ਵਕੀਲਾਂ ਵਲੋਂ ਹਲਕੇ ਦੇ 44 ਪਿੰਡ ਵਾਪਸ ਗੁਰੂਹਰਸਹਾਏ 'ਚ ਸ਼ਾਮਲ ਕਰਨ ਦੀ ਮੰਗ
ਗੁਰੂਹਰਸਹਾਏ, 3 ਫ਼ਰਵਰੀ (ਪਰਮਪਾਲ ਗੁਲਾਟੀ)- ਸਮੂਹ ਵਕੀਲਾਂ ਦੀ ਇਕ ਹੰਗਾਮੀ ਮੀਟਿੰਗ ਪ੍ਰਧਾਨ ਐਡਵੋਕੇਟ ਇਕਬਾਲ ਦਾਸ ਬਾਵਾ ਦੀ ਪ੍ਰਧਾਨਗੀ ਹੇਠ ਸਥਾਨਕ ਸਿਵਲ ਕੋਰਟ ਕੰਪਲੈਕਸ ਵਿਖੇ ਬਾਰ ਐਸੋਸੀਏਸ਼ਨ 'ਚ ਹੋਈ। ਸਮੂਹ ਵਕੀਲਾਂ ਵਲੋਂ ਕਾਨੂੰਗੋ ਹਲਕਾ ਮਾਹਮੂਜੋਈਆ ਦੇ 44 ਪਿੰਡ ਜੋ ਕਿ ਜਲਾਲਾਬਾਦ ਨਾਲ ਜੋੜੇ ਗਏ ਹਨ, ਨੂੰ ਵਾਪਸ ਗੁਰੂਹਰਸਹਾਏ ਹਲਕੇ ਨਾਲ ਜੋੜਨ ਸੰਬੰਧੀ ਵਿਚਾਰ-ਵਿਟਾਂਦਰਾ ਕੀਤਾ ਗਿਆ।
ਇਸ ਮੌਕੇ 'ਤੇ ਇਹ ਵੀ ਵਿਚਾਰ ਕੀਤਾ ਗਿਆ ਕਿ ਇਹਨਾਂ 44 ਪਿੰਡਾਂ ਦੀਆਂ ਪੰਚਾਇਤਾਂ ਤੋਂ ਮਤਾ ਪਾਸ ਕਰਵਾਇਆ ਜਾਵੇਗਾ ਕਿ ਇਹਨਾਂ ਪਿੰਡਾਂ ਨੂੰ ਜਲਾਲਾਬਾਦ ਤੋਂ ਗੁਰੂਹਰਸਹਾਏ ਨਾਲ ਵਾਪਸ ਜੋੜਿਆ ਜਾਵੇ ਕਿਉਂਕਿ ਇਹ ਪਿੰਡ ਥਾਣਾ ਗੁਰੂਹਰਸਹਾਏ ਅਧੀਨ ਆਉਂਦੇ ਹਨ। ਇਸ ਤੋਂ ਇਲਾਵਾ ਪੰਚਾਇਤ ਵਿਭਾਗ, ਵਾਟਰ ਅਤੇ ਸੈਨੀਟੇਸ਼ਨ, ਪਬਲਿਕ ਹੈਲਥ ਆਦਿ ਵਿਭਾਗ ਵੀ ਗੁਰੂਹਰਸਹਾਏ ਨਾਲ ਹੀ ਸੰਬੰਧਿਤ ਹਨ ਅਤੇ ਇਹਨਾਂ ਵਿਭਾਗਾਂ ਨਾਲ ਸੰਬੰਧਿਤ ਕੰਮਕਾਜ ਲਈ ਇਹਨਾਂ 44 ਪਿੰਡਾਂ ਦੇ ਵਸਨੀਕਾਂ ਨੂੰ ਗੁਰੂਹਰਸਹਾਏ ਹੀ ਆਉਣ ਪੈਂਦਾ ਹੈ, ਜਦਕਿ ਸਿਰਫ਼ ਅਦਾਲਤੀ ਕੰਮਕਾਜ ਲਈ ਹੀ ਜਲਾਲਾਬਾਦ ਨਾਲ ਜੋੜਿਆ ਗਿਆ ਹੈ।
ਸਮੂਹ ਵਕੀਲਾਂ ਨੇ ਪੰਜਾਬ ਹਰਿਆਣਾ ਹਾਈਕੋਰਟ ਤੋਂ ਮੰਗ ਕੀਤੀ ਕਿ ਕਾਨੂੰਗੋ ਹਲਕਾ ਮਾਹੂਮਜੋਈਆ ਅਧੀਨ ਪੈਂਦੇ ਇਹਨਾਂ 44 ਪਿੰਡਾਂ ਨੂੰ ਗੁਰੂਹਰਸਹਾਏ ਨਾਲ ਵਾਪਸ ਜੋੜਿਆ ਜਾਵੇ।
ਇਸ ਮੌਕੇ 'ਤੇ ਪ੍ਰਧਾਨ ਇਕਬਾਲ ਦਾਸ ਬਾਵਾ, ਨਵਦੀਪ ਅਹੂਜਾ ਸੈਕਟਰੀ, ਗੁਰਪ੍ਰੀਤ ਖੋਸਾ ਵਾਈਸ ਪ੍ਰਧਾਨ, ਚਰਨਜੀਤ ਛਾਂਗਾ ਰਾਏ, ਪਰਵਿੰਦਰ ਸਿੰਘ ਸੰਧੂ, ਰਾਮ ਸਿੰਘ ਥਿੰਦ, ਅੰਮ੍ਰਿਤਬੀਰ ਸੋਢੀ, ਸ਼ਵਿੰਦਰ ਸਿੰਘ ਸਿੱਧੂ, ਜਤਿੰਦਰ ਪੁੱਗਲ, ਗੌਰਵ ਮੋਂਗਾ, ਸਚਿਨ ਸ਼ਰਮਾਂ, ਰਵੀ ਮੋਂਗਾ, ਸੁਨੀਲ ਕੰਬੋਜ਼, ਸੁਰਜੀਤ ਸਿੰਘ ਰਾਏ, ਜਸਵਿੰਦਰ ਸਿੰਘ ਵਲਾਸਰਾ, ਸੁਨੀਲ ਕੁਮਾਰ ਮੰਡੀਵਾਲ, ਰਜਿੰਦਰ ਮੋਂਗਾ, ਅਸ਼ੋਕ ਕੁਮਾਰ ਕੰਬੋਜ਼, ਜਗਮੀਤ ਸਿੰਘ ਬਰਾੜ, ਹਰੀਸ਼ ਢੀਂਗੜਾ, ਰੋਜੰਤ ਮੋਂਗਾ, ਸੰਦੀਪ ਕੰਬੋਜ਼ ਆਦਿ ਸਮੇਤ ਸਮੂਹ ਵਕੀਲਾਂ ਨੇ ਕਿਹਾ ਕਿ ਇਸ ਸੰਬੰਧੀ ਸ਼ੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਵਰਦੇਵ ਸਿੰਘ ਮਾਨ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਇਕ ਪੱਤਰ ਦਿੱਤਾ ਜਾਵੇਗਾ।