ਵਾਲਮੀਕਿ ਧਰਮ ਸਮਾਜ ਮਹਾਂਕਵਿ ਪ੍ਰਗਟ ਦਿਵਸ ਦੇ ਸ਼ੁਭ ਮੌਕੇ ਤੇ ਸ਼ੋਭਾ ਯਾਤਰਾ ਕੱਢੀ
ਵਾਲਮੀਕਿ ਧਰਮ ਸਮਾਜ ਮਹਾਂਕਵਿ ਪ੍ਰਗਟ ਦਿਵਸ ਦੇ ਸ਼ੁਭ ਮੌਕੇ ਤੇ ਸ਼ੋਭਾ ਯਾਤਰਾ ਕੱਢੀ
ਫਿਰੋਜ਼ਪੁਰ 27 ਅਕਤੂਬਰ (ਰਵਿੰਦਰ ਕੁਮਾਰ ) – ਭਾਰਤੀਆ ਵਾਲਮੀਕਿ ਧਰਮ ਸਮਾਜ ਮਹਾਂਕਵਿ ਰਮਾਇਣ ਰਚਾਇਤਾ ਦੇ ਪਵਨ ਪ੍ਰਗਟ ਦਿਵਸ ਦੇ ਸ਼ੁਭ ਮੌਕੇ ਤੇ ਸ਼ੋਭਾ ਯਾਤਰਾ ਕੱਢੀ ਗਈ ਜੋ ਵੀਰ Âੈਕਅਲਵਯ ਨਗਰ ਬਗਦਾਦੀ ਗੇਟ ਤੋਂ ਜ਼ੀਰਾ ਗੇਟ , ਮੱਖੂ ਗੇਟ ,ਬਾਂਸੀ ਗੇਟ , ਆਰਿਯਾ ਸਮਾਜ ਚੋਕ ਤੋਂ ਹੁੰਦੀ ਹੋਈ ਦਿੱਲੀ ਗੇਟ ਪਹੁੰਚੀ । ਜਿਥੇ ਰਕੇਸ਼ , ਪਵਨ ਦਾਵ੍ਰਿੜ ਨੇ ਆਪਣੇ ਭਜਨਾ ਨਾਲ ਗੁਨਗਾਨ ਕੀਤਾ ਇਸ ਸ਼ੋਭਾ ਯਾਤਰਾ ਵਿਚ ਵੱਖ – ਵੱਖ ਤਰ•ਾਂ ਦੀਆ ਝਾਕੀਆਂ , ਡੰਡਾ ਪਾਰਟੀ ਅਤੇ ਨੱਚਣ ਵਾਲਿਆਂ ਘੋੜੀਆ ਨੇ ਲੋਕਾਂ ਦਾ ਮਨ ਮੋਹ ਲਿਆ । ਇਸ ਸ਼ੋਭਾ ਯਾਤਰਾ ਵਿਚ ਮੱਖ ਮਹਿਮਾਨ ਵਜੋਂ ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਸ਼ਲ , ਅਸ਼ਵਨੀ ਮਹਿਤਾ ਪ੍ਰਧਾਨ ਵਪਾਰ ਮੰਡਲ ਫਿਰੋਜ਼ਪੁਰ ਸ਼ਾਮਲ ਹੋਏ ਜਿਨ•ਾਂ ਨੇ ਇਕ ਏਕੜ ਜ਼ਮੀਨ ਭਾਵਾਧਾਸ ਭਵਨ ਵਾਸਤੇ ਐਲਾਨ ਕੀਤੀ । ਸਮੂਹ ਐਮ. ਸੀ. ਫਿਰੋਜ਼ਪੁਰ ਅਤੇ ਮੁੱਖ ਮਹਿਮਾਨਾ ਨੂੰ ਪੂਰੇ ਸੰਗਠਨ ਵਲੋਂ ਅਸਮਾਨੀ ਰੰਗ ਦੀਆ ਪੱਗਾ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਸ਼ੋਭਾ ਯਾਤਰਾ ਸਮੇ ਪਿੱਪਲ ਸਹੋਤਾ ਜਿਲ•ਾਂ ਪ੍ਰਧਾਨ ਭਾਵਾਧਾਸ ,ਦੇਸ ਰਾਜ ਗਿੱਲ ਵਾਇਸ ਪ੍ਰਧਾਨ ,ਭਾਰਤ ਭੁਸ਼ਨ ਇੰਡਿਆ , ਦੇਸ ਰਾਹ ਘਾਰੂ , ਸੁਭਾਸ਼ ਭੱਟੀ , ਜੱਜ ਸਹੋਤਾ , ਬਾਲ ਕਿਸ਼ਨ ਆਦਿ ਸ਼ਾਮਲ ਸਨ ।