ਵਜੀਫ਼ਾ ਘੋਟਾਲਾ ਵਿਦਿਆਰਥੀ ਵਿਰੋਧੀ ਨੀਤੀਆਂ ਦਾ ਸੂਚਕ: ਡੀ ਟੀ.ਐੱਫ.
ਜਾਂਚ ਜਲਦ ਮੁਕੰਮਲ ਕਰਕੇ ਦੋਸ਼ੀਆਂ ਖਿਲਾਫ਼ ਕਾਰਵਾਈ ਮੰਗੀ
ਵਜੀਫ਼ਾ ਘੋਟਾਲਾ ਵਿਦਿਆਰਥੀ ਵਿਰੋਧੀ ਨੀਤੀਆਂ ਦਾ ਸੂਚਕ: ਡੀ ਟੀ.ਐੱਫ.
ਜਾਂਚ ਜਲਦ ਮੁਕੰਮਲ ਕਰਕੇ ਦੋਸ਼ੀਆਂ ਖਿਲਾਫ਼ ਕਾਰਵਾਈ ਮੰਗੀ
ਫਿਰੋਜ਼ਪੁਰ: 3 ਸਤੰਬਰ ( ) ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲ਼ੇ ਵਜੀਫੇ ਵਿੱਚ 63.91 ਕਰੋੜ ਦਾ ਘੁਟਾਲਾ ਰਾਜ ਪ੍ਰਬੰਧ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਜਿਉਂਦਾ ਜਾਗਦਾ ਸਬੂਤ ਤੇ ਸਰਕਾਰਾਂ ਦੀਆਂ ਵਿਦਿਆਰਥੀ ਵਿਰੋਧੀ ਨੀਤੀਆਂ ਦਾ ਸੂਚਕ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਰਾਜਦੀਪ ਸਾਈਆਂ ਵਾਲਾ ਅਤੇ ਜ਼ਿਲ੍ਹਾ ਸਕੱਤਰ ਬਲਰਾਮ ਸ਼ਰਮਾ ਨੇ ਕੀਤਾ। ਉਹਨਾਂ ਸਪੱਸ਼ਟ ਕੀਤਾ ਕਿ ਵਿਦਿਆਰਥੀਆਂ ਦਾ ਭਵਿੱਖ ਸੰਵਾਰਨ ਲਈ ਉਹਨਾਂ ਦੀ ਮਦਦ ਕਰਨ ਦੀ ਬਜਾਏ ਵਜੀਫਿਆਂ ਵਿੱਚ ਘਪਲਾ ਕਰਨ ਵਾਲੇ ਮੰਤਰੀ/ਸਿਆਸਤਦਾਨ ਸਿੱਖਿਆ ਦੇ ਭਵਿਖ ਲਈ ਗੰਭੀਰ ਖਤਰਾ ਹਨ। ਸੂਬਾਈ ਆਗੂਆਂ ਗੁਰਮੀਤ ਕੋਟਲੀ, ਬਲਬੀਰ ਚੰਦ ਲੌਂਗੋਵਾਲ,ਕਰਨੈਲ ਸਿੰਘ ਚਿੱਟੀ ਤੇ ਜਸਵਿੰਦਰ ਸਿੰਘ ਬਠਿੰਡਾ ਨੇ ਆਖਿਆ ਕਿ ਪੰਜਾਬ ਭਰ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਵਿੱਚ ਕਰੋੜਾਂ ਰੁਪਏ ਦੀ ਹੇਰਾਫ਼ੇਰੀ ਸਰਕਾਰ ਵਿਚਲੇ ਮੰਤਰੀਆਂ ਦੀ ਸ਼ਮੂਲੀਅਤ/ਸ਼ਹਿ ਨਾਲ ਹੀ ਸੰਭਵ ਹੈ।
ਆਗੂਆਂ ਨੇ ਵਧੀਕ ਮੁੱਖ ਸਕੱਤਰ ਦੀ ਰਿਪੋਰਟ ਦੇ ਆਧਾਰ ਤੇ ਘੁਟਾਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਕਟਿਹਰੇ ਵਿੱਚ ਖੜ੍ਹਾ ਸਖਤ ਸਜਾਵਾਂ ਦੀ ਮੰਗ ਕੀਤੀ ਹੈ। ਅਧਿਆਪਕ ਆਗੂਆਂ ਨੇ ਆਖਿਆ ਕਿ ਸਬੰਧਤ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਉੱਚ ਅਧਿਕਾਰੀਆਂ ਨੂੰ ਅਹੁਦਿਆਂ ਤੋਂ ਲਾਂਭੇ ਕਰਕੇ ਕੀਤੀ ਜਾਂਚ ਹੀ ਸਹੀ ਨਤੀਜੇ ਦੇ ਸਕਦੀ ਹੈ।ਆਗੂਆਂ ਨੇ ਆਖਿਆ ਕਿ ਸਿੱਖਿਆ, ਵਜੀਫਿਆਂ ਤੇ ਸਮਾਜਿਕ ਸੁਰੱਖਿਆ ਵਿੱਚ ਪਨਪ ਰਹੀਆਂ ਅਜਿਹੀਆਂ ਬੇਨਿਯਮੀਆਂ ਗਰੀਬ ਵਿਦਿਆਰਥੀਆਂ ਨੂੰ ਗਿਆਨ ਦੇ ਰਾਹ ਤੋਂ ਭਟਕਾਉਣ ਤੇ ਉਹਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੀ ਸਾਜਿਸ਼ ਦਾ ਹਿੱਸਾ ਹੈ।ਅਧਿਆਪਕ ਆਗੂਆਂ ਨੇ ਤਰਕ ਦਿੱਤਾ ਕਿ ਵਿਦਿਆਰਥੀ ਵਜੀਫਿਆਂ ਵਿੱਚ ਘਪਲੇ ਦਾ ਸਿੱਧਾ ਸਬੰਧ ਰਾਜ ਪ੍ਰਬੰਧ ਦੀ ਨਾਕਾਮੀ ਤੇ ਬੇਲਗਾਮ ਅਫ਼ਸਰਸ਼ਾਹੀ ਨਾਲ ਹੈ। ਜਿਹੜੇ ਆਪਣੇ ਸੁਆਰਥਾਂ ਦੀ ਪੂਰਤੀ ਲਈ ਆਨ ਲਾਈਨ ਸਿੱਖਿਆ ਤੇ ਸ਼ਤ ਪ੍ਰਤੀਸ਼ਤ ਨਤੀਜਿਆਂ ਦੇ ਨਾਂ ਤੇ ਸਿੱਖਿਆ ਪ੍ਰਬੰਧ/ਵਿਭਾਗ ਨੂੰ ਡੋਬਣ ਤੇ ਤੁਲੀ ਹੋਈ ਹੈ।
ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰਾਂ, ਗੁਰਪ੍ਰੀਤ ਮੱਲੋਕੇ, ਸੰਤੋਖ ਸਿੰਘ,ਅਜੇ ਕੁਮਾਰ,ਵਿਸ਼ਾਲ ਗੁਪਤਾ,ਕੁਲਦੀਪ ਸਿੰਘ,ਵਿਸ਼ਾਲ ਸਹਿਗਲ,ਨਸੀਬ ਕੁਮਾਰ,ਗੁਰਪਾਲ ਸੰਧੂ, ਕੁਲਵਿੰਦਰ ਹਰਦਾਸਾ,ਰਤਨਦੀਪ ਸਿੰਘ, ਗੁਰਮੀਤ ਸਿੰਘ ਤੂੰਬੜ ਭੰਨ ਆਦਿ ਕਮੇਟੀ ਮੈਂਬਰਾਂ ਨੇ ਵੀ ਜਥੇਬੰਦੀ ਦੇ ਇਸ ਪੈਂਤੜੇ ਤਾਈਦ ਕਰਦਿਆਂ ਵਜੀਫਾ ਘੋਟਾਲੇ ਦੀ ਜਾਂਚ ਜਲਦ ਮੁਕੰਮਲ ਕਰਕੇ ਦੋਸ਼ੀਆਂ ਲਈ ਮਿਸਾਲੀ ਸਜਾਵਾਂ ਦੀ ਮੰਗ ਕੀਤੀ ਹੈ।