ਰੋਹਿਤ ਵੋਹਰਾ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ
ਲੋਕਾਂ ਦੀ ਕਚਹਿਰੀ ‘ਚੋਂ ਭੱਜਣਾ ਪੈ ਰਿਹਾ ਕਾਂਗਰਸੀਆਂ ਨੂੰ – ਰੋਹਿਤ ਵੋਹਰਾ
ਰੋਹਿਤ ਵੋਹਰਾ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ
ਫਿਰੋਜ਼ਪੁਰ, 25 ਜਨਵਰੀ, 2022। 5 ਸਾਲਾਂ ਵਿਚ ਕਾਂਗਰਸ ਦੀ ਸਰਕਾਰ ਨੇ ਡੱਕਾ ਵੀ ਨਹੀਂ ਤੋੜਿਆ ਜੇਕਰ ਹੁਣ ਲੋਕ ਇਸਦਾ ਹਿਸਾਬ ਮੰਗਦੇ ਤਾਂ ਕਾਂਗਰਸੀਆਂ ਨੂੰ ਲੋਕਾਂ ਦੀ ਕਚਹਿਰੀ ਵਿਚੋਂ ਭੱਜਣਾ ਪੈ ਰਿਹਾ ਹੈ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਰੋਹਿਤ ਵੋਹਰਾ ਵੱਲੋਂ ਵੱਖ-ਵੱਖ ਪਿੰਡਾ ਦਾ ਦੌਰਾ ਕਰਦਿਆਂ ਕੀਤਾ ਗਿਆ । ਇਸ ਮੌਕੇ ਰੋਹਿਤ ਵੋਹਰਾ ਨੇ ਪਿੰਡ ਕਿਲਚੇ, ਹਸਤੀ ਵਾਲਾ, ਬੱਗੇ ਕੇ ਪਿੱਪਲ, ਸ਼ਾਹਦੀਨ ਵਾਲਾ, ਸਾਦਾ ਮੌਜਾ ਆਦਿ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਮੌਕੇ ਰੋਹਿਤ ਵੋਹਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਝੂਠੇ ਵਾਅਦੇ ਕਰਕੇ 2017 ਵਿਚ ਸਰਕਾਰ ਬਣਾਈ ਸੀ, ਜਿਹਨਾਂ ਵਿਚੋਂ ਕੋਈ ਵੀ ਵਾਅਦਾ ਕਾਂਗਰਸ ਵੱਲੋਂ ਪੂਰਾ ਨਹੀਂ ਕੀਤਾ ਗਿਆ ਅਤੇ 5 ਸਾਲਾਂ ਵਿਚ ਕਾਂਗਰਸ ਦੀ ਕਾਰਗੁਜ਼ਾਰੀ ਜ਼ੀਰੋ ਰਹੀ ਹੈ। ਉਹਨਾਂ ਕਿਹਾ 5 ਸਾਲਾਂ ਵਿਚ ਕਾਂਗਰਸ ਨੇ ਲੋਕਾਂ ਨੂੰ ਸਿਰਫ ਲੁੱਟਿਆ ਅਤੇ ਕੁੱਟਿਆ ਹੈ, ਗੁੰਡਾਗਰਦੀ ਵਿਚ ਵਾਧਾ ਹੋਇਆ, ਕੋਈ ਵਿਕਾਸ ਨਹੀਂ ਕਰਵਾਇਆ ਗਿਆ, ਹੁਣ ਜਦੋਂ ਲੋਕ 5 ਸਾਲਾਂ ਦਾ ਹਿਸਾਬ ਮੰਗਦੇ ਹਨ ਤਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾ ਰਹੇ । ਉਹਨਾਂ ਕਿਹਾ ਕਿ ਲੋਕ ਕਾਂਗਰਸ ਨੂੰ ਪੂਰੀ ਤਰ੍ਹਾਂ ਨਿਕਾਰ ਚੁੱਕੇ ਹਨ ਅਤੇ ਕਾਂਗਰਸ ਰਾਜ ਤੋਂ ਦੁਖੀ ਹੋਏ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ 20 ਫਰਵਰੀ ਦਾ ਇੰਤਜ਼ਾਰ ਕਰ ਰਹੇ ਹਨ। ਇਸ ਮੌਕੇ ਹਿੰਮਤ ਸਿੰਘ ਭੁੱਲਰ ਕੌਮੀ ਮੀਤ ਪ੍ਰਧਾਨ, ਕਮਲਜੀਤ ਸਿੰਘ ਢੋਲੇਵਾਲਾ ਕੌਮੀ ਮੀਤ ਪ੍ਰਧਾਨ, ਬਲਵਿੰਦਰ ਸਿੰਘ ਪੱਪੂ ਅਤੇ ਬਲਵਿੰਦਰ ਸਿੰਘ ਬਸਤੀ ਰਾਮ ਲਾਲ ਸੀਨੀ. ਮੀਤ ਪ੍ਰਧਾਨ, ਲਵਜੀਤ ਸਿੰਘ ਲਵਲੀ ਜ਼ਿਲ੍ਹ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ, ਜਸਵੀਰ ਸਿੰਘ ਭੈਣੀਵਾਲ,ਸੁਖਪਾਲ ਸਿੰਘ ਚੱਠੂ, ਬਲਰਾਜ ਸਿੰਘ, ਪਿੱਪਲ ਸਹੋਤਾ, ਸੁਖਚੈਨ ਸਿੰਘ ਕਿਲਚੇ, ਅਜੀਤ ਸਿੰਘ, ਸੁੱਖਾ ਸਿੰਘ, ਗੁਰਦਰਸ਼ਨ ਸਿੰਘ ਹਸਤੀ ਵਾਲਾ, ਭਜਨ ਸਿੰਘ, ਪੂਰਨ ਸਿੰਘ ਸਾਬਕਾ ਸਰਪੰਚ, ਅਮਰੀਕ ਭੱਦਰੂ, ਪ੍ਰੀਤਮ ਸਿੰਘ ਪੀਰੂ ਵਾਲਾ, ਰਾਹੁਲ ਕੋਠੀ ਰਾਏ ਸਾਹਿਬ, ਲਖਬੀਰ ਸਿੰਘ , ਭਗਵੰਤ ਸਿੰਘ, ਮੇਜਰ ਸਿੰਘ ਬੱਗੇ ਕੇ ਪਿੱਪਲ, ਹਰਭਜਨ ਸਿੰਘ ਚੌਧਰੀ, ਮੋੜਾ ਸਿੰਘ, ਪ੍ਰਗਟ ਸਿੰਘ ਸਾਬਕਾ ਸਰਪੰਚ ਸਾਦਾ ਮੌਜਾ, ਬਾਜ ਸਿੰਘ, ਰਮੇਸ਼ ਸਿੰਘ, ਰਾਜ ਸਿੰਘ, ਸੰਤੋਖ ਸਿੰਘ, ਤਾਰਾ ਸਿੰਘ, ਗਾਜਾ ਸਿੰਘ, ਜਸਵੰਤ ਸਿੰਘ ਸਾਬਕਾ ਸਰਪੰਚ, ਆਤਮਾ ਸਿੰਘ ਸਾਬਕਾ ਸਰਪੰਚ, ਅਮਰੀਕ ਸਿੰਘ, ਕੁਲਵੰਤ ਸਿੰਘ, ਜਸਵਿੰਦਰ ਸਿੰਘ ਸੋਢੀ ਆਦਿ ਅਕਾਲੀ-ਬਸਪਾ ਵਰਕਰ ਹਾਜ਼ਰ ਸਨ।