ਲੈਕਚਰਾਰ ਹਰਿੰਦਰ ਸਿੰਘ ਸੋਢੀ ਹੋਏ ਸੇਵਾ ਮੁਕਤ
ਲੈਕਚਰਾਰ ਹਰਿੰਦਰ ਸਿੰਘ ਸੋਢੀ ਹੋਏ ਸੇਵਾ ਮੁਕਤ
ਗੁਰੂਹਰਸਹਾਏ 15 ਮਾਰਚ, 2023: ( ਗੁਰਬਚਨ ਸਿੰਘ ਸੋਨੂੰ ) ਲੈਕਚਰਾਰ ਹਰਿੰਦਰ ਸਿੰਘ ਸੋਢੀ ਆਪਣੀਆਂ 25 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਤੋਂ ਬਾਅਦ ਸੇਵਾ ਮੁਕਤ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨੂੰ ਸਮੂਹ ਸਟਾਫ ਵੱਲੋਂ ਡੀ. ਆਰ. ਰਿਜੋਰਟ ਗੁਰੂਹਰਸਹਾਏ ਵਿਖੇ ਯਾਦਗਾਰੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਬੋਲਦਿਆਂ ਕਿਹਾ ਕਿ ਲੈਕਚਰਾਰ ਹਰਿੰਦਰ ਸਿੰਘ ਸੋਢੀ ਵੱਲੋਂ ਸਕੂਲ ਦੀ ਤਰੱਕੀ ਲਈ ਕੀਤੇ ਸ਼ਲਾਘਾਯੋਗ ਯਤਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ।
ਸੇਵਾ ਮੁਕਤ ਹੋਏ ਲੈਕਚਰਾਰ ਹਰਿੰਦਰ ਸਿੰਘ ਸੋਢੀ ਨੇ ਸਕੂਲ ਅਤੇ ਇਲਾਕੇ ਨਾਲ ਆਪਣੀ ਲੰਬੀ ਤੇ ਅਤੁੱਟ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਧਿਆਪਨ ਦਾ ਸਫ਼ਰ ਹਮੇਸ਼ਾ ਮੇਰੇ ਜ਼ਹਿਨ ਵਿਚ ਰਹੇਗਾ। ਉਨ੍ਹਾਂ ਕਿਹਾ ਕਿ ਅਧਿਆਪਕ ਹੀ ਚੰਗੇ ਸਮਾਜ ਦੀ ਰਚਨਾ ਕਰਦਾ ਹੈ ਤੇ ਅਧਿਆਪਕ ਹੀ ਬੱਚੇ ਦੀ ਜ਼ਿੰਦਗੀ ਨੂੰ ਸਹੀ ਦਿਸ਼ਾ ਦਿੰਦਾ ਹੈ। ਉਨ੍ਹਾਂ ਨੇ ਆਪਣੇ ਸਾਥੀ ਅਧਿਆਪਕਾਂ ਨੂੰ ਕਿਹਾ ਕਿ ਬੱਚਿਆਂ ਨੂੰ ਉਨ੍ਹਾਂ ਦੇ ਮੁਕਾਮ ‘ਤੇ ਪਹੁੰਚਾਉਣ ਵਾਸਤੇ ਉਹਨਾਂ ਨੂੰ ਬੱਚਿਆਂ ਪ੍ਰਤੀ ਜੀਅ ਤੋੜ ਮਿਹਨਤ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਕ ਅਧਿਆਪਕ ਹੀ ਜੱਜ ਤੋਂ ਲੈ ਕੇ ਵੱਡੇ-ਵੱਡੇ ਅਫ਼ਸਰ ਬਣਾਉਣ ਵਿਚ ਸਹਾਈ ਹੁੰਦੇ ਹਨ।
ਸਮਾਗਮ ਦੇ ਅਖੀਰ ਵਿਚ
ਵਿਸ਼ੇਸ਼ ਤੌਰ ਤੇ ਪਹੁੰਚੇ ਜਥੇਦਾਰ ਦਰਸ਼ਨ ਸਿੰਘ ਮੋਠਾਂਵਾਲਾ (ਮੈਂਬਰ ਸ਼੍ਰੋਮਣੀ ਕਮੇਟੀ), ਚਮਕੌਰ ਸਿੰਘ ਸਰਾਂ (ਜਿਲਾ ਸਿਖਿਆ ਅਫਸਰ) ਮੋਗਾ, ਪ੍ਰਿੰਸੀਪਲ ਸੁਰੇਸ਼ ਕੁਮਾਰ ਢੰਢਾਰਾ, ਪ੍ਰਿੰਸੀਪਲ ਬ੍ਰਿਜ ਮੋਹਨ ਸਿੰਘ ਬੇਦੀ, ਪ੍ਰਿੰਸੀਪਲ ਪਰਵਿੰਦਰ ਸਿੰਘ, ਹਲਕਾ ਇੰਚਾਰਜ ਫਿਰੋਜ਼ਪੁਰ ਸ਼ਹਿਰੀ ਸ੍ਰੀ ਰੋਹਿਤ ਕੁਮਾਰ ਮੰਟੂ ਵੋਹਰਾ, ਸ਼ਿਵ ਤਿਰਪਾਲ ਕੇ ,ਦੀਪਕ ਗਾਂਧੀ ਮੁੱਖ ਅਧਿਆਪਕ, ਉਮੇਸ਼ ਕੁਮਾਰ ਮੁੱਖ ਅਧਿਆਪਕ, ਗੁਰਬੀਰ ਸੋਢੀ ਕਨੇਡਾ,ਰਣਜੀਤ ਸਿੰਘ ਘੁਮਾਣ ਰਿਟਾ ਸੁਪਰਡੈਂਟ, ਸੁਖਦੇਵ ਸਿੰਘ ਲੈਕਚਰਾਰ, ਹਰਨੀਤ ਮੈਡਮ, ਆਦਿ ਨੇ ਸੇਵਾ ਮੁਕਤ ਹੋਏ ਲੈਕਚਰਾਰ ਹਰਿੰਦਰ ਸਿੰਘ ਸੋਢੀ ਨੂੰ ਸਨਮਾਨ ਚਿੰਨ੍ਹ ਭੇਂਟ ਕਰਦਿਆਂ ਵਧਾਈ ਦਿੱਤੀ।
ਸੇਵਾ ਮੁਕਤ ਪਿਤਾ ਪ੍ਰੀਤਮ ਸਿੰਘ ਸੋਢੀ ਤੇ ਪਰਿਵਾਰਕ ਮੈਂਬਰਾਂ ਨੇ ਇਸ ਵਿਦਾਇਗੀ ਪਾਰਟੀ ਮੌਕੇ ਪਹੁੰਚੇ ਸੱਜਣਾ ਮਿੱਤਰਾਂ ਤੇ ਰਿਸ਼ਤੇਦਾਰਾਂ ਦਾ ਧੰਨਵਾਦ ਕਰਦਿਆਂ ਸੇਵਾ ਮੁਕਤ ਹੋਏ ਆਪਣੇ ਪੁੱਤਰ ਲੈਕਚਰਾਰ ਹਰਿੰਦਰ ਸਿੰਘ ਲਈ ਚੰਗੇ ਭਵਿੱਖ ਦੀ ਕਾਮਨਾ ਕੀਤੀ। ਸਟੇਜ ਦੀ ਸੇਵਾ ਅਧਿਆਪਕ ਹੈਪੀ ਸ਼ਰਮਾ ਨੇ ਖੂਬ ਨਿਭਾਈ।