-ਰੇਲਵੇ ਯਾਰਤੀਆਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਪ੍ਰੇਸ਼ਾਨੀ: ਡੀ ਆਰ ਐਮ ਅਨੁਜ਼ ਪ੍ਰਕਾਸ਼
ਗਰਮੀ ਦੀਆਂ ਛੁੱਟੀਆਂ ਨੂੰ ਲੈ ਕੇ ਰੇਲ ਯਾਤਰੀਆਂ ਦੀ ਸੁਰੱਖਿਆ ਲਈ ਰੇਲਵੇ ਮੰਡਲ ਫਿਰੋਜ਼ਪੁਰ ਨੇ ਕੀਤੇ ਪੁਖਤਾ ਪ੍ਰਬੰਧ
-ਰੇਲਵੇ ਯਾਰਤੀਆਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਪ੍ਰੇਸ਼ਾਨੀ: ਡੀ ਆਰ ਐਮ ਅਨੁਜ਼ ਪ੍ਰਕਾਸ਼
-ਰੇਲਵੇ ਵਿਭਾਗ ਨੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਚੁੱਕੇ ਸਖਤ ਕਦਮ
-ਅਪਰਾਧ ਨਿਰੋਧਿਤ ਦਸਤਾ ਦੇ ਰਾਹੀਂ ਅਤੇ ਭੈਰਵੀ ਅਤੇ ਵਿਸ਼ਾਲੀ ਮਹਿਲਾ ਦਸਤਾਂ ਦੇ ਰਾਹੀਂ ਅਪਰਾਧ ਦੀ ਰੋਕਥਾਮ : ਆਰ ਪੀ ਐਫ ਦੇ ਸੀਨੀ. ਮੰਡਲ ਅਯੁਕਤ ਸ਼ਾਦਾ ਜੇਬ ਖਾਨ
-ਆਰ ਪੀ ਐਫ ਦੇ ਸੀਨੀ. ਮੰਡਲ ਅਯੁਕਤ ਨੇ ਦਿੱਤੇ ਸ਼ਖਤ ਕਾਰਵਾਈ ਕਰਨ ਦੇ ਦਿੱਤੇ ਆਦੇਸ਼
ਫਿਰੋਜ਼ਪੁਰ 11 ਮਈ () : ਗਰਮੀ ਦੀਆਂ ਛੁੱਟੀਆਂ ਦੇ ਵਿਚ ਅਕਸਰ ਦੇਖਣ ਨੂੰ ਆਇਆ ਹੈ ਕਿ ਰੇਲ ਗੱਡੀਆਂ ਵਿਚ ਮੁਸਫਰਾਂ ਦੀ ਆਵਾਜਾਈ ਦੁਗਣੀ ਤੇ ਤਿਗਣੀ ਹੋ ਜਾਂਦੀ ਹੈ, ਕਿਉਂਕਿ ਸਕੂਲਾਂ, ਕਾਲਜ਼ਾਂ ਵਿਚ ਛੂੱਟੀਆਂ ਹੋਣ ਦੇ ਕਾਰਨ ਲੋਕ ਅਕਸਰ ਛੁੱਟੀਆਂ ਮਨਾਉਣ ਦੇ ਲਈ ਅਲੱਗ ਅਲੱਗ ਜਗਾਂ ਤੇ ਜਾਂਦੇ ਹਨ। ਗੱਡੀ ਵਿਚ ਭੀੜ ਜ਼ਿਆਦਾ ਹੋਣ ਕਾਰਨ ਅਕਸਰ ਕਈ ਤਰ•ਾ ਦੇ ਸਮਾਜ ਵਿਰੋਧੀ ਅਨਸਰ ਵੀ ਇਨ•ਾਂ ਦਾ ਗਲਤ ਫਾਇਦਾ ਲੈਂਦੇ ਹਨ। ਇਨ•ਾਂ ਅਨਸਰਾਂ ਨੂੰ ਠੱਲ ਪਾਉਣ ਦੇ ਵਾਸਤੇ ਫਿਰੋਜ਼ਪੁਰ ਰੇਲਵੇ ਮੰਡਲ ਦੇ ਡੀ ਆਰ ਐਮ ਅਨੁਜ਼ ਪ੍ਰਕਾਸ਼ ਨੇ ਆਰ ਪੀ ਐਫ ਦੇ ਸੀਨੀ. ਮੰਡਲ ਅਯੁਕਤ ਸ਼ਾਦਾ ਜੇਬ ਖਾਨ ਨੂੰ ਸਖਤ ਨਿਰਦੇਸ਼ ਦੇ ਕੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਸਖਤ ਕਦਮ ਚੁੱਕਣ ਬਾਰੇ ਆਖਿਆ ਹੈ। ਇਨ•ਾਂ ਨਿਰਦੇਸ਼ਾਂ ਨੂੰ ਪਾਲਣ ਕਰਦੇ ਹੋਏ ਰੇਲਵੇ ਸੁਰੱਖਿਆ ਬਲ ਦੇ ਸੀਨੀ. ਮੰਡਲ ਅਯੁਕਤ ਸ਼ਾਦਾ ਜੇਬ ਖਾਨ ਨੇ ਸੁਰੱਖਿਆ ਲਈ ਅਨੇਕ ਕਦਮ ਚੂੱਕੇ ਹਨ, ਜਿਵੇਂ ਕਿ ਉਨ•ਾਂ ਨੇ ਸਟੇਸ਼ਨ ਮਾਸਟਰਾਂ ਨੂੰ ਸਮੇਂ ਸਮੇਂ ਤੇ ਸਮਾਜ ਵਿਰੋਧੀ ਅਨਸਰਾਂ ਤੋਂ ਬਚਨ ਲਈ ਘੋਸ਼ਣਾ ਆਦਿ ਕਰਵਾਉਣ ਲਈ ਕਿਹਾ ਹੈ। ਅਕਸਰ ਵੇਖਣ ਵਿਚ ਆਇਆ ਹੈ, ਫੁੱਟ ਓਵਰ ਬਰਿਜ਼ ਤੇ ਭੀੜ ਲੱਗ ਜਾਂਦੀ ਹੈ, ਜਿਸ ਨੂੰ ਰੋਕਣ ਲਈ ਘੋਸ਼ਣਾ ਆਦਿ ਕਰਵਾ ਕੇ ਇਸ ਭੀੜ ਨੂੰ ਤੁਰੰਤ ਕੰਟਰੋਲ ਕਰਨ ਲਈ ਆਦੇਸ਼ ਜਾਰੀ ਕੀਤੇ ਹਨ। ਉਨ•ਾਂ ਵਲੋਂ ਵੱਡੇ ਸਟੇਸ਼ਨ ਜਿਥੇ ਜਹਿਰ ਖੁਰਾਨ ਦੇ ਅਕਸਰ ਕੇਸ ਹੁੰਦੇ ਹਨ, ਜਿਵੇਂ ਕਿ ਲੁਧਿਆਣਾ ਸਟੇਸ਼ਨ, ਜਲੰਧਰ ਸ਼ਹਿਰ, ਅਮ੍ਰਿਤਸਰ, ਜੰਮੂ ਤਵੀ, ਕਟਰਾ ਆਦਿ ਵਿਚ ਸੀ ਡੀ ਆਦਿ ਚਲਾ ਕੇ ਯਾਤਰੀਆਂ ਨੂੰ ਜਾਗਰੂਕ ਕਰਨ ਲਈ ਅਤੇ ਲਾਉਡ ਸਪੀਕਰ ਆਦਿ ਰਾਹੀਂ ਘੋਸ਼ਣਾ ਕਰਵਾਉਣ ਲਈ ਸਟੇਸ਼ਨ ਮਾਸਟਰ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਲੋਕਾਂ ਨੂੰ ਜਾਗਰੂਕ ਕਰਨ ਲਈ ਨੁਕੜ ਨਾਟਕ ਆਦਿ ਪ੍ਰਬੰਧ ਕੀਤਾ ਹੈ। ਰੇਲਵੇ ਰਜ਼ਿਸਵੇਸ਼ਨ ਵਿਚ ਨਜਾਇਜ਼ ਧੰਦਾ ਕਰਨ ਵਾਲੇ ਲੋਕਾਂ ਨੂੰ ਰੋਕਣ ਲਈ ਰੇਲਵੇ ਪੁਲਸ ਸਾਦੇ ਕਪੜਿਆਂ ਵਿਚ ਤਹਿਨਾਤ ਕੀਤੀ ਜਾ ਰਹੀ ਹੈ ਨਾਲ ਹੀ ਉਨ•ਾਂ ਨੇ ਕਿਹਾ ਕਿ ਐਫ ਐਮ ਰੇਡਿਓ ਦਾ ਵਿਸੇਸ ਪ੍ਰਬੰਧ ਕੀਤਾ ਗਿਆ ਹੈ, ਜਿਸ ਰਾਹੀਂ ਜਹਿਰ ਖੁਰਾਨੀ ਅਤੇ ਹੋਰ ਘਟਨਾਵਾਂ ਤੋਂ ਬਚਣ ਲਈ ਲੋਕਾਂ ਨੂੰ ਸੁਚੇਤ ਕੀਤਾ ਜਾ ਸਕੇ ਅਤੇ ਨਾਲ ਹੀ ਸੁਚੇਤ ਕਰਨ ਸਬੰਧੀ ਇਸ਼ਤਿਆਰ ਆਦਿ ਵੀ ਵੰਡੇ ਜਾ ਰਹੇ ਹਨ ਅਤੇ ਸਰਕੁਲੇਟਿੰਗ ਏਰੀਏ ਵਿਚ ਵਾਹਨਾਂ ਨੂੰ ਖੜੇ ਕਰਨ ਵਿਚ ਪਾਬੰਦੀ ਲਗਾਈ ਜਾ ਰਹੀ ਹੈ ਤਾਂ ਜੋ ਭੀੜ ਨਾ ਲੱਗ ਸਕੇ। ਸੀਨੀ. ਮੰਡਲ ਅਯੁਕਤ ਸ਼ਾਦਾ ਜੇਬ ਖਾਨ ਨੇ ਕਿਹਾ ਕਿ ਸਟੇਸ਼ਨਾਂ ਤੇ ਨਜਾਇਜ਼ ਤੌਰ ਤੇ ਦਾਖਲ ਹੋਣ ਵਾਲੇ ਲੋਕਾਂ ਦੀ ਚੈਕਿੰਗ ਸਖਤੀ ਨਾਲ ਕੀਤੀ ਜਾ ਰਹੀ ਹੈ ਅਤੇ ਰੇਲ ਗੱਡੀਆਂ ਦੇ ਸਧਾਰਨ ਡੱਬਿਆਂ ਵਿਚ ਚੜਨ ਵਾਲੇ ਲੋਕਾਂ ਦੀ ਬਕਾਇੰਦਾ ਲਾਈਨ ਬਣਾ ਕੇ ਚੜਾਉਣ ਲਈ ਰੇਲਵੇ ਪੁਲਸ ਵਲੋਂ ਵਿਸੇਸ਼ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਕਿਸੇ ਪ੍ਰਕਾਰ ਦੀ ਭਗਦੜ ਨਾ ਹੋ ਸਕੇ। ਸੀਨੀ. ਮੰਡਲ ਅਯੁਕਤ ਸ਼ਾਦਾ ਜੇਬ ਖਾਨ ਨੇ ਕਿਹਾ ਕਿ ਸਟੇਸ਼ਨਾਂ ਤੇ ਅਵੈਦ ਵੰਡਰਾਂ ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਤਰ•ਾਂ ਦਾ ਕੋਈ ਗਲਤ ਸਮਾਨ ਆਦਿ ਵੇਚਣ ਦੀ ਕੋਸ਼ਿਸ਼ ਨਾ ਕਰਨ ਅਤੇ ਗੱਡੀਆਂ ਵਿਚ ਵਿਸਫੋਟਿਕ ਅਤੇ ਜਵਲਨਸ਼ੀਲ ਪ੍ਰਦਾਰਥ ਦੀ ਸਮੱਗਰੀ ਲੈ ਜਾਣ ਵਾਲਿਆਂ ਵਿਰੁੱਧ ਸਖਤੀ ਨਾਲ ਅਭਿਆਨ ਚਲਾਇਆ ਹੈ ਅਤੇ ਸਕੁਲੇਟਿੰਗ ਏਰੀਆ ਵਿਚ ਪਾਰਕਿੰਗ ਨੂੰ ਕਾਬੂ ਕਰਨ ਲਈ ਮੁਵੈਬਲ ਬੇਰੀਕੇਡ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਉਨ•ਾਂ ਨੇ ਦੱਸਿਆ ਕਿ ਭੀੜ ਆਦਿ ਨੂੰ ਕੰਟਰੋਲ ਕਰਨ ਵਿਚ ਸਕਾਉਟ ਗਾਈਡ ਦੀ ਵੀ ਸਹਾਇਤਾ ਲਈ ਜਾ ਰਹੀ ਹੈ ਅਤੇ ਗੱਡੀਆਂ ਦੇ ਪਲੇਟ ਫਾਰਮ ਤੇ ਕਿਸੇ ਤਰ•ਾ ਦਾ ਗੱਡੀਆਂ ਦਾ ਪਲੇਟ ਫਾਰਮ ਨਾ ਬਦਲਿਆ ਜਾ ਸਕੇ। ਸੀਨੀ. ਮੰਡਲ ਅਯੁਕਤ ਸ਼ਾਦਾ ਜੇਬ ਖਾਨ ਨੇ ਭੀੜ ਸਮੇਂ ਠੱਗੀ ਅਤੇ ਕਰਾਈਮ ਆਦਿ ਨੂੰ ਰੋਕਣ ਲਈ ਸਟੇਸ਼ਨਾਂ ਤੇ ਮੌਜ਼ੂਦ ਕੁੱਲੀਆਂ, ਟੈਕਸੀ ਸਟੈਂਡ ਅਤੇ ਮਾਨਤਾ ਪ੍ਰਾਪਤ ਵੈਂਡਰਾਂ ਦੀ ਅਤੇ ਹੋਰ ਰੇਲਵੇ ਕਰਮਚਾਰੀਆਂ ਦੀ ਸਹਾਇਤਾ ਵੀ ਲੈਣ ਬਾਰੇ ਆਦੇਸ਼ ਜਾਰੀ ਕੀਤੇ ਹਨ। ਇਸ ਭੀੜ ਅਤੇ ਕਰਾਈਮ ਆਦਿ ਨੂੰ ਰੋਕਣ ਲਈ ਸੀ ਸੀ ਟੀ ਵੀ ਕੈਮਰਿਆਂ ਦਾ ਪ੍ਰਯੋਗ ਕਰਨ ਬਾਰੇ ਵੀ ਆਦੇਸ਼ ਕਰ ਦਿੱਤੇ ਹਨ। ਉਨ•ਾਂ ਨੇ ਲੋਕਲ ਕੇਬਲ ਤੇ ਜਹਿਰ ਖੁਰਾਣੀ ਤੋਂ ਸੁਚੇਤ ਰਹਿਣ ਲਈ ਵੀਡੀਓ ਆਦਿ ਦਾ ਵੀ ਪ੍ਰਯੋਗ ਕੀਤਾ ਜਾ ਰਿਹਾ ਹੈ। ਫਿਰੋਜ਼ਪੁਰ ਮੰਡਲ ਦਾ ਬਣਾਇਆ ਗਿਆ ਅਪਰਾਧ ਨਿਰੋਧਿਤ ਦਸਤਾ ਦੇ ਰਾਹੀਂ ਅਤੇ ਭੈਰਵੀ ਅਤੇ ਵਿਸ਼ਾਲੀ ਮਹਿਲਾ ਦਸਤਾਂ ਦੇ ਰਾਹੀਂ ਅਪਰਾਧ ਦੀ ਰੋਕਥਾਮ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਅਨੁਜ਼ ਪ੍ਰਕਾਸ਼ ਮੰਡਲ ਰੇਲਵੇ ਪ੍ਰਬੰਧਕ ਫਿਰੋਜ਼ਪੁਰ ਨੇ ਦੱਸਿਆ ਕਿ ਇਹ ਲੋਕਾਂ ਦੀ ਸੁਰੱਖਿਆ ਅਤੇ ਜਾਰਗੂਕਤਾ ਅਭਿਆਨ, ਜ਼ਿਆਦਾ ਭੀੜ ਦੀ ਕਰਕੇ ਕੀਤਾ ਹੈ। ਉਨ•ਾਂ ਨੇ ਕਿਹਾ ਕਿ ਜਰੂਰਤ ਪੈਣ ਤੇ ਇਸ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ।