Ferozepur News

ਰੋਟਰੀ ਕਲੱਬ ਫਿਰੋਜ਼ਪੁਰ ਕੈਂਟ &#39ਚ ਰੋਟੇਰੀਅਨ ਹਰਵਿੰਦਰ ਘਈ ਦੀ ਤਾਜਪੋਸ਼ੀ

ਫਿਰੋਜ਼ਪੁਰ 30 ਜੁਲਾਈ (): ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਡਿਸਟਰਿਕ 3090 ਵੱਲੋਂ ਰੋਟੇਰੀਅਨ ਹਰਵਿੰਦਰ ਘਈ ਦੀ ਪ੍ਰਧਾਨ ਦੇ ਰੂਪ ਵਿਚ ਤਾਜਪੋਸ਼ੀ ਕੀਤੀ ਗਈ। ਉਹ 2017-18 ਸੈਸ਼ਨ ਦੇ ਪ੍ਰਧਾਨ ਚੁਣੇ ਗਏ ਹਨ। ਇਸ ਸਬੰਧ ਵਿਚ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸਮਾਰੋਹ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਪਹੁੰਚੇ ਜ਼ਿਲ•ਾ ਗਵਰਨਰ ਬੀਐੱਸ ਪੰਨੂੰ ਵੱਲੋਂ ਰੋਟੇਰੀਅਨ ਹਰਵਿੰਦਰ ਘਈ ਦੀ ਤਾਜਪੋਸ਼ੀ ਕੀਤੀ ਗਈ। ਉਨ•ਾਂ ਦੇ ਨਾਲ ਨਾਲ ਗੁਲਸ਼ਨ ਸਚਦੇਵਾ ਨੂੰ ਸੈਕਰੇਟਰੀ ਅਤੇ ਰਾਜੇਸ਼ ਮਲਿਕ ਨੂੰ ਖ਼ਜ਼ਾਨਚੀ ਬਣਾਇਆ ਗਿਆ। ਇਸ ਮੌਕੇ ਰੋਟੇਰੀਅਨ ਹਰਵਿੰਦਰ ਘਈ ਨੇ ਆਖਿਆ ਕਿ ਇਸ ਸੈਸ਼ਨ ਦੌਰਾਨ ਉਹ ਲੋਕ ਭਲਾਈ ਦੇ ਹਰ ਤਰ•ਾਂ ਦੇ ਕੰਮ ਨਾਲ ਜੁੜੇ ਰਹਿਣਗੇ। ਇਨ•ਾਂ ਕੰਮਾਂ ਵਿਚ ਸਮੂਹਿਕ ਵਿਆਹ, ਰੁੱਖ ਲਗਾਉਣਾ, ਸਮਾਜ ਵਿਚ ਸਿੱਖਿਆ ਦਾ ਪ੍ਰਚਾਰ ਪ੍ਰਸਾਰ, ਖੂਨਦਾਨ ਅਤੇ ਸਮੁਦਾਇਕ ਸੇਵਾਵਾਂ ਆਦਿ ਦੇ ਲਈ ਯਤਨਸ਼ੀਲ ਹਨ। ਉਨ•ਾਂ ਆਖਿਆ ਕਿ ਲੋਕ ਭਲਾਈ ਸਬੰਧੀ ਕੰਮ ਤੇ ਗਤੀਵਿਧੀਆਂ ਕਰਵਾਉਣ ਦੇ ਲਈ ਉਨ•ਾਂ ਦਾ ਕਲੱਬ ਦਿਨ ਰਾਤ ਤੱਤਪਰ ਹੈ। ਜ਼ਿਕਰਯੋਗ ਹੈ ਕਿ ਹਰਵਿੰਦਰ ਘਈ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਸ਼ਹਿਰ ਵਿਚ ਪ੍ਰਬੰਧਕੀ ਬਲਾਕ ਵਿਚ ਕੰਮ ਕਰ ਰਹੇ ਹਨ। ਕਾਲਜ ਵਿਚ ਵੀ ਉਹ ਆਪਣੇ ਕੰਮ ਪੂਰੀ ਮਿਹਨਤ ਨਾਲ ਕਰ ਰਹੇ ਹਨ। 

Related Articles

Back to top button