Ferozepur News

  ਲੋਕ ਸਭਾ ਹਲਕਾ-10 ਫਿਰੋਜ਼ਪੁਰ ਲਈ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਦੌਰਾਨ

ਕੁੱਲ 1670008 ਵੋਟਰ ਕਰਨਗੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ- ਧੀਮਾਨ

  ਲੋਕ ਸਭਾ ਹਲਕਾ-10 ਫਿਰੋਜ਼ਪੁਰ ਲਈ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਦੌਰਾਨ

ਲੋਕ ਸਭਾ ਹਲਕਾ-10 ਫਿਰੋਜ਼ਪੁਰ ਲਈ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਦੌਰਾਨ ਕੁੱਲ 1670008 ਵੋਟਰ ਕਰਨਗੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ- ਧੀਮਾਨ

  • ਲੋਕ ਸਭਾ ਹਲਕੇ ‘ਚ ਵੋਟਾਂ ਪਾਉਣ ਲਈ ਕੁੱਲ 1903 ਪੋਲਿੰਗ ਸਟੇਸ਼ਨ ਸਥਾਪਿਤ
  • ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਤੌਰ ਤੇ ਮਾਡਲ, ਦਿਵਿਆਂਗਜਨ, ਮਹਿਲਾ ਅਤੇ ਗ੍ਰੀਨ/ਈਕੋ ਫਰੈਂਡਲੀ ਪੋਲਿੰਗ ਸਟੇਸ਼ਨ ਵੀ ਸਥਾਪਿਤ

 

ਫਿਰੋਜ਼ਪੁਰ 21 ਮਈ (     ) ਲੋਕ ਸਭਾ ਚੋਣਾਂ 2024 ਲਈ 01 ਜੂਨ ਨੂੰ ਪੈਣ ਵਾਲੀਆਂ ਵੋਟਾਂ ਦੌਰਾਨ ਲੋਕ ਸਭਾ ਹਲਕਾ ਫਿਰੋਜ਼ਪੁਰ ਵਿੱਚ ਕੁੱਲ 1670008 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਜਿਸ ਲਈ ਕੁੱਲ 1903 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਅਤੇ ਸਾਰੀਆਂ ਮੁੱਢਲੀਆਂ ਤਿਆਰੀਆਂ ਮੁਕੰਮਲ ਹਨ। ਇਸ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਨਿਯੁਕਤ ਅਬਜ਼ਰਵਰ ਵੀ ਲੋਕ ਸਭਾ ਹਲਕਾ-10 ਫਿਰੋਜ਼ਪੁਰ ਵਿੱਚ ਆ ਚੁੱਕੇ ਹਨ, ਜਿਨ੍ਹਾਂ ਦੀ ਦੇਖ-ਰੇਖ ਹੇਠ ਚੋਣਾਂ ਦਾ ਸਾਰਾ ਕੰਮ ਹੋ ਰਿਹਾ ਹੈ। ਇਹ ਜਾਣਕਾਰੀ ਰਿਟਰਨਿੰਗ ਅਫਸਰ ਲੋਕ ਸਭਾ-10 ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਨੇ ਦਿੱਤੀ।

ਲੋਕ ਸਭਾ ਹਲਕਾ-10 ਫਿਰੋਜ਼ਪੁਰ ਵਿਚ ਵੋਟਰਾਂ ਬਾਰੇ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫਸਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਇਸ ਲੋਕ ਸਭਾ ਹਲਕਾ ਦੇ ਕੁੱਲ 1670008 ਵੋਟਰ ਹਨ, ਜਿਨ੍ਹਾਂ ਵਿਚੋਂ 880617 ਪੁਰਸ਼, 789343 ਮਹਿਲਾ ਅਤੇ 48 ਤੀਜੇ ਲਿੰਗ ਨਾਲ ਸਬੰਧਤ ਵੋਟਰ ਹਨ।

ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਫਿਰੋਜ਼ਪੁਰ ‘ਚ ਪੈਂਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਫਿਰਜ਼ਪੁਰ ਸ਼ਹਿਰੀ-76 ਦੇ ਕੁੱਲ 175981 ਵੋਟਰ ਹਨ, ਜਿਨ੍ਹਾਂ ‘ਚ 94084 ਪੁਰਸ਼, 81892 ਮਹਿਲਾਵਾਂ ਅਤੇ 05 ਤੀਜੇ ਲਿੰਗ ਨਾਲ ਸਬੰਧਤ ਵੋਟਰ ਸ਼ਾਮਲ ਹਨ। ਵਿਧਾਨ ਸਭਾ ਹਲਕੇ ਫਿਰੋਜ਼ਪੁਰ ਦਿਹਾਤੀ-77 ‘ਚ ਕੁੱਲ 195569 ਵੋਟਰ ਹਨ, ਜਿਨ੍ਹਾਂ ਵਿਚ 103383 ਪੁਰਸ਼, 92179 ਮਹਿਲਾਵਾਂ ਅਤੇ  ਤੀਜੇ ਲਿੰਗ ਦੇ 7 ਵੋਟਰ ਹਨ। ਵਿਧਾਨ ਸਭਾ ਹਲਕਾ ਗੁਰੂਹਰਸਹਾਏ-78 ‘ਚ ਕੁੱਲ 171673 ਵੋਟਰ ਹਨ,  ਜਿਨ੍ਹਾਂ ‘ਚ 89318 ਪੁਰਸ਼, 82347 ਮਹਿਲਾਵਾਂ ਅਤੇ ਤੀਜੇ ਲਿੰਗ ਦੇ 08 ਵੋਟਰ ਸ਼ਾਮਲ ਹਨ।

ਇਸੇ ਤਰ੍ਹਾਂ ਲੋਕ ਸਭਾ ਹਲਕਾ ਫਿਰੋਜ਼ਪੁਰ ‘ਚ ਪੈਂਦੇ ਜ਼ਿਲ੍ਹਾ ਫਾਜ਼ਿਲਕਾ ਦੇ ਵਿਧਾਨ ਸਭਾ ਹਲਕਾ ਜਲਾਲਾਬਾਦ-79 ਦੇ ਕੁੱਲ 213903 ਵੋਟਰ ਹਨ, ਜਿਨ੍ਹਾਂ ‘ਚ 111282 ਪੁਰਸ਼, 102617 ਮਹਿਲਾਵਾਂ ਅਤੇ ਤੀਜੇ ਲਿੰਗ ਦੇ 04  ਵੋਟਰ ਹਨ।  ਵਿਧਾਨ ਸਭਾ ਹਲਕਾ ਫਾਜ਼ਿਲਕਾ-80 ਦੇ ਕੁੱਲ 180910 ਵੋਟਰ ਹਨ, ਜਿਨ੍ਹਾਂ ‘ਚ 94436 ਪੁਰਸ਼, 86466 ਮਹਿਲਾਵਾਂ ਅਤੇ ਤੀਜੇ ਲਿੰਗ ਦੇ 08 ਵੋਟਰ ਹਨ।  ਵਿਧਾਨ ਸਭਾ ਹਲਕਾ ਅਬੋਹਰ-81 ਦੇ ਕੁੱਲ 182737 ਵੋਟਰ ਹਨ, ਜਿਨ੍ਹਾਂ ‘ਚ 97171 ਪੁਰਸ਼, 85560 ਮਹਿਲਾਵਾਂ ਅਤੇ ਤੀਜੇ ਲਿੰਗ ਦੇ 06 ਵੋਟਰ ਹਨ।  ਵਿਧਾਨ ਸਭਾ ਹਲਕਾ ਬੱਲੁਆਣਾ-82 ਦੇ ਕੁੱਲ 186073 ਵੋਟਰ ਹਨ, ਜਿਨ੍ਹਾਂ ‘ਚ 99638 ਪੁਰਸ਼, 86435 ਮਹਿਲਾਵਾਂ ਅਤੇ ਤੀਜੇ ਲਿੰਗ ਦੇ 0  ਵੋਟਰ ਹਨ ਸ਼ਾਮਲ ਹਨ।

ਇਸੇ ਤਰ੍ਹਾਂ ਲੋਕ ਸਭਾ ਹਲਕਾ ਫਿਰੋਜ਼ਪੁਰ ‘ਚ ਪੈਂਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਮਲੋਟ-85 ਦੇ ਕੁੱਲ 176063 ਵੋਟਰ ਹਨ, ਜਿਨ੍ਹਾਂ ‘ਚ 92985 ਪੁਰਸ਼, 83070 ਮਹਿਲਾਵਾਂ ਅਤੇ ਤੀਜੇ ਲਿੰਗ ਦੇ 08  ਵੋਟਰ ਹਨ।  ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ-86 ਦੇ ਕੁੱਲ 187099 ਵੋਟਰ ਹਨ, ਜਿਨ੍ਹਾਂ ‘ਚ 98320 ਪੁਰਸ਼, 88777 ਮਹਿਲਾਵਾਂ ਅਤੇ ਤੀਜੇ ਲਿੰਗ ਦੇ 02  ਵੋਟਰ ਸ਼ਾਮਲ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਲੋਕ ਸਭਾ ਹਲਕੇ ਵਿਚ ਹਰੇਕ ਵੋਟਰ ਵੱਲੋਂ ਉਸ ਦੇ ਵੋਟ ਦੇ ਹੱਕ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਕੁੱਲ 1903 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਚੋਂ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ-76 ‘ਚ ਕੁੱਲ 211 ਪੋਲਿੰਗ ਸਟੇਸ਼ਨ, ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ-77 ‘ਚ ਕੁੱਲ 242, ਵਿਧਾਨ ਸਭਾ ਹਲਕਾ ਗੁਰੂਹਰਸਹਾਏ-78 ‘ਚ ਕੁੱਲ 218,  ਵਿਧਾਨ ਸਭਾ ਹਲਕਾ ਜਲਾਲਾਬਾਦ-79 ‘ਚ ਕੁੱਲ 251, ਵਿਧਾਨ ਸਭਾ ਹਲਕਾ ਫਾਜ਼ਿਲਕਾ-80 ‘ਚ ਕੁੱਲ 212, ਵਿਧਾਨ ਸਭਾ ਹਲਕਾ ਅਬੋਹਰ-81 ‘ਚ ਕੁੱਲ 177, ਵਿਧਾਨ ਸਭਾ ਹਲਕਾ ਬੱਲੁਆਣਾ-82 ‘ਚ ਕੁੱਲ 189, ਵਿਧਾਨ ਸਭਾ ਹਲਕਾ ਮਲੋਟ-85 ‘ਚ ਕੁੱਲ 190, ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ-86 ‘ਚ ਕੁੱਲ 213 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵੋਟਰਾਂ ਨੂੰ ਉਤਸ਼ਹਿਤ ਕਰਨ ਲਈ ਲੋਕਸਭਾ ਹਲਕੇ ‘ਚ ਕੁੱਲ 50 ਮਾਡਲ ਪੋਲਿੰਗ ਸਟੇਸ਼ਨ, 15 ਗ੍ਰੀਨ/ਈਕੋ ਫਰੈਂਡਲੀ ਪੋਲਿੰਗ ਸਟੇਸ਼ਨ, 12 ਦਿਵਿਆਂਗਜਨ (ਪੀਡਬਲਯੂਡੀ) ਪੋਲਿੰਗ ਸਟੇਸ਼ਨ, 12 ਨੋਜਵਾਨ ਪੋਲਿੰਗ ਸਟੇਸ਼ਨ ਅਤੇ 15 ਮਹਿਲਾ ਪੋਲਿੰਗ ਸਟੇਸ਼ਨ ਵੀ ਸਥਾਪਤ ਕੀਤੇ ਗਏ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਦਿਵਿਆਂਗਜਨਾਂ ਨੂੰ ਘਰ ਬੈਠੇ ਹੀ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬਜ਼ੁਰਗ ਜਾਂ ਦਿਵਿਆਂਗਜਨ ਘਰ ਬੈਠ ਕੇ ਵੋਟ ਪਾਉਣ ਚਾਹੁੰਦਾ ਹੋਵੇ ਤਾਂ ਉਸ ਲਈ ਫਾਰਮ ਡੀ ਨਾਲ ਲੈਕੇ ਬੀ.ਐਲ.ਓਜ਼ ਵਲੋਂ 25 ਤੋਂ 27 ਮਈ ਤੱਕ ਉਨ੍ਹਾਂ ਦੇ ਘਰ ਜਾ ਕੇ ਬੈਲਟ ਪੇਪਰ ਮੁਹੱਈਆ ਕਰਵਾਏ ਜਾਣਗੇ ਅਤੇ ਉਨ੍ਹਾਂ ਦੀ ਇੱਛਾ ਤੇ  ਫਾਰਮ ਡੀ ਵਿੱਚ ਸਹਿਮਤੀ ਲੈਕੇ ਉਨ੍ਹਾਂ ਵੱਲੋਂ ਬੈਲਟ ਪੇਪਰਾਂ ਰਾਹੀਂ ਵੋਟ ਪੁਆਈ ਜਾਵੇਗੀ। ਉਨ੍ਹਾਂ ਵੋਟਰਾ ਨੂੰ ਅਪੀਲ ਕੀਤੀ ਕਿ ਗਰਮੀ ਦੇ ਮੌਸਮ ਨੂੰ ਦੇਖਦਿਆਂ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਸਵੇਰ ਦੇ ਸਮੇਂ ਨੂੰ ਤਰਜੀਹ ਦੇਣ ਤੇ ਆਪਣੀ ਵੋਟ ਜ਼ਰੂਰ ਪਾਉਣ।

Related Articles

Leave a Reply

Your email address will not be published. Required fields are marked *

Back to top button