ਲੋਕ ਸਭਾ ਹਲਕਾ 10-ਫਿਰੋਜ਼ਪੁਰ ਵਿੱਚ ਬਣਨਗੇ 12 ਪੀਡਬਲਯੂਡੀ ਪੋਲਿੰਗ ਸਟੇਸ਼ਨ-ਧੀਮਾਨ
ਲੋਕ ਸਭਾ ਹਲਕਾ 10-ਫਿਰੋਜ਼ਪੁਰ ਵਿੱਚ ਬਣਨਗੇ 12 ਪੀਡਬਲਯੂਡੀ ਪੋਲਿੰਗ ਸਟੇਸ਼ਨ-ਧੀਮਾਨ
- ਪੀਡਬਲਯੂਡੀ ਪੋਲਿੰਗ ਵਿੱਚ ਦਿਵਿਆਂਗਜਨਾਂ ਲਈ ਵਹੀਲਚੇਅਰਾਂ, ਮੈਡੀਕਲ ਕਿੱਟਾਂ, ਪੀਣ ਵਾਲੇ ਪਾਣੀ ਆਦਿ ਸਪੈਸ਼ਲ ਸਹੂਲਤਾਂ ਦਾ ਹੋਏਗਾ ਪ੍ਰਬੰਧ
ਫਿਰੋਜ਼ਪੁਰ 18 ਮਈ 2024…
ਰਿਟਰਨਿੰਗ ਅਫਸਰ ਲੋਕ ਸਭਾ ਹਲਕਾ-10 ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਲੋਕ ਸਭਾ ਹਲਕਾ 10-ਫਿਰੋਜ਼ਪੁਰ ਵਿੱਚ 12 ਪੀਡਬਲਯੂਡੀ ਪੋਲਿੰਗ ਸਟੇਸ਼ਨ ਬਣਨਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੋਲਿੰਗ ਸਟੇਸ਼ਨਾਂ ਵਿੱਚ ਦਿਵਿਆਂਗਜਨਾਂ ਲਈ ਵਿਸ਼ੇਸ਼ ਸਹੂਲਤਾਂ ਜਿਵੇਂ ਕਿ ਵਹੀਲਚੇਅਰਾਂ, ਮੈਡੀਕਲ ਕਿੱਟਾਂ, ਪੀਣ ਵਾਲਾ ਪਾਣੀ, ਬੈਠਨ ਲਈ ਕੁਰਸੀਆਂ, ਛਾਂ ਲਈ ਟੈਂਟ ਲਗਾਉਣ ਆਦਿ ਸਾਰੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਾਲਾਂਕਿ ਬਾਕੀ ਪੋਲਿੰਗ ਸਟੇਸ਼ਨਾ ਤੇ ਵਹੀਲਚੇਅਰਾਂ ਆਦਿ ਹੋਰ ਸਾਰੇ ਪ੍ਰਬੰਧ ਹੋਣਗੇ ਪਰ ਖਾਸ ਕਰ ਕੇ ਦਿਵਿਆਂਗਜਨ (ਪੀਡਬਲਯੂਡੀ) ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ 12 ਵੱਖਰੇ ਪੀਡਬਲਯੂਡੀ ਪੋਲਿੰਗ ਸਟੇਸ਼ਨ ਬਣਾਏ ਜਾਣਗੇ।
ਰਿਟਰਨਿੰਗ ਅਫਸਰ ਸ੍ਰੀ. ਰਾਜੇਸ਼ ਧੀਮਾਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ-76 ਦੇ ਪੋਲਿੰਗ ਸਟੇਸ਼ਨ ਨੰ: 109 ਅਤੇ 112 ਦੇ ਆਰ.ਐਸ.ਡੀ ਕਾਲਜ ਫਿਰੋਜ਼ਪੁਰ ਸ਼ਹਿਰ, ਹਲਕਾ ਫਿਰੋਜ਼ਪੁਰ ਦਿਹਾਤੀ-77 ਦੇ ਪੋਲਿੰਗ ਸਟੇਸ਼ਨ ਨੰ: 39 ਦੇ ਸਰਕਾਰੀ ਪ੍ਰਾਇਮਰੀ ਸਕੂਲ ਵਰਿਆਮ ਸਿੰਘ ਵਾਲਾ ਤੇ ਪੋਲਿੰਗ ਸਟੇਸ਼ਨ ਨੰ: 58 ਦੇ ਸਰਕਾਰੀ ਪ੍ਰਾਇਮਰੀ ਸਕੂਲ ਭੂਰੇ ਕਲਾਂ, ਵਿਧਾਨ ਸਭਾ ਹਲਕਾ ਗੁਰੂਹਰਸਹਾਏ-78 ਦੇ ਪੋਲਿੰਗ ਸਟੇਸ਼ਨ ਨੰ: 64 ਦੇ ਸਰਕਾਰੀ ਪ੍ਰਾਇਮਰੀ ਸਕੂਲ ਬੋਘੀ ਵਾਲਾ ਤੇ ਪੋਲਿੰਗ ਸਟੇਸ਼ਨ ਨੰ: 175 ਦੇ ਸਰਕਾਰੀ ਐਲੀਮੈਂਟਰੀ ਸਕੂਲ ਬਸਤੀ ਨਿੱਜਰ ਨੂੰ ਪੀਡਬਲਯੂਡੀ ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਜਲਾਲਾਬਾਦ-79 ਦੇ ਪੋਲਿੰਗ ਸਟੇਸ਼ਨ ਨੰ: 15 ਦੇ ਸਰਕਾਰੀ ਸਕੂਲ ਲੜਕੀਆਂ ਜਲਾਲਾਬਾਦ, ਵਿਧਾਨ ਸਭਾ ਹਲਕਾ ਫਾਜ਼ਿਲਕਾ-80 ਦੇ ਪੋਲਿੰਗ ਸਟੇਸ਼ਨ ਨੰ: 107 ਦੇ ਸਰਕਾਰੀ ਸੀ.ਸੈ. ਸਕੂਲ ਲੜਕੇ ਫਾਜ਼ਿਲਕਾ, ਵਿਧਾਨ ਸਭਾ ਹਲਕਾ ਅਬੋਹਰ-81 ਦੇ ਪੋਲਿੰਗ ਸਟੇਸ਼ਨ ਨੰ: 79 ਦੇ ਡੀ.ਏ.ਵੀ ਕਾਲਜ ਅਬੋਹਰ, ਵਿਧਾਨ ਸਭਾ ਹਲਕਾ ਬੱਲੂਆਣਾ-82 ਦੇ ਪੋਲਿੰਗ ਸਟੇਸ਼ਨ ਨੰ: 128 ਦੇ ਸਰਕਾਰੀ ਪ੍ਰਾਇਮਰੀ ਸਕੂਲ ਆਲਮਗੜ੍ਹ ਵਿਖੇ ਪੀਡਬਲਯੂਡੀ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ।
ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਮਲੋਟ- 85 ਦੇ ਪੋਲਿੰਗ ਸਟੇਸ਼ਨ ਨੰ: 119 ਦੇ ਡੀ.ਏ.ਵੀ ਕਾਲਜ (ਲੜਕੇ) ਵਾਰਡ ਨੰ:07 ਮਲੋਟ, ਅਤੇ ਵਿਧਾਨ ਸਭਾ ਹਲਕਾ ਸ੍ਰੀ. ਮੁਕਤਸਰ ਸਾਹਿਬ- 86 ਦੇ ਪੋਲਿੰਗ ਸਟੇਸ਼ਨ ਨੰ: 155 ਦੇ ਸਰਕਾਰੀ ਸਕੈਂਡਰੀ ਸਕੂਲ (ਲੜਕੇ) ਗੁਰੂ ਗੋਬਿੰਦ ਸਿੰਘ ਬਲਾਕ ਮੁਕਤਸਰ ਵਿਖੇ ਪੀਡਬਲਯੂਡੀ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ।