ਲਾਕਡਾਊਨ ਦੌਰਾਨ ਓ. ਓ .ਏ.ਟੀ ਕਲੀਨਿਕਾਂ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ 1968 ਨਵੇਂ ਮਰੀਜ਼ ਰਜਿਸਟਰਡ ਹੋਏ
ਫਿਰੋਜ਼ਪੁਰ, 1 ਜੁਲਾਈ ( )
ਲਾਕਡਾਊਨ ਦੌਰਾਨ ਜ਼ਿਲ੍ਹੇ ਦੇ ਨਸ਼ਾ ਛੁੜਾਊ ਕੇਂਦਰਾਂ ਅਤੇ ਓ. ਓ .ਏ.ਟੀ ਕਲੀਨਿਕਾਂ ਵਿਚੱ ਮਰੀਜ਼ਾ ਦੀ ਗਿਣਤੀ ਵਿੱਚ ਵੱਡੇ ਪੱਧਰ ਤੇ ਵਾਧਾ ਹੋਇਆ ਹੈ, ਪਿਛਲੇ ਤਿੰਨ ਮਹੀਨਿਆਂ ਵਿਚ 1968 ਨਵੇਂ ਮਰੀਜ਼ਾਂ ਨੇ ਅੱਠ ਓ.ਓ.ਏ.ਟੀਜ਼ ਕਲੀਨਿਕਾਂ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ। ਇਨ੍ਹਾਂ ਕੇਂਦਰਾਂ ਵਿਚ ਮਰੀਜਾਂ ਦੀ ਗਿਣਤੀ ਵਿੱਚ ਵਾਧੇ ਦਾ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਾ ਵੇਚਣ ਵਾਲਿਆਂ ਦੀ ਸਪਲਾਈ ਲਾਈਨ ਤੋੜਨ ਲਈ ਕੀਤੀ ਗਈ ਸਖਤ ਕਾਰਵਾਈ ਦਾ ਨਤੀਜਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ 23 ਮਾਰਜ ਤੋਂ 22 ਜੂਨ 2020 ਤੱਕ ਜ਼ਿਲੇਂ ਵਿਚ ਅੱਠ ਓ.ਏ.ਏ.ਟੀ ਕਲੀਨਿਕਾਂ ਵਿੱਚ 1968 ਨਵੇਂ ਮਰੀਜ਼ਾਂ ਨੇ ਆਪਣੇ ਆਪ ਨੂੰ ਰਜਿਸਟਰਡ ਕੀਤਾ ਹੈ। ਲਾਕਡਾਉਨ/ਕਰਫਿਊ ਦੌਰਾਨ ਲਗਭਗ 1,65,305 ਮਰੀਜ਼ਾਂ ਨੇ ਇਨ੍ਹਾਂ ਕਲੀਨਿਕਾਂ ਵਿੱਚ ਮੁੜ ਵਿਜਟ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਖੇ ਅੱਠ ਓ.ਓ.ਏ.ਟੀ. ਕਲੀਨਿਕ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਲਾਕਡਾਊਨ ਦੌਰਾਨ 894 ਨਵੇਂ ਮਰੀਜਾਂ ਨੇ ਓਓਏਟੀ ਕਲੀਨਿਕ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਹੈ। ਇਸੇ ਤਰ੍ਹਾਂ ਓ.ਓ.ਏ.ਟੀ. ਕਲੀਨਿਕ ਕੇਂਦਰੀ ਜੇਲ੍ਹ ਵਿਚ 98 ਨਵੇਂ ਮਰੀਜ਼, ਫਿਰੋਜ਼ਸ਼ਾਹ ਵਿਖੇ 238, ਮਮਦੋਟ ਵਿਖੇ 174, ਗੁਰੂ ਹਰ ਸਹਾਏ ਵਿਖੇ 141, ਜ਼ੀਰਾ ਵਿਖੇ 123, ਮੱਖੂ ਵਿਖੇ 61 ਅਤੇ ਮੱਲਾਂਵਾਲਾ ਓਓਏਟੀ ਕਲੀਨਿਕਾਂ ਵਿਚ 239 ਨਵੇਂ ਮਰੀਜ਼ ਰਜਿਸਟਰਡ ਹੋਏ ਹਨ।
ਉਨ੍ਹਾਂ ਕਿਹਾ ਕਿ ਇਹ ਕੇਂਦਰ ਲੋਕਾਂ ਨੂੰ ਇਸ ਸਮਾਜਿਕ ਬੁਰਾਈ ਤੋਂ ਛੁਟਕਾਰਾ ਦਿਵਾਉਣ ਵਿਚ ਸਹਾਇਤਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ਲਈ ਸਿਹਤ ਵਿਭਾਗ ਵੱਲੋਂ ਟੋਲ-ਫਰੀ ਹੈਲਪਲਾਈਨ ਨੰਬਰ 104 ਤੇ ਕਿਸੇ ਸਮੇ ਵੀ ਸਹਾਇਤੀ ਪ੍ਰਾਪਤ ਕੀਤੀ ਜਾ ਸਕਦੀ ਹੈ।