੋਲਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਵਲੋਂ ਮਹਿਕਮੇ ਦਾ ਰਿਕਾਰਡ ਆਪਣੇ ਕਬਜ਼ੇ ਵਿਚ ਲੈ ਲਿਆ। ਨਹਿਰੀ ਵਿਭਾਗ ਵਿਚ ਤਿੰਨ ਜ਼ਿਲ੍ਹੇ ਦੀਆਂ ਵਿਜੀਲੈਂਸ ਟੀਮਾਂ ਨੇ ਦਿੱਤੀ ਦਸਤਕ ਤੇ ਇਨ੍ਹਾਂ ਅਧਿਕਾਰੀਆਂ ਨੇ ਜਿਥੇ 6 ਘੰਟੇ ਵਿਭਾਗ ਦੇ ਅਧਿਕਾਰੀਆਂ-ਮੁਲਾਜ਼ਮਾਂ ਤੋਂ ਕੜ੍ਹੀ ਪੁੱਛਗਿੱਛ ਕੀਤੀ, ਉਥੇ ਵਿਭਾਗ ਦਾ ਅਹਿਮ ਰਿਕਾਰਡ ਵੀ ਨਾਲ ਲੈ ਗਏ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਇਕ ਵਜੇ ਵਿਜੀਲੈਂਸ ਦੇ ਉੱਚ ਅਧਿਕਾਰੀ ਆਰ.ਕੇ. ਬਖਸ਼ੀ ਦੀ ਅਗਵਾਈ ਹੇਠ ਵਿਜੀਲੈਂਸ ਟੀਮਾਂ ਨੇ ਅਚਨਚੇਤ ਨਹਿਰੀ ਕਲੋਨੀ ਵਿਖੇ ਦਸਤਕ ਦਿੱਤੀ, ਜਿਸ ਨੂੰ ਦੇਖ ਕੇ ਜਿਥੇ ਅਧਿਕਾਰੀਆਂ ਦੇ ਹੋਸ਼ ਉਡ ਗਏ ਉਥੇ ਮੁਲਾਜ਼ਮਾਂ ਨੂੰ ਲਗਾਤਾਰ ਫਾਈਲ ਤੇ ਫਾਈਲ ਲਿਆਉਣ ਲਈ ਟੀਮ ਨੇ ਗੇੜਿਆਂ 'ਚ ਫਸਾ ਲਿਆ। ਵਿਜੀਲੈਂਸ ਟੀਮ ਵਲੋਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਤੋਂ ਅਹਿਮ ਕੰਮਾਂ ਦੀਆਂ ਫਾਈਲਾਂ ਲੈ ਜਾਂਚ ਆਰੰਭ ਦਿੱਤੀ ਜੋ ਦੇਰ ਸ਼ਾਮ ਤੱਕ ਚੱਲਦੀ ਰਹਿਣ ਕਰਕੇ ਵੱਡਾ ਘਪਲਾ ਹੋਣ ਵੱਲ ਇਸ਼ਾਰਾ ਕਰ ਰਹੀ ਸੀ।
————————–
ਵਿਜੀਲੈਂਸ ਮੁਖੀ ਆਰ.ਕੇ. ਬਖਸ਼ੀ ਨੇ ਕਿਹਾ ਕਿ ਉਹ ਰੂਟੀਨ ਦੀ ਚੈਕਿੰਗ ਵਿਚ ਆਏ ਹਨ, ਪਰ ਏਨ੍ਹੀ ਸਖਤ ਚੈਕਿੰਗ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਹ ਜ਼ਰੂਰੀ ਰਿਕਾਰਡ ਇਕੱਠਾ ਕਰ ਰਹੇ ਹਨ