ਰੇਲਵੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇਕੀਤੀ ਮੀਟਿੰਗ
ਫਿਰੋਜ਼ਪੁਰ 29 ਮਾਰਚ (ਏ. ਸੀ. ਚਾਵਲਾ): ਰੇਲਵੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ। ਮੀਟਿੰਗ 'ਚ ਐਨ. ਆਰ. ਐਮ. ਯੂ. ਨੇ ਡਵੀਜ਼ਨ ਪੱਧਰ ਦੀ ਰੈਲੀ ਦਾ ਫੈਸਲਾ ਲਿਆ ਹੈ। ਮੀਟਿੰਗ ਵਿਚ ਐਨ.ਆਰ.ਐਮ.ਯੂ. ਦੇ ਡਵੀਜ਼ਨ ਕੈਸ਼ੀਅਰ ਸੁਭਾਸ਼ ਸ਼ਰਮਾ, ਅਸਿਸਟੈਂਟ ਸੈਕਟਰੀ ਜਗਜੀਤ ਸਿੰਘ ਨੇ ਦੱਸਿਆ ਕਿ ਉਨ•ਾਂ ਦੀ ਰੈਲੀ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦੇ ਸਬੰਧ 'ਚ ਤਿੰਨ ਬ੍ਰਾਂਚਾਂ ਦੇ ਪ੍ਰਧਾਨਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਉਨ•ਾਂ ਕਿਹਾ ਕਿ ਰੇਲਵੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ 9 ਅਪ੍ਰੈਲ ਨੂੰ ਡੀ.ਆਰ.ਐਮ. ਦਫ਼ਤਰ ਫ਼ਿਰੋਜ਼ਪੁਰ ਦੇ ਸਾਹਮਣੇ ਡਵੀਜ਼ਨ ਪੱਧਰ ਦੀ ਰੈਲੀ ਕੀਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਇਸ ਰੈਲੀ ਵਿਚ ਡਵੀਜ਼ਨ ਤੋਂ 10 ਹਜ਼ਾਰ ਤੋਂ ਵਧੇਰੇ ਕਰਮਚਾਰੀ ਭਾਗ ਲੈਣਗੇ। ਉੁਨ•ਾਂ ਦੱਸਿਆ ਕਿ ਮੀਟਿੰਗ 'ਚ ਯੂਨੀਅਨ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ•ਾਂ ਆਖਿਆ ਕਿ 2 ਅਪ੍ਰੈਲ ਨੂੰ ਇਕ ਗੇਟ ਮੀਟਿੰਗ ਕਰਨ ਤੋਂ ਬਾਅਦ ਹੋਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹੇਗਾ। ਇਸ ਮੌਕੇ ਮੇਨ ਬ੍ਰਾਂਚ ਦੇ ਪ੍ਰਧਾਨ ਮੁਖਤਿਆਰ ਸਿੰਘ, ਸੈਕਟਰੀ ਜਨਕ ਰਾਜ, ਸਟੇਸ਼ਨ ਬ੍ਰਾਂਚ ਦੇ ਪ੍ਰਧਾਨ ਸੁਰਿੰਦਰ ਸਿੰਘ, ਇੰਜੀਨੀਅਰ ਬ੍ਰਾਂਚ ਦੇ ਪ੍ਰਧਾਨ ਇੰਦਰ ਸਿੰਘ, ਸੈਕਟਰੀ ਸ਼ਾਮ ਲਾਲ ਸਮੇਤ ਦੁਰਗਾ ਦਾਸ, ਲਛਮਣ ਦਾਸ ਅਤੇ ਹੋਰ ਕਰਮਚਾਰੀ ਹਾਜ਼ਰ ਸਨ।