ਲੋਕਾਂ ਦੇ ਘਰਾਂ ਤੱਕ ਜ਼ਰੂਰੀ ਸਮਾਨ ਪਹੁੰਚਾਉਣ ਦੀ ਮੁਹਿੰਮ ਹੋਈ ਤੇਜ਼, ਵੇਰਕਾ ਨੇ 10 ਹਜ਼ਾਰ ਲੀਟਰ ਤੋਂ ਜ਼ਿਆਦਾ ਦੁੱਧ ਕੀਤਾ ਸਪਲਾਈ
ਅਧਿਕਾਰੀਆਂ ਨੇ ਸਬਜ਼ੀ ਮੰਡੀਆਂ ਤੋਂ ਫਲ-ਸਬਜ਼ੀਆਂ ਦੀਆਂ ਰੇਹੜੀਆਂ ਗਲੀਆ-ਮੁਹੱਲਿਆਂ ਵਿਚ ਰਵਾਨਾ ਕਰਵਾਈਆਂ
ਲੋਕਾਂ ਦੇ ਘਰਾਂ ਤੱਕ ਜ਼ਰੂਰੀ ਸਮਾਨ ਪਹੁੰਚਾਉਣ ਦੀ ਮੁਹਿੰਮ ਹੋਈ ਤੇਜ਼, ਵੇਰਕਾ ਨੇ 10 ਹਜ਼ਾਰ ਲੀਟਰ ਤੋਂ ਜ਼ਿਆਦਾ ਦੁੱਧ ਕੀਤਾ ਸਪਲਾਈ
ਅਧਿਕਾਰੀਆਂ ਨੇ ਸਬਜ਼ੀ ਮੰਡੀਆਂ ਤੋਂ ਫਲ-ਸਬਜ਼ੀਆਂ ਦੀਆਂ ਰੇਹੜੀਆਂ ਗਲੀਆ-ਮੁਹੱਲਿਆਂ ਵਿਚ ਰਵਾਨਾ ਕਰਵਾਈਆਂ
ਫਿਰੋਜ਼ਪੁਰ, 27 ਮਾਰਚ 2020.
ਕਰਫ਼ਿਊ ਦੌਰਾਨ ਲੋਕਾਂ ਤੱਕ ਜ਼ਰੂਰੀ ਵਸਤੂਆਂ ਪਹੁੰਚਾਉਣ ਦੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਮੰਡੀ ਬੋਰਡ, ਵੇਰਕਾ, ਜ਼ਿਲ੍ਹਾ ਫੂਡ ਸਪਲਾਈ ਵਿਭਾਗ ਸਮੇਤ ਵੱਖ-ਵੱਖ ਵਿਭਾਗ ਲੋਕਾਂ ਤੱਕ ਜ਼ਰੂਰੀ ਸੇਵਾਵਾਂ ਪਹੁੰਚਾਉਣ ਦੇ ਕੰਮ ਵਿਚ ਜੁਟੇ ਹੋਏ ਹਨ। ਵੇਰਕਾ ਵੱਲੋਂ ਰੋਜ਼ਾਨਾ 10 ਹਜ਼ਾਰ ਲੀਟਰ ਦੇ ਕਰੀਬ ਦੁੱਧ ਜ਼ਿਲ੍ਹੇ ਵਿਚ ਸਪਲਾਈ ਕੀਤਾ ਜਾ ਰਿਹਾ ਹੈ। ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਜੀ ਐਮ ਮਿਲਕਫੈੱਡ ਐਸ.ਐਸ. ਗਿੱਲ. ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਵੱਲੋਂ ਲੋਕਾਂ ਤੱਕ ਦੁੱਧ , ਦਹੀਂ ਅਤੇ ਹੋਰ ਡੇਅਰੀ ਪ੍ਰਾਜੈਕਟ ਪਹੁੰਚਾਉਣ ਦੇ ਨਿਰਦੇਸ਼ ਹਨ, ਜਿਸ ਤਹਿਤ ਵੇਰਕਾ ਦੇ ਸਾਰੇ ਵਿਕ੍ਰੇਤਾਵਾਂ ਨੂੰ ਰੋਜ਼ਾਨਾ ਸਪਲਾਈ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਵਿਕ੍ਰੇਤਾਵਾਂ ਦੇ ਮੋਬਾਈਲ ਨੰਬਰ ਦੀ ਲਿਸਟ ਵੀ ਲੋਕਾਂ ਤੱਕ ਪਹੁੰਚਾਈ ਗਈ ਹੈ। ਕਰੀਬ 10 ਹਜ਼ਾਰ ਲੀਟਰ ਦੁੱਧ ਰੋਜ਼ਾਨਾ ਜ਼ਿਲ੍ਹੇ ਵਿਚ ਸਪਲਾਈ ਕੀਤਾ ਜਾ ਰਿਹਾ ਹੈ।
ਇਸੇ ਤਰ੍ਹਾਂ ਜ਼ਿਲ੍ਹਾ ਮੰਡੀ ਅਫਸਰ ਐਮ.ਐਸ. ਬੇਦੀ ਨੇ ਦੱਸਿਆ ਕਿ ਸਬਜ਼ੀ ਮੰਡੀ ਤੋਂ ਰੋਜ਼ਾਨਾ ਸਬਜ਼ੀਆਂ ਅਤੇ ਫਲਾਂ ਦੀ ਸਪਲਾਈ ਰੇਹੜੀਆਂ ਦੇ ਜ਼ਰੀਏ ਜ਼ਿਲ੍ਹੇ ਵਿਚ ਕਰਵਾਈ ਜਾ ਰਹੀ ਹੈ। ਗਲੀਆਂ-ਮੁਹੱਲੀਆਂ ਵਿਚ ਸਪਲਾਈ ਕਰਨ ਵਾਲਿਆਂ ਦੀ ਸੂਚੀ ਵੀ ਪਬਲਿਕ ਨੂੰ ਦੇ ਦਿੱਤੀ ਗਈ ਹੈ। ਇਸ ਸੂਚੀ ਦੇ ਤਹਿਤ ਲੋਕ ਆਪਣੇ ਇਲਾਕੇ ਦੇ ਰੇਹੜੀ ਅਤੇ ਫੜੀ ਵਾਲਿਆਂ ਨੂੰ ਫ਼ੋਨ ਕਰਕੇ ਘਰ ਵਿਚ ਫਲ-ਸਬਜ਼ੀਆਂ ਮੰਗਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਤੱਕ ਜ਼ਰੂਰੀ ਵਸਤੂਆਂ ਪਹੁੰਚਾਉਣ ਵਿਚ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ। ਇਸੇ ਤਰ੍ਹਾਂ ਜ਼ਿਲ੍ਹੇ ਵਿਚ ਲੋਕਾਂ ਤੱਕ ਰਾਸ਼ਨ ਸਮੇਤ ਹੋਰ ਜ਼ਰੂਰੀ ਵਸਤੂਆਂ ਦੀ ਹੋਮ ਡਲਿਵਰੀ ਦੇ ਜ਼ਰੀਏ ਪਹੁੰਚਾਈਆਂ ਜਾ ਰਹੀਆਂ ਹਨ। ਹੋਮ ਡਲਿਵਰੀ ਦੇ ਲਈ ਬਣਾਈ ਗਈ ਵਿਵਸਥਾ ਵਿਚ ਆਏ ਦਿਨ ਸੁਧਾਰ ਹੋ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਜ਼ਰੂਰੀ ਸਮਾਨ ਪ੍ਰਾਪਤ ਕਰਨ ਵਿਚ ਸੁਧਾਰ ਹੋ ਰਿਹਾ ਹੈ।