ਲੋਤੰਤਤਰੀ ਵਿਵਸਥਾ ਦੀ ਮਜ਼ਬੂਤੀ ਲਈ ਨੌਜਵਾਨਾਂ ਦਾ ਵੋਟਰ ਹੋਣਾ ਜਰੂਰੀ -ਖਰਬੰਦਾ
ਫਿਰੋਜ਼ਪੁਰ 25 ਜਨਵਰੀ (ਏ.ਸੀ.ਚਾਵਲਾ) ਦੇਸ਼ ਵਿੱਚ ਲੋਕਤੰਤਰੀ ਵਿਵਸਥਾ ਨੂੰ ਬਣਾਈ ਰੱਖਣ ਵਿੱਚ ਨੌਜਵਾਨਾਂ ਦੀ ਦਿਲਚਸਪੀ ਅਤੇ ਭਾਗੀਦਾਰੀ ਅਤਿ ਜ਼ਰੂਰੀ ਹੈ ਤਾਂ ਜੋ ਯੁਵਾ ਸ਼ਕਤੀ ਨੂੰ ਸਹੀ ਸੇਧ ਮਿਲਣ ਦੇ ਨਾਲ -ਨਾਲ ਰਾਸ਼ਟਰ ਨਿਰਮਾਣ ਵਿੱਚ ਵੀ ਉਨ•ਾਂ ਦਾ ਯੋਗਦਾਨ ਰਹੇ। ਇਹ ਪ੍ਰਗਟਾਵਾ ਜ਼ਿਲ•ਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਜਿਲ•ਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਵਿਖੇ ਰਾਸ਼ਟਰੀ ਵੋਟਰ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਜਿਲ•ਾ ਚੋਣ ਅਫਸਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਕਿਹਾ ਕਿ ਸਾਲ 2011 ਵਿੱਚ ਜਦੋਂ ਕੌਮੀ ਵੋਟਰ ਦਿਵਸ ਪਹਿਲੀ ਵਾਰ ਉਲੀਕਿਆ ਗਿਆ ਸੀ ਤਾਂ ਉਸ ਪਿੱਛੇ ਦੇਸ਼ ਦੇ ਚੋਣ ਕਮਿਸ਼ਨ ਦੀ ਮਨਸ਼ਾ ਇਹ ਸੀ ਕਿ ਨੌਜਵਾਨਾਂ ਵਿੱਚ ਜਮਹੂਰੀ ਅਮਲ ਪ੍ਰਤੀ ਉਦਾਸੀਨਤਾ ਦੇ ਵਤੀਰੇ ਨੂੰ ਖ਼ਤਮ ਕੀਤਾ ਜਾ ਸਕੇ ਅਤੇ ਉਨ•ਾਂ ਨੂੰ ਰਾਸ਼ਟਰ ਨਿਰਮਾਣ ਦੇ ਇਸ ਮਹੱਤਵਪੂਰਣ ਅਮਲ ਦਾ ਲਾਜ਼ਮੀ ਅੰਗ ਬਣਾਇਆ ਜਾ ਸਕੇ। ਉਨ•ਾਂ ਕਿਹਾ ਕਿ ਚੋਣ ਕਮਿਸ਼ਨ ਦੇ ਇਨ•ਾਂ ਯਤਨਾਂ ਨੂੰ ਅੱਜ 6 ਵੇਂ ਕੌਮੀ ਵੋਟਰ ਦਿਵਸ ਤੱਕ ਪੁੱਜਦਿਆਂ ਵੱਡਾ ਹੁੰਗਾਰਾ ਮਿਲਿਆ ਹੈ ਅਤੇ ਇਸੇ ਦਾ ਨਤੀਜਾ ਹੈ ਕਿ ਅੱਜ ਕਾਲਜਾਂ ਵਿੱਚ ਅਤੇ ਸਕੂਲਾਂ ਵਿੱਚ ਪੜ•ਦੇ 18 ਸਾਲ-19 ਸਾਲ ਦੀ ਉਮਰ ਦੇ ਨੌਜਵਾਨ ਮੁੰਡੇ-ਕੁੜੀਆਂ ਪੂਰੇ ਉਤਸ਼ਾਹ ਨਾਲ ਵੋਟਾਂ ਬਣਵਾ ਰਹੇ ਹਨ। ਉਨ•ਾਂ ਕਿਹਾ ਕਿ ਵੋਟਰ ਹੀ ਲੋਕਤੰਤਰ ਹੈ, ਇਸ ਲਈ ਸਾਨੂੰ ਆਪਣਾ ਨਾਂ ਵੋਟਰ ਸੂਚੀ 'ਚ ਦਰਜ ਕਰਵਾ ਕੇ ਵੋਟ ਦਾ ਇਸਤੇਮਾਲ ਬਿਨ•ਾਂ ਕਿਸੇ ਡਰ, ਭੈਅ ਅਤੇ ਲਾਲਚ ਦੇ ਕਰਨਾ ਚਾਹੀਦਾ ਹੈ, ਤਾਂ ਜੋ ਲੋਕਤੰਤਰ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾ ਸਕੇ। ਉਨ•ਾਂ ਦੱਸਿਆ ਕਿ ਭਾਰਤ ਦਾ ਕੋਈ ਵੀ ਨਾਗਰਿਕ ਵੋਟਾਂ ਪੈਣ ਦੀ ਮਿਤੀ ਤੋਂ 24 ਘੰਟੇ ਪਹਿਲਾਂ ਵੀ ਜ਼ਿਲ•ੇ ਦੇ ਚੋਣ ਤਹਿਸੀਲਦਾਰ ਨਾਲ ਸੰਪਰਕ ਕਰਕੇ ਆਪਣੀ ਵੋਟ ਬਣਵਾ ਸਕਦਾ ਹੈ। ਉਨ•ਾਂ ਜ਼ਿਲ•ੇ ਦੇ 18 ਸਾਲ ਤੋਂ ਉਪਰ ਦੇ ਵਿਸ਼ੇਸ਼ ਕਰ ਨੌਜਵਾਨ ਅਤੇ ਹੋਰ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਮੁੱਖ ਚੋਣ ਅਫਸਰ ਦੀ ਵੈਬਸਾਈਟ www.ceopunjab.nic.in 'ਤੇ ਜ਼ਿਲ•ੇ ਦੀਆਂ ਵੋਟਰ ਸੂਚੀਆਂ ਨੂੰ ਦੇਖ ਸਕਦੇ ਹਨ। ਇਸ ਮੌਕੇ ਉਨ•ਾਂ ਵੋਟਰਾਂ ਨੂੰ ''ਭਾਰਤ ਦੇ ਲੋਕਤੰਤਰ ਵਿੱਚ ਨਾਗਰਿਕਾਂ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਨੂੰ ਕਾਇਮ ਰੱਖਣ, ਸੁਤੰਤਰ, ਵਾਜ਼ਬ ਅਤੇ ਸ਼ਾਂਤੀਪੂਰਨ ਚੋਣਾਂ ਦੀ ਮਾਣ ਮਰਿਆਦਾ ਅਤੇ ਹਰੇਕ ਚੋਣ ਬਿਨਾਂ ਕਿਸੇ ਡਰ, ਭਾਸ਼ਾ, ਸਮੁਦਾਇ, ਜਾਤ, ਧਰਮ, ਵਰਗ ਜਾਂ ਕਿਸੇ ਦਬਾਓ ਤੋਂ ਵੋਟ ਪਾਉਣ ਦਾ ਪ੍ਰਣ ਦਿਵਾਇਆ।'' ਇਸ ਮੌਕੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਭੇਜਿਆ ਗਿਆ ਸੰਦੇਸ਼ ਵੀ ਵਿਖਾਇਆ ਗਿਆ। ਇਸ ਸਮਾਗਮ ਵਿੱਚ ਨੌਜਵਾਨ ਵੋਟਰਾਂ ਨੂੰ ਫੋਟੋ ਸ਼ਨਾਖ਼ਤੀ ਕਾਰਡ ਵੀ ਵੰਡੇ ਗਏ। ਈ.ਆਰ.ਓ ਗੁਰੂਹਰਸਹਾਏ ਕਮ ਜਿਲ•ਾ ਟਰਾਂਸਪੋਰਟ ਅਫਸਰ ਸ.ਚਰਨਦੀਪ ਸਿੰਘ ਨੂੰ ਵਧੀਆਂ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਇਸ ਰਾਸ਼ਟਰੀ ਵੋਟਰ ਦਿਵਸ ਮੌਕੇ ਸਵੀਪ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਨੇ ਸਕੂਲ ਅਤੇ ਕਾਲਜ ਪੱਧਰ 'ਤੇ ਕਰਵਾਏ ਗਏ ਲੇਖ, ਭਾਸ਼ਣ ਅਤੇ ਡਰਾਇੰਗ ਦੇ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਅਤੇ ਇਸ ਸਬੰਧੀ ਵੱਧ ਤੋ ਵੱਧ ਸਹਿਯੋਗ ਦੇਣ ਲਈ ਕਲੱਬਾਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਸ੍ਰੀ ਵਿਮਲ ਸੇਤੀਆ ਵਧੀਕ ਡਿਪਟੀ ਕਮਿਸ਼ਨਰ (ਜਨਰਲ),ਸ੍ਰੀ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫਿਰੋਜ਼ਪੁਰ, ਡੀ.ਡੀ.ਪੀ.ਓ ਸ੍ਰ.ਰਵਿੰਦਰਪਾਲ ਸਿੰਘ, ਗਜਲਪ੍ਰੀਤ ਪਿੰ੍ਰਸੀਪਲ ਪੋਲੀ ਵਿੰਗ, ਡਾ.ਸਤਿੰਦਰ ਸਿੰਘ ਕੋਆਰਡੀਨੇਟਰ ਸਵੀਪ ਮੁਹਿੰਮ,ਸ.ਹੁਕਮ ਸਿੰਘ ਸੋਢੀ ਤਹਿਸੀਲਦਾਰ ਚੋਣਾ, ਚਾਂਦ ਪ੍ਰਕਾਸ਼ ਕਾਨੂੰਗੋ (ਚੋਣਾਂ) ਤੋ ਇਲਾਵਾ ਕਾਲਜ਼ ਦੇ ਵਿਦਿਆਰਥੀ, ਕਲੱਬਾਂ ਦੇ ਪ੍ਰਧਾਨ ਆਦਿ ਹਾਜਰ ਸਨ।