Ferozepur News

ਰੈੱਡ ਰਿਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ ਅਤੇ ਜਿਲ੍ਹਾ ਪੱਧਰੀ ਪੋਸਟਰ ਮੇਕਿੰਗ ਮੁਕਾਬਲੇ

 

ਰੈੱਡ ਰਿਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ ਅਤੇ ਜਿਲ੍ਹਾ ਪੱਧਰੀ ਪੋਸਟਰ ਮੇਕਿੰਗ ਮੁਕਾਬਲੇ
 ਯੁਵਕ ਸੇਵਾਵਾਂ ਅਤੇ ਖੇਡ ਮੰਤਰੀ ਸ.ਰਾਣਾ ਗੁਰਮੀਤ ਸਿੰਘ ਸੋਢੀ ਜੀ ਅਤੇ ਡਾਇਰੈਕਟੋਰੇਟ, ਯੁਵਕ ਸੇਵਾਵਾਂ ਵਿਭਾਗ, ਪੰਜਾਬ, ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸ੍ਰੀ ਚੰਦਰ ਗੈਂਦ ਆਈ.ਏ.ਐਸ. ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਜੀ ਦੀ ਸਰਪ੍ਰਸਤੀ ਹੇਠ ਸ. ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਫਿਰੋਜ਼ਪੁਰ ਅਤੇ ਸ. ਟੀ.ਐਸ. ਸਿੱਧੂ ਡਾਇਰੈਕਟਰ, ਐਸ.ਬੀ.ਐਸ.ਐਸ.ਟੀ.ਸੀ. ਫਿਰੋਜ਼ਪੁ ਜੀ ਦੀ ਅਗਵਾਈ ਹੇਠ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ, ਚੰਡੀਗੜ੍ਹ ਦੇ ਸਹਿਯੋਗ ਨਾਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਿਰੋਜ਼ਪੁਰ ਵੱਲੋਂ ਰੈੱਡ ਰੀਬਨ ਕਲੱਬਾਂ ਦੀ ਮਿਤੀ 22/10/19 ਨੂੰ ਇੱਕ ਐਡਵੋਕੇਸੀ ਮੀਟਿੰਗ ਐਸ.ਬੀ.ਐਸ.ਐਸ.ਟੀ.ਸੀ. ਫਿਰੋਜ਼ਪੁਰ ਵਿਖੇ ਕੀਤੀ ਗਈ, ਜਿਸ ਦੀ ਸ਼ੁਰੂਆਤ ਪ੍ਰੋਫੈਸਰ ਏ.ਕੇ. ਤਿਆਗੀ, ਐਸ.ਬੀ.ਐਸ.ਐਸ.ਟੀ.ਸੀ. ਫਿਰੋਜ਼ਪੁਰ  ਅਤੇ ਸਮੂਹ ਰੈੱਡ ਰੀਬਨ ਕਲੱਬਾਂ ਦੇ ਨੋਡਲ ਅਫਸਰਾਂ ਦੁਆਰਾ ਸ਼ਮਾ ਰੋਸ਼ਨ ਕਰਕੇ ਕੀਤੀ ਗਈ। ਸ. ਚਾਹਲ ਵੱਲੋਂ  ਵੱਖ-ਵੱਖ ਸੰਸਥਾਵਾਂ ਤੋਂ ਆਏ ਨੋਡਲ ਅਫਸਰਾਂ/ਨੁਮਾਇੰਦਿਆਂ ਅਤੇ ਕਲੱਬ ਮੈਂਬਰਾਂ ਨੂੰ ਜੀ ਆਇਆ ਕਿਹਾ ਅਤੇ ਰੈੱਡ ਰੀਬਨ ਕਲੱਬਾਂ ਦੀਆਂ ਸਾਲ 2019-20 ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ  ਏਡਜ਼ ਅਵੇਰਨੈਸ ਬਾਰੇ ਅਤੇ ਖੂਨਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਇੱਕ ਮਹਾਨ ਦਾਨ ਹੈ ਅਤੇ ਇੱਕ ਯੂਨਿਟ ਖੂਨਦਾਨ ਨਾਲ ਚਾਰ ਵਿਅਕਤੀਆਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ।ਉਨ੍ਹਾਂ ਵੱਲੋਂ ਸਮੇਂ ਦੀ ਕਦਰ ਕਰਨ ਲਈ ਵੀ ਕਿਹਾ ਗਿਆ।ਉਨ੍ਹਾਂ ਇਸ ਦਫਤਰ ਵੱਲੋਂ ਭਵਿੱਖ ਵਿੱਚ ਕਰਵਾਈ ਜਾ ਰਹੀ ਮੈਗਾ ਰੈਲੀ ਬਾਰੇ ਜਾਣਕਾਰੀ ਦਿੱਤੀ ਅਤੇ ਪਰਾਲੀ ਸਾੜਣ ਵਰਗੇ ਗੰਭੀਰ ਮੁੱਦੇ ਤੇ ਵਿਚਾਰ ਪੇਸ਼ ਕੀਤੇ।ਉਨ੍ਹਾਂ ਵੱਲੋਂ ਜਿਲ੍ਹਾ ਫਰੀਦਕੋਟ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਆਗਮਨਪੁਰਬ ਨੂੰ ਸਮਰਪਿਤ 550 ਯੂਨਿਟ ਖੂਨਦਾਨ ਕਰਵਾਉਣ ਬਾਰੇ ਜਾਣਕਾਰੀ ਦਿੱਤੀ। ਸ੍ਰੀ ਅਮਿਤ ਅਰੋੜਾ ਨੋਡਲ ਅਫਸਰ ਰੈਡ ਰੀਬਨ ਕਲੱਬ, ਐਸ.ਬੀ.ਐਸ.ਐਸ.ਟੀ.ਸੀ. ਫਿਰੋਜ਼ਪੁਰ ਦੁਆਰਾ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ ਗਈ ।ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਡਾ. ਦਿਸ਼ਵਿਨ ਬਾਜਵਾ ਬੀ.ਟੀ.ਓ, ਬਲੱਡ ਬੈਂਕ, ਫਿਰੋਜ਼ਪੁਰ ਵੱਲੋਂ ਏਡਜ਼ ਦੇ ਕਾਰਨਾਂ ਅਤੇ ਬਚਾਅ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਉਨ੍ਹਾਂ ਇਹ ਵੀ ਦੱਸਿਆ ਕਿ ਖੂਨਦਾਨ ਕੌਣ-ਕੌਣ ਕਰ ਸਕਦਾ ਅਤੇ ਕਿਨੇ ਸਮੇਂ ਬਾਅਦ ਕਰ ਸਕਦਾ ਹੈ।ਇਸੇ ਤਰ੍ਹਾ ਸ੍ਰੀਮਤੀ ਸ਼ੈਲੀ (ਕਾਉਂਸਲਰ) ਵੱਲੋਂ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਣ ਲਈ ਪੰਜਾਬ ਸਰਕਾਰ ਦੁਆਰਾ ਕੀਤੇ ਗਏ ਉਪਰਾਲਿਆਂ ਬਾਰੇ ਵਿਸਥਾਰਪੂਰਵਕ ਦੱਸਿਆ ਅਤੇ ਨਸ਼ਿਆਂ ਤੋਂ ਕਿਵੇਂ ਬੱਚਿਆ ਜਾ ਸਕਦਾ ਹੈ, ਬਾਰੇ ਚਾਣਨਾ ਪਾਇਆ। ਇਸ ਸਮੇ ਪਰਵੀਨ(ਕਾਉਂਸਲਰ) ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਇਸ ਦੇ ਨਾਲ ਹੀ ਵੱਖ-ਵੱਖ ਸੰਸਥਾਵਾਂ ਦੇ ਰੈੱਡ ਰੀਬਨ ਕਲੱਬਾਂ ਦੇ ਮੈਂਬਰਾਂ ਦੇ ਨਸ਼ਿਆਂ/ਐਚ.ਆਈ.ਵੀ./ਏਡਜ਼ ਜਿਹੇ ਵਿਸ਼ਿਆਂ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਪਹਿਲੀ ਪੁਜ਼ੀਸ਼ਨ ਅਰਸ਼ਦੀਪ ਸਿੰਘ ਗੁਰੂ ਨਾਨਕ ਕਾਲਜ, ਫਿਰੋਜ਼ਪੁਰ, ਦੂਸਰੀ ਪੁਜ਼ੀਸ਼ਨ ਗੁਰਪ੍ਰੀਤ ਸਿੰਘ ਸਰਕਾਰੀ ਪੌਲੀਟੈਕਨਿਕ ਕਾਲਜ, ਫਿਰੋਜ਼ਪੁਰ ਅਤੇ ਤੀਸਰੀ ਪੁਜ਼ੀਸਨ ਗੁਰਮੇਜ਼ ਸਿੰਘ,  ਐਸ.ਯੂ.ਐਸ.ਪੀ.ਯੂ.ਸੀ.ਸੀ. ਗੁਰੂਹਰਸਹਾਏ ਤੇ ਪ੍ਰਾਪਤ ਕੀਤੀ।ਜੇਤੂ ਭਾਗੀਦਾਰਾਂ ਨੂੰ ਇਨਾਮ ਦੇ ਕੇ ਉਤਸ਼ਾਹਤ ਕੀਤਾ ਗਿਆ
 
ਇਸ ਐਡਵੋਕੇਸੀ ਮੀਟਿੰਗ ਨੂੰ ਸਫਲ ਬਣਾਉਣ ਵਿੱਚ ਸ. ਗੁਰਪ੍ਰੀਤ ਸਿੰਘ, ਸ. ਜੇ.ਐਸ. ਮਾਂਗਟ, ਸ੍ਰੀ ਯਸ਼ਪਾਲ, ਸ. ਗੁਰਜੀਵਨ ਸਿੰਘ,ਨਵਦੀਪ ਕੌਰ ਝੱਜ ਨੋਡਲ ਅਫਸਰ, ਐਸ.ਬੀ.ਐਸ.ਐਸ.ਟੀ.ਸੀ.ਫਿਰੋਜ਼ਪੁਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

ਇਸ ਸਮੇਂ ਦੌਰਾਨ ਸ੍ਰੀਮਤੀ ਸ. ਗੁਲਾਬ ਸਿੰਘ ਪ੍ਰਿੰਸੀਪਲ ਆਈ.ਟੀ.ਆਈ.(ਲੜਕੇ), ਫਿਰੋਜ਼ਪੁਰ, ਤਰਨਜੀਤ ਕੌਰ ਸਟੈਨੋ ਅਤੇ ਬਲਕਾਰ ਸਿੰਘ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਨੋਡਲ ਅਫਸਰ ਸ੍ਰੀਮਤੀ ਸਿਮਰਜੀਤ ਕੌਰ,ਸ. ਕੁਲਵੰਤ ਸਿੰਘ,ਸ੍ਰੀ ਵੇਦ ਪ੍ਰਕਾਸ਼ , ਸ੍ਰੀ ਨਿਤਿਨ, ਸ੍ਰੀਮਤੀ ਸੰਗੀਤਾ, ਸ. ਪਲਵਿੰਦਰ ਸਿੰਘ, ਸ੍ਰੀ ਸ਼ਾਮ ਲਾਲ,ਸੰਜੀਵ ਕਟਾਰੀਆ, ਸਤਨਾਮ ਚੰਦ, ਸਤ ਪ੍ਰਕਾਸ਼, ਸ. ਜਗਦੀਸ਼ ਸਿੰਘ, ਸ੍ਰੀਮਤੀ ਪ੍ਰਿਆ, ਸ੍ਰੀਮਤੀ ਕ੍ਰਿਤਿਕਾ, ਸ੍ਰੀ ਦੀਪਕ ਗੁਪਤਾ, ਰਾਜਬੀਰ ਕੌਰ, ਡਾ. ਸੰਗੀਤਾ ਅਰੋੜਾ, ਮਿਸ ਮਮਤਾ ਗੁਪਤਾ, ਹਰਪਿੰਦਰ ਪਾਲ ਸਿੰਘ, ਕਰਨ ਅਰੋੜਾ, ਸ੍ਰੀ ਚਾਰਲਸ ਗਿੱਲ ਅਤੇ ਬਲਵਿੰਦਰ ਤੋਂ ਇਲਾਵਾ ਕੱਲਬਾਂ ਦੇ ਮੈਂਬਰ ਵੀ ਸ਼ਾਮਲ ਹੋਏ । 

Related Articles

Back to top button