ਰੱਖਿਆ ਮੰਤਰੀ 12 ਅਗਸਤ 2018 ਨੂੰ ਹੁਸੈਨੀਵਾਲਾ ਵਿਖੇ ਕਰਨਗੇ ਪੁੱਲ ਦਾ ਉਦਘਾਟਨ
ਫ਼ਿਰੋਜ਼ਪੁਰ 11 ਅਗਸਤ ( ) ਮਿਨਿਸਟਰ ਆਫ਼ ਡਿਫੈਂਸ, ਭਾਰਤ ਸਰਕਾਰ, ਨਵੀਂ ਦਿੱਲੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਅੱਜ 12 ਅਗਸਤ 2018 ਨੂੰ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀ.ਆਰ.ਓ) ਵੱਲੋਂ ਚੇਤਕ ਪ੍ਰਾਜੈਕਟ ਤਹਿਤ ਹੁਸੈਨੀਵਾਲਾ ਵਿਖੇ ਦਰਿਆ ਸਤਲੁਜ ਤੇ ਬਣਾਏ ਗਏ ਪੁੱਲ ਦਾ ਉਦਘਾਟਨ ਕਰਨਗੇ। ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਵੱਲੋਂ 2 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ 280 ਫੁੱਟ ਲੰਬੇ ਬਣੇ ਇਸ ਪੁਲ ਨੂੰ ਤਿਆਰ ਕੀਤਾ ਗਿਆ ਹੈ, ਜਿਸ ਦਾ ਫ਼ਾਇਦਾ ਫ਼ਿਰੋਜ਼ਪੁਰ ਅਤੇ ਹੁਸੈਨੀਵਾਲਾ ਬਾਰਡਰ ਅਤੇ ਸਰਹੱਦੀ ਪਿੰਡਾਂ ਦੇ ਨਿਵਾਸੀਆਂ ਨੂੰ ਮਿਲੇਗਾ। ਪੁਲ ਦੇ ਉਦਘਾਟਨ ਤੋਂ ਬਾਅਦ ਰੱਖਿਆ ਮੰਤਰੀ ਵੱਲੋਂ ਸ਼ਹੀਦਾਂ ਦੀਆਂ ਸਮਾਧਾਂ ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ।
ਰੱਖਿਆ ਮੰਤਰੀ ਦੇ ਦੌਰੇ ਨੂੰ ਲੈ ਕੇ 7 ਇੰਨਫੈਂਟਰੀ ਡਵੀਜ਼ਨ ਮੇਜਰ ਜਨਰਲ ਜੈ.ਐੱਸ. ਸੰਧੂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਜਨ.) ਸ੍ਰ: ਗੁਰਮੀਤ ਸਿੰਘ ਮੁਲਤਾਨੀ ਅਤੇ ਐੱਸ.ਐੱਸ.ਪੀ ਸ੍ਰ: ਪ੍ਰੀਤਮ ਸਿੰਘ ਨੇ ਹੁਸੈਨੀਵਾਲਾ ਵਿਖੇ ਪਹੁੰਚ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ।