Ferozepur News
ਰੋਸ ਰੈਲੀ ਕਰਨ ਉਪਰੰਤ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਨੇ ਫੂਕੀਆਂ ਜਾਰੀ ਕੀਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ।
ਕੇਂਦਰੀ ਤਨਖਾਹ ਸਕੇਲ ਮਨਜੂਰ ਨਹੀਂ :ਹਾਂਡਾ, ਸਿੱਧੂ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਵਿਰੁੱਧ ਤਿੱਖਾ ਸੰਘਰਸ਼ ਕਰਨ ਦਾ ਅੈਲਾਨ
ਰੋਸ ਰੈਲੀ ਕਰਨ ਉਪਰੰਤ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਨੇ ਫੂਕੀਆਂ ਜਾਰੀ ਕੀਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ।
ਕੇਂਦਰੀ ਤਨਖਾਹ ਸਕੇਲ ਮਨਜੂਰ ਨਹੀਂ :ਹਾਂਡਾ, ਸਿੱਧੂ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਵਿਰੁੱਧ ਤਿੱਖਾ ਸੰਘਰਸ਼ ਕਰਨ ਦਾ ਅੈਲਾਨ
ਫਿਰੋਜ਼ਪੁਰ 29ਅਕਤੂਬਰ, 2020: ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ(ਰਜਿ ) ਦੇ ਸੱਦੇ ਤੇ ਜਿਲ੍ਹਾ ਇਕਾਈ ਫਿਰੋਜ਼ਪੁਰ ਵੱਲੋਂ ਯੂਨੀਅਨ ਦੇ ਸਲਾਹਕਾਰ ਬੋਰਡ ਦੇ ਸੂਬਾਈ ਚੇਅਰਮੈਨ ਹਰਜਿੰਦਰ ਹਾਂਡਾ ਅਤੇ ਮਾਲਵਾ ਜੋਨ ਇੰਚਾਰਜ ਹਰਜੀਤ ਸਿੱਧੂ ਦੀ ਅਗਵਾਈ ਵਿੱਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਜਿਲ੍ਹੇ ਦੇ ਅਧਿਆਪਕਾਂ ਦਾ ਵੱਡਾ ਇਕੱਠ ਧਰਨਾ ਦਿੱਤਾ ਗਿਆ ਅਤੇ ਸ਼ਹਿਰ ਦੇ ਬਜਾਰਾਂ ਵਿੱਚ ਰੋਸ ਰੈਲੀ ਕਰਕੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਮੇਨ ਵਿੱਚ ਪੰਜਾਬ ਸਰਕਾਰ ਵੱਲੋ ਜਾਰੀ ਕੀਤੇ ਕੇਦਰੀ ਤਨਖਾਹ ਸਕੇਲ ਵਾਲੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਹਰਜਿੰਦਰ ਹਾਂਡਾ ਅਤੇ ਹਰਜੀਤ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਦੇ ਨਾਲ ਜਿੱਥੇ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਦਾ ਸ਼ੋਸ਼ਣ ਹੋਵੇਗਾ ਉੱਥੇ ਹੀ ਪੁਰਾਣੇ ਮੁਲਾਜ਼ਮਾਂ ਦੀਆਂ ਤਨਖਾਹਾਂ ‘ਚੋ ਕਟੌਤੀਆਂ ਕਰਨਾ ਦਾ ਰਾਹ ਵੀ ਪੱਧਰਾ ਹੋਵੇਗਾ ਜਿਸ ਨੂੰ ਪੰਜਾਬ ਦੇ ਅਧਿਆਪਕ ਕਦੇ ਵੀ ਬਰਦਾਸ਼ਿਤ ਨਹੀਂ ਕਰਨਗੇ ਕਿਉਂਕਿ ਖੇਤੀ ਕਾਨੂੰਨਾਂ ਵਾਂਗ ਆਹਲੂਵਾਲੀਆ ਕਮੇਟੀ ਵੀ ਖੇਤੀ ਅਤੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਅਦਾਰਿਆਂ ਨੂੰ ਸੰਭਾਉਣ ਦਾ ਫੁਰਮਾਨ ਹੈ।
ਅੈਲੀਮੈੰਟਰੀ ਟੀਚਰਜ ਯੂਨੀਅਨ ਦੇ ਆਗੂ ਚਰਨਜੀਤ ਸਿੰਘ, ਅਨਿਲ ਪ੍ਰਭਾਕਰ,ਸੰਦੀਪ ਚੌਧਰੀ,ਜਸਵੰਤ ਸ਼ੇਖੜਾ,ਬਲਰਾਜ ਥਿੰਦ, ਰਮਨ ਦਰੋਗਾ,ਪ੍ਰਿਤਪਾਲ ਸੰਧਾ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਕੇਂਦਰੀ ਤਨਖਾਹ ਪੈਟਰਨ ਦਾ ਨੋਟੀਫਿਕੇਸ਼ਨ ਵਾਪਸ ਲੈਣ ਦੇ ਨਾਲ ਨਾਲ ਆਹਲੂਵਾਲੀਆ ਵਿੱਤ ਕਮੇਟੀ ਦੀਆਂ ਕੀਤੀਆਂ ਸਿਫਾਰਸ਼ਾਂ ਵੀ ਰੱਦ ਕਰੇ।
ਇਸ ਮੌਕੇ ਸਾਂਝਾ ਅਧਿਆਪਕ ਮੰਚ ਫਿਰੋਜ਼ਪੁਰ ਦੇ ਆਗੂਆਂ ਮਲਕੀਤ ਸਿੰਘ ਹਰਾਜ਼,ਦੀਦਾਰ ਸਿੰਘ ਮੁੱਦਕੀ,ਰਾਜਦੀਪ ਸੰਧੂ,ਜਸਵਿੰਦਰ ਸਿੰਘ ਜੀਵਾਂ ਅਰਾਂਈ, ਲੱਖਵਿੰਦਰ ਸਿੰਘ ਸਿਮਕ,ਹਰਜੀਤ ਸੰਧੂ,ਅਮਨਦੀਪ ਜੌਹਲ,ਪਰਮਿੰਦਰ ਸੋਢੀ,ਚਰਨਜੀਤ ਸਿੰਘ,ਜਸਵਿੰਦਰ ਸ਼ੇਖੜਾ, ਗੁਰਜੀਤ ਸੋਢੀ ਨੇ ਸਾਥੀਆਂ ਸਮੇਤ ਧਰਨੇ ਵਿੱਚ ਸ਼ਮੂਲੀਅਤ ਕੀਤੀ ਅਤੇ ਆਪਣੇ ਸੰਬੋਧਨ ਵਿੱਚ ਸਮੁੱਚੇ ਅਧਿਆਪਕਾਂ ਨੂੰ ਸਰਕਾਰ ਦੇ ਹੱਲੇ ਖਿਲਾਫ਼ ਤਿੱਖੇ ਸੰਘਰਸ਼ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਮੋਹਨ ਕੰਬੋਜ,ਗੁਰਭੇਜ ਸਿੰਘ, ਗੁਰਦੇਵ ਵਾਦੀਆਂ,ਹਰਬੰਸ ਮੋਹਨ ਕੇ, ਨਰੇਸ਼ ਕੁਮਾਰ,ਤਿਲਕ ਰਾਜ,ਪ੍ਰੇਮ ਕੰਬੋਜ,ਗੁਰਦੇਵ ਗੁਰੂਹਰਸਹਾਏ, ਜੇ.ਪੀ.ਕੰਬੋਜ,ਅਮਨ ਬਹਾਦਰ ਕੇ, ਬਲਜਿੰਦਰ ਸਿੰਘ,ਸਤਨਾਮ ਚਾਂਦੀਵਾਲਾ,ਅਮਨ ਪੰਜੇ ਕੇ,ਅਸ਼ੋਕ ਮੇਘਾ ਰਾਏ, ਵਿਪਨ ਲੋਟਾ, ਸੁਰਜੀਤ ਪੰਜੇ ਕੇ , ਬਿੰਦਰ ਸਿੰਘ, ਰਾਜੀਵ ਵਿਨਾਇਕ, ਸੰਜੀਵ ਹਾਂਡਾ, ਰੌਸ਼ਨ ਸਿੰਘ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।