Ferozepur News

ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਸਾਢੇ ਤਿੰਨ ਸਾਲਾਂ ਵਿਚ ਜ਼ਿਲ•ੇ ਦੇ 1324 ਵਿਅਕਤੀਆਂ ਨੂੰ  15 ਕਰੋੜ 79 ਲੱਖ 64 ਹਜਾਰ 864 ਰੁਪਏ ਦੀ ਦਿੱਤੀ ਸਹਾਇਤਾ-ਡਿਪਟੀ ਕਮਿਸ਼ਨਰ

DC Ferozepurਫਿਰੋਜਪੁਰ  9 ਅਕਤੂਬਰ (ਏ.ਸੀ.ਚਾਵਲਾ) ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਤਹਿਤ 1 ਜਨਵਰੀ 2012 ਤੋਂ 30 ਸਤੰਬਰ 2015  ਤੱਕ ਜ਼ਿਲ•ੇ ਦ 1324 ਵਿਅਕਤੀਆਂ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਇਲਾਜ ਕਰਾਉਣ ਲਈ 15ਕਰੋੜ 79 ਲੱਖ 64 ਹਜਾਰ 864 ਰੁਪਏ  ਜਾਰੀ ਕੀਤੇ ਜਾ ਚੁੱਕੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਿਰੋਜਪੁਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ•ਾ ਫਿਰੋਜਪੁਰ ਵਿਚ ਮੁੱਖ ਮੰਤਰੀ ਰਾਹਤ ਕੋਸ਼ ਸਕੀਮ ਤਹਿਤ 1 ਜਨਵਰੀ  2015  ਤੋਂ 30 ਸਤੰਬਰ  2015  ਤੱਕ 314 ਮਰੀਜ਼ਾਂ ਦੀ 4 ਕਰੋੜ 46 ਲੱਖ 72 ਹਜਾਰ 500 ਰੁਪਏ ਦੀ ਮਾਲੀ ਸਹਾਇਤਾ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਜਨਵਰੀ 2012  ਤੋਂ ਦਸੰਬਰ, 2012 ਤੱਕ 443 ਮਰੀਜ਼ਾਂ ਨੂੰ ਇਸ ਸਕੀਮ ਤਹਿਤ 4 ਕਰੋੜ 20 ਲੱਖ 6 ਹਜਾਰ 828 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ। ਇਸੇ ਤਰ•ਾਂ 1 ਜਨਵਰੀ, 2013 ਤੋਂ 31 ਦਸੰਬਰ, 2013 ਤੱਕ 219 ਮਰੀਜ਼ਾਂ ਨੂੰ  2 ਕਰੋੜ 28 ਲੱਖ 19 ਹਜਾਰ 86 ਰੁਪਏ ਅਤੇ 1 ਜਨਵਰੀ, 2014 ਤੋਂ 31 ਦਸੰਬਰ 2014 ਤੱਕ 348 ਮਰੀਜ਼ਾਂ ਦੀ 4 ਕਰੋੜ 84 ਲੱਖ 67 ਹਜਾਰ ਰੁਪਏ ਦੀ ਮਾਲੀ ਸਹਾਇਤਾ ਕਰਕੇ ਕੈਂਸਰ ਦੀ ਬਿਮਾਰੀ ਦਾ ਇਲਾਜ ਕਰਵਾਇਆ ਗਿਆ। ਉਨ•ਾਂ ਇਹ ਵੀ ਦੱਸਿਆ ਕਿ ਕੈਂਸਰ ਦੀ ਬਿਮਾਰੀ ਲਈ ਵੱਧ ਤੋਂ ਵੱਧ 1.50 ਲੱਖ ਰੁਪਏ ਦੀ ਮਾਲੀ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਕੈਂਸਰ ਦੇ ਸਾਰੇ ਮਰੀਜ਼ ਇਸ ਯੋਜਨਾ ਦਾ ਫ਼ਾਇਦਾ ਪ੍ਰਾਪਤ ਕਰ ਸਕਦੇ ਹਨ, ਬਸ਼ਰਤੇ ਕਿ ਸਬੰਧਤ ਵਿਅਕਤੀ ਨੇ ਇਸ ਬਿਮਾਰੀ ਦੇ ਇਲਾਜ ਲਈ ਕਿਸੇ ਹੋਰ ਸਾਧਨ ਜਿਵੇਂ ਕਿ ਬੀਮਾ ਕੰਪਨੀ ਆਦਿ ਤੋਂ ਇਸ ਬਿਮਾਰੀ ਲਈ ਵਿੱਤੀ ਸਹਾਇਤਾ ਪ੍ਰਾਪਤ ਨਾ ਕੀਤੀ ਹੋਵੇ। ਉਨ•ਾਂ ਮੁੱਖ ਮੰਤਰੀ ਪੰਜਾਬ ਵੱਲੋਂ ਚਲਾਈ ਇਸ ਸਕੀਮ ਦਾ ਲਾਭ ਲੈਣ ਲਈ ਕੈਂਸਰ ਦੇ ਮਰੀਜ਼ਾਂ ਨੂੰ ਅਪੀਲ ਕੀਤੀ।ਉਨ•ਾਂ ਕਿਹਾ ਕਿ ਕੈਂਸਰ ਤੋਂ ਬਚਣ ਲਈ ਤੰਬਾਕੂ ਦੇ ਉਤਪਾਦਾਂ ਅਤੇ ਸਿਗਰਟ-ਨੋਸ਼ੀ ਤੋ ਬਚਿਆ ਜਾਵੇ। ਉਨ•ਾਂ ਇਹ ਵੀ ਕਿਹਾ ਕਿ ਕੈਂਸਰ ਤੋਂ ਬਚਣ ਲਈ ਕੀਟ-ਨਾਸ਼ਕ ਦਵਾਈਆਂ ਆਦਿ ਦਾ ਜ਼ਿਆਦਾ ਇਸਤੇਮਾਲ ਨਾ ਕੀਤਾ ਜਾਵੇ, ਜੰਕ ਫੂਡ ਦਾ ਘੱਟ ਤੋਂ ਘੱਟ ਇਸਤੇਮਾਲ ਕੀਤਾ ਜਾਵੇ ਅਤੇ ਪ੍ਰਤੀਬੰਧਤ ਫੂਡ ਕਲਰ ਤੇ ਸਕਰੀਨ ਆਦਿ ਤੋਂ ਪ੍ਰਹੇਜ਼ ਕੀਤਾ ਜਾਵੇ। ਉਨ•ਾਂ ਇਹ ਵੀ ਕਿਹਾ ਕਿ ਚੰਗੀ ਸਿਹਤ ਲਈ ਨਿਯਮਤ ਕਸਰਤ ਕੀਤੀ ਜਾਵੇ ਅਤੇ ਮੈਡੀਟੇਸ਼ਨ ਜ਼ਰੂਰ ਕੀਤੀ ਜਾਵੇ। ਸਿਵਲ ਸਰਜਨ ਫਿਰੋਜਪੁਰ ਡਾ ਪ੍ਰਦੀਪ ਚਾਵਲਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਲਾਭ ਪ੍ਰਾਪਤ ਕਰਨ ਹਿੱਤ ਮਰੀਜ਼ ਪੰਜਾਬ ਦਾ ਵਸਨੀਕ ਹੋਣਾ ਜ਼ਰੂਰੀ ਹੈ, ਜਿਸ ਲਈ ਵੋਟਰ ਕਾਰਡ/ਡਰਾਇਵਿੰਗ ਲਾਇਸੰਸ/ਪਾਸਪੋਰਟ ਦੀ ਕਾਪੀ ਲਗਾਈ ਜਾ ਸਕਦੀ ਹੈ। ਕੈਂਸਰ ਦੀ ਪਹਿਚਾਣ/ਪੁਸ਼ਟੀ ਕਰਨ ਸਬੰਧੀ ਲੈਬਾਰਟਰੀ ਵੱਲੋਂ ਬਾਇਆਪਸੀ ਟੈਸਟ ਦੀ ਰਿਪੋਰਟ ਅਤੇ ਜਿਸ ਹਸਪਤਾਲ ਤੋਂ ਮਰੀਜ ਦਾ ਇਲਾਜ ਚੱਲ ਰਿਹਾ ਹੈ ਜਾਂ ਕਰਵਾਉਣਾ ਹੈ, ਵੱਲੋਂ ਇਲਾਜ ਦੇ ਖਰਚੇ ਦਾ ਐਸਟੀਮੇਟ ਅਤੇ ਸਬੰਧਤ ਡਾਕਟਰ ਪਾਸੋਂ ਤਸਦੀਕ-ਸ਼ੁਦਾ ਦੋ ਪਾਸਪੋਰਟ ਸਾਈਜ਼ ਫ਼ੋਟੋਆਂ ਨਿਰਧਾਰਿਤ ਬਿਨੈ ਪੱਤਰ ਸਮੇਤ ਜ਼ਿਲ•ਾ ਪੱਧਰੀ ਕਮੇਟੀ ਪਾਸ ਪੇਸ਼ ਕਰਨੀਆਂ ਜ਼ਰੂਰੀ ਹਨ। ਇਸ ਤੋਂ ਇਲਾਵਾ ਸਬੰਧਤ ਮਰੀਜ਼ ਇੱਕ ਸਵੈ-ਘੋਸ਼ਣਾ ਪੱਤਰ ਵੀ ਬਿਨੈ ਪੱਤਰ ਦੇ ਨਾਲ ਲਗਾ ਕੇ ਦੇਵੇਗਾ ਕਿ ਉਸ ਨੇ ਇਸ ਬਿਮਾਰੀ ਲਈ ਕਿਸੇ ਹੋਰ ਸਾਧਨ ਤੋਂ ਵਿੱਤੀ ਸਹਾਇਤਾ ਪ੍ਰਾਪਤ ਨਹੀਂ ਕੀਤੀ।ਉਨ•ਾਂ ਇਹ ਵੀ ਦੱਸਿਆ ਕਿ ਨਿਰਧਾਰਤ ਪ੍ਰੋਫਾਰਮਾ ਸਾਰੀਆਂ ਸਿਹਤ ਸੰਸਥਾਵਾਂ ਜ਼ਿਲ•ਾ ਹਸਪਤਾਲ, ਸਬ ਡਵੀਜ਼ਨ ਪੱਧਰ ਦੇ ਹਸਪਤਾਲ, ਸਾਰੇ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਉਪਲਬਧ ਹੈ ਅਤੇ ਇਹ ਪ੍ਰੋਫਾਰਮਾ ਸਿਹਤ ਵਿਭਾਗ ਦੀ ਵੈੱਬਸਾਈਟ www.pbhealth.gov.in ਤੋਂ ਡਾਊਨਲੋਡ ਵੀ ਕੀਤਾ ਜਾ ਸਕਦਾ ਹੈ।

Related Articles

Back to top button