ਲੀਗਲ ਅਵੇਰਨੈਸ ਪ੍ਰੋਗਰਾਮ ਤਹਿਤ ਕੰਮਕਾਜੀ ਥਾਵਾਂ ਤੇ ਔਰਤਾਂ ਦਾ ਹੋ ਰਿਹਾ ਜਿਨਸ਼ੀ ਸੋਸ਼ਣ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਅਤੇ ਡਿਸਟ੍ਰਿਕ ਲੀਗਲ ਸਰਵਿਸਜ਼ ਅਥਾਰਟੀ ਦੇ ਸਹਿਯੋਗ ਨਾ
ਲੀਗਲ ਅਵੇਰਨੈਸ ਪ੍ਰੋਗਰਾਮ ਤਹਿਤ ਕੰਮਕਾਜੀ ਥਾਵਾਂ ਤੇ ਔਰਤਾਂ ਦਾ ਹੋ ਰਿਹਾ ਜਿਨਸ਼ੀ ਸੋਸ਼ਣ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਅਤੇ ਡਿਸਟ੍ਰਿਕ ਲੀਗਲ ਸਰਵਿਸਜ਼ ਅਥਾਰਟੀ ਦੇ ਸਹਿਯੋਗ ਨਾ
ਫਿਰੋਜਪੁਰ, 7-2-2025: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਅਤੇ ਡਿਸਟ੍ਰਿਕ ਲੀਗਲ ਸਰਵਿਸਜ਼ ਅਥਾਰਟੀ ਦੇ ਸਹਿਯੋਗ ਨਾਲ ਲੀਗਲ ਅਵੇਰਨੈਸ ਪ੍ਰੋਗਰਾਮ ਤਹਿਤ ਕੰਮਕਾਜੀ ਥਾਵਾਂ ਤੇ ਔਰਤਾਂ ਦਾ ਹੋ ਰਿਹਾ ਜਿਨਸ਼ੀ ਸੋਸ਼ਣ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇੱਕ ਏ+ ਗ੍ਰੇਡ ਪ੍ਰਾਪਤ ਕਾਲਜ ਹੈ। ਇਹ ਸੰਸਥਾ ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੀ ਰਹਿਨੁਮਈ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਸੰਗੀਤਾ ਜੀ ਦੇ ਉੱਦਮੀ ਉਪਰਾਲਿਆ ਸਦਕਾ ਅਕਾਦਮਿਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਨਵੀਆਂ ਸ਼ਿਖਰਾਂ ਛੋਹ ਰਿਹਾ ਹੈ। ਇਸੇ ਲੜੀ ਤਹਿਤ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਅਤੇ ਡਿਸਟ੍ਰਿਕ ਲੀਗਲ ਸਰਵਿਸ ਅਥਾਰਟੀ ਨੇ ਆਪਣੇ ਸਾਂਝੇ ਯਤਨਾਂ ਸਦਕਾਂ ਲੀਗਲ ਅਵੇਰਨੈਸ ਪ੍ਰੋਗਰਾਮ ਤਹਿਤ ਕੰਮਕਾਜੀ ਥਾਵਾਂ ਤੇ ਔਰਤਾਂ ਦਾ ਹੋ ਰਿਹਾ ਜਿਨਸ਼ੀ ਸੋਸ਼ਣ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਮੈਡਮ ਰਾਜਵਿੰਦਰ ਕੌਰ, ਲਰਨਡ ਐਡੀਸ਼ਨਲ ਡਿਸਟ੍ਰਿਕ ਐਂਡ ਸੈਸ਼ਨਜ਼ ਜੱਜ, ਫਿਰੋਜਪੁਰ ਤੇ ਮੈਡਮ ਅਨੁਰਾਧਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸੈਕਟਰੀ ਡੀ.ਐਲ.ਐਸ.ਏ. ਫਿਰੋਜਪੁਰ ਨੇ ਸ਼ਿਰਕਤ ਕੀਤੀ ।
ਇਸ ਸੈਮੀਨਾਰ ਵਿੱਚ ਸ਼੍ਰੀ ਅਜੇ ਬੱਤਾ, ਸੀਨੀਅਰ ਐਡਵੋਕੇਟ ਕਮ ਜੁਆਇੰਟ ਸਕੱਤਰ, ਡਾ. ਸੁਨੀਤਾ ਰੰਗਬੁੱਲਾ, ਮੈਂਬਰ, ਮੈਨੇਜਿੰਗ ਕਮੇਟੀ, ਡਾ. ਰਾਜਵਿੰਦਰ ਕੌਰ, ਪ੍ਰਿੰਸੀਪਲ, ਦੇਵ ਸਮਾਜ ਕਾਲਜ ਫਾਰ ਐਜੂਕੇਸ਼ਨ, ਫਿਰੋਜਪੁਰ ਸ਼ਹਿਰ, ਮੈਡਮ ਪ੍ਰਿਤਪਾਲ ਕੌਰ, ਕੌਆਰਡੀਨੇਟਰ, ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਫਿਰੋਜਪੁਰ ਨੇ ਵਿਸ਼ੇਸ਼ ਤੌਰ ਸ਼ਾਮਿਲ ਹੋਏ। ਪ੍ਰਿੰਸੀਪਲ ਡਾ. ਸੰਗੀਤਾ ਜੀ ਨੇ ਸਵਾਗਤੀ ਭਾਸ਼ਣ ਦਿੰਦਿਆ ਆਏ ਹੋਏ ਮੁੱਖ ਪ੍ਰਵਕਤਿਆਂ ਦਾ ਨਿੱਘਾ ਸਵਾਗਤ ਕਰਦਿਆ ਉਹਨਾਂ ਨੂੰ ਜੀ ਆਇਆ ਕਿਹਾ ।
ਇਸ ਮੌਕੇ ਮੈਡਮ ਰਾਜਵਿੰਦਰ ਕੌਰ, ਲਰਨਡ ਐਡੀਸ਼ਨਲ ਡਿਸਟ੍ਰਿਕ ਐਂਡ ਸੈਸ਼ਨਜ਼ ਜੱਜ, ਫਿਰੋਜਪੁਰ ਨੇ ਦੱਸਿਆ ਕਿ ਕੰਮਕਾਜੀ ਥਾਵਾਂ ਤੇ ਜਿਨਸੀ ਪਰੇਸ਼ਾਨੀ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ ਜੋ ਔਰਤਾਂ ਦੇ ਕਰੀਅਰ ਅਤੇ ਤੰਦਰੁਸਤੀ ਤੇ ਡੂੰਘਾ ਪ੍ਰਭਾਵ ਪਾ ਸਕਦੀ ਹੈ। ਨਮੋਸ਼ੀ ਦੇ ਡਰੋ ਔਰਤਾਂ ਅਜਿਹੇ ਅਪਰਾਧਾਂ ਦੀ ਸ਼ਿਕਾਇਤ ਨਹੀ ਕਰਦੀਆ ਜਿਸ ਨਾਲ ਅਪਰਾਧੀਆਂ ਦਾ ਹੌਸਲਾ ਵੱਧਦਾ ਹੈ ਤੇ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਹੈ। ਉਹਨਾਂ ਵਿਦਿਆਰਥਣਾਂ ਨੂੰ ਜਿਨਸੀ ਸੋਸ਼ਣ ਦੀ ਪਹਿਚਾਣ ਬਾਰੇ ਦੱਸਦਿਆ ਕਿਹਾ ਕਿਸੇ ਦੇ ਮਨ੍ਹਾਂ ਕਰਨ ਦੇ ਬਾਵਜੂਦ ਉਸ ਨੂੰ ਛੂਹਣਾਂ, ਕਾਮੁਕ ਟਿੱਪਣੀਆਂ ਕਰਨਾ, ਜਿਨਸੀ ਚੁੱਟਕਲੇ ਕਰਨਾ, ਗਲਤ ਇਸ਼ਾਰੇ ਕਰਨਾ, ਸਰੀਰਿਕ ਸੰਬੰਧ ਬਣਾਉਣ ਦੀ ਮੰਗ ਆਦਿ ਇਸਦੇ ਘੇਰੇ ਵਿੱਚ ਆਉਂਦਾ ਹੈ। ਸਾਨੂੰ ਦ੍ਰਿੜਤਾ ਨਾਲ ਇਨ੍ਹਾਂ ਵਿਰੁੱਧ ਅਵਾਜ ਉਠਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਾਰੀ ਲਈ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਜਾਗਰੂਕ ਹੋ ਕੇ ਇਨ੍ਹਾਂ ਬੁਰਾਈਆਂ ਪ੍ਰਤੀ ਆਪਣੀ ਅਵਾਜ਼ ਬੁਲੰਦ ਕਰ ਸਕੇ।
ਇਸ ਮੌਕੇ ਮੈਡਮ ਅਨੁਰਾਧਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸੈਕਟਰੀ ਡੀ.ਐਲ.ਐਸ.ਏ. ਫਿਰੋਜਪੁਰ ਨੇ ਕਿਹਾ ਕਿ ਅਗਰ ਅਜਿਹਾ ਕਿਸੇ ਨਾਲ ਵਾਪਰਦਾ ਹੈ ਤਾਂ ਇਸ ਸੰਬੰਧੀ ਤੁਸੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਜਿਨਸੀ ਸੋਸ਼ਣ ਸੰਬੰਧੀ ਹੋਏ ਮਾਨਸਿਕ ਤਣਾਅ ਕਾਰਨ ਤੁਸੀ ਕਾਨੂੰਨੀ ਸੇਵਾਵਾਂ ਰਾਹੀਂ ਹਰਜਾਨੇ ਦੀ ਪ੍ਰਾਪਤੀ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਇਸ ਬੁਰਾਈ ਨੂੰ ਖਤਮ ਕਰਨ ਲਈ ਸਾਨੂੰ ਪਹਿਲੇ ਕਦਮ ਤੋਂ ਹੀ ਰੋਕ ਲਗਾ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਸਮਕਾਲ ਵਿੱਚ ਵਾਪਰਦੀਆਂ ਕੁਝ ਘਟਨਾਵਾਂ ਦੀਆਂ ਮਿਸਾਲਾਂ ਦੇ ਕੇ ਉਨ੍ਹਾਂ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਇਸ ਮੌਕੇ ਜਸਵਿੰਦਰ ਸਿੰਘ, ਸੀਨੀਅਰ ਅਸਿਸਟੈਂਟ, ਡੀ.ਐਲ.ਐਸ.ਏ. ਨੇ ਜਿਨਸੀ ਸੋਸ਼ਨ ਸੰਬੰਧੀ ਕਾਨੂੰਨਾਂ ਬਾਰੇ ਤਫਸੀਲ ਨਾਲ ਜਾਣਕਾਰੀ ਦਿੱਤੀ ।