ਰਿਟਾਇਰਡ ਟੀਚਰਜ਼ ਅਤੇ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫਿਰੋਜ਼ਪੁਰ ਵਲੋਂ ਪੈਨਸ਼ਨਰ ਦਿਵਸ ਮਨਾਇਆ
ਫਿਰੋਜ਼ਪੁਰ 13 ਦਸੰਬਰ (ਏ.ਸੀ.ਚਾਵਲਾ) ਰਿਟਾਇਰਡ ਟੀਚਰਜ਼ ਅਤੇ ਹੋਰ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫਿਰੋਜ਼ਪੁਰ ਵਲੋਂ ਪੈਨਸ਼ਨਰ ਦਿਵਸ ਐਸੋਸੀਏਸ਼ਨ ਦੇ ਪ੍ਰਧਾਨ ਪੂਰਨ ਸਿੰਘ ਸੇਠੀ, ਸਰਪ੍ਰਸਤ ਜਸਵੰਤ ਸਿੰਘ ਕੈਲਵੀ, ਸੁਰਿੰਦਰ ਕੁਮਾਰ ਸ਼ਰਮਾ ਅਤੇ ਸਟੇਟ ਬਾਡੀ ਉਪ ਪ੍ਰਧਾਨ ਕ੍ਰਿਸ਼ਨ ਕੁਮਾਰ ਜੈਦਕਾ ਦੀ ਅਗਵਾਈ ਵਿਚ ਸਰਕਾਰੀ ਪ੍ਰਾਇਮਰੀ ਸਕੁਲ ਚੂੰਗੀਖਾਨਾ ਰੋਡ ਫਿਰੋਜ਼ਪੁਰ ਸ਼ਹਿਰ ਵਿਖੇ ਮਨਾਇਆ ਗਿਆ। ਇਸ ਵਾਰ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਦੀਵਾਨ ਚੰਦ ਸੁਖੀਜਾ ਪਹੁੰਚੇ। ਸਮਾਗਮ ਵਿਚ ਐਸੋਸੀਏਸ਼ਨ ਦੇ ਉਪ ਪ੍ਰਧਾਨ ਪ੍ਰੇਮ ਨਾਥ ਸੇਠੀ, ਜਨਰਲ ਸਕੱਤਰ ਰਮੇਸ਼ ਕੁਮਾਰ ਗਰੋਵਰ, ਜੁਆਇੰਟ ਸਕੱਤਰ ਮੋਹਨ ਸਿੰਗਲਾ, ਪ੍ਰਬੰਧਕੀ ਸਕੱਤਰ ਬਲਵਿੰਦਰ ਪਾਲ ਸ਼ਰਮਾ, ਵਿੱਤ ਸਕੱਤਰ ਕਾਹਨ ਚੰਦ, ਓਮ ਪ੍ਰਕਾਸ਼ ਗਰੋਵਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਤੋਂ ਸੇਵਾ ਨਵਿਰਤ ਹੋਏ ਪੁਰਸ਼ ਅਤੇ ਮਹਿਲਾ ਪੈਨਸ਼ਨਰ ਸ਼ਾਮਲ ਹੋਏ। ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਸਟੇਟ ਉਪ ਪ੍ਰਧਾਨ ਕ੍ਰਿਸ਼ਨ ਕੁਮਾਰ ਜੈਦਕਾ ਅਤੇ ਉਪ ਪ੍ਰਧਾਨ ਪ੍ਰੇਮ ਨਾਥ ਸੇਠੀ ਨੇ ਦੱਸਿਆ ਨੇ ਸਮੂਹ ਪੈਨਸ਼ਨਰਾਂ ਸਮੇਤ ਬੀਤੇ ਸਮੇਂ ਦੌਰਾਨ ਸਦੀਵੀਂ ਵਿਛੋੜਾ ਦੇ ਗਏ ਪੈਨਸ਼ਨਰਾਂ ਪ੍ਰਤੀ ਦੋ ਮਿੰਟ ਦਾ ਮੋਨ ਰੱਖ ਕੇ ਨਿੱਘੀ ਸ਼ਰਧਾਂਜ਼ਲੀ ਦੇਣ ਉਪਰੰਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਰਚਨਾ 'ਦੇਹ ਸ਼ਿਵਾ ਬਰ ਮੋਹੇ ਇਹੋ ਸ਼ੁਭ ਕਰਮਨ ਤੇ ਕਬਹੁ ਨਾ ਟਰੋ' ਸ਼ਬਦ ਦਾ ਗਾਇਨ ਕਰਕੇ ਕੀਤਾ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਪੈਨਸ਼ਨਰ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਪੈਨਸ਼ਨਰ ਐਸੋਸੀਏਸ਼ਨ ਵਲੋਂ ਆਪਣੇ ਜੀਵਨ ਦੇ ਅੱਸੀ ਬਸੰਤ ਮਾਣ ਚੁੱਕੇ ਪੈਨਸ਼ਨਰ ਰਾਮ ਨਾਥ ਚੋਪੜਾ, ਬੀ. ਡੀ. ਭਗਤ, ਮਦਨ ਲਾਲ ਤਿਵਾੜੀ, ਦੇਸ ਰਾਜ ਗਰੋਵਰ, ਸਤਪਾਲ ਗੁੰਬਰ, ਮਥਰਾ ਦਾਸ, ਸ਼੍ਰੀਮਤੀ ਲਲਿਤਾ ਦੇਵੀ, ਨਿਰਮਲ ਚਾਵਲਾ ਪ੍ਰਕਾਸ਼ਵਤੀ, ਸੁਦਰਸ਼ਨ ਚਾਵਲਾ ਨੂੰ ਸੀਨੀਅਰ ਪੈਨਸ਼ਨਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੈਨਸ਼ਨਰਾਂ ਪ੍ਰਤੀ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਕੁਝ ਬੈਂਕ ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਪੂਰਨ ਸਿੰਘ ਸੇਠੀ ਨੇ ਜਿਥੇ ਫਿਰੋਜ਼ਪੁਰ ਦੇ ਸਮੂਹ ਪੈਨਸ਼ਨਰਾਂ ਵਲੋਂ ਪੈਨਸ਼ਨਰ ਦਿਵਸ ਦੀ ਭਰਪੂਰ ਸਫਲਤਾ ਲਈ ਉਨ•ਾਂ ਦਾ ਧੰਨਵਾਦ ਕੀਤਾ, ਉਥੇ ਪੰਜਾਬ ਸਰਕਾਰ ਨੂੰ ਵੀ ਪੁਰਜ਼ੋਰ ਅਪੀਲ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਪ੍ਰਤੀ ਸੁਹਿਰਦਤਾ ਵਿਖਾਉਂਦਿਆਂ ਉਨ•ਾਂ ਦੀਆਂ ਹੱਕੀ ਮੰਗਾਂ ਨੁੰ ਪਹਿਲ ਦੇ ਆਧਾਰ ਤੇ ਪ੍ਰਵਾਨ ਕਰੇ।