ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ 14 ਮਾਰਚ ਨੂੰ ਹੋਵੇਗਾ– ਖਰਬੰਦਾ
ਫ਼ਿਰੋਜ਼ਪੁਰ 26 ਫਰਵਰੀ(M.L.Tiwari) ਫ਼ਿਰੋਜ਼ਪੁਰ ਜ਼ਿਲੇ• ਦੇ ਮਾਲ ਵਿਭਾਗ, ਮਨਰੇਗਾ ਅਤੇ ਭੌ.ਪ੍ਰਾਪਤੀ ਆਦਿ ਨਾਲ ਸਬੰਧਿਤ ਕੇਸਾਂ ਸਬੰਧੀ ਰਾਸ਼ਟਰੀ ਲੋਕ ਅਦਾਲਤ 14 ਮਾਰਚ ਨੂੰ ਡੀ.ਸੀ ਦਫਤਰ ਫ਼ਿਰੋਜ਼ਪੁਰ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੋਜਿਤ ਕੀਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇਸ ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਅਦਾਲਤ ਲਈ ਏ.ਡੀ.ਸੀ(ਜਨ:), ਏ.ਡੀ.ਸੀ (ਵਿਕਾਸ), ਜ਼ਿਲ•ਾ ਮਾਲ ਅਫ਼ਸਰ ਅਤੇ ਸ੍ਰੀ ਮਦਨ ਲਾਲ ਸੀ.ਜੇ.ਐਮ ਦੀ ਅਗਵਾਈ ਵਾਲਾ ਬੈਚ ਗਠਨ ਕੀਤਾ ਗਿਆ ਹੈ, ਜੋ ਕਿ ਉਪਰੋਕਤ ਵਿਸ਼ਿਆਂ ਸਬੰਧੀ ਆਏ ਕੇਸਾਂ ਦਾ ਆਪਸੀ ਰਜ਼ਾਮੰਦੀ ਨਾਲ ਨਿਪਟਾਰਾ ਕਰਨਗੇ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋ ਵੱਧ ਇਸ ਲੋਕ ਅਦਾਲਤ ਦਾ ਫ਼ਾਇਦਾ ਉਠਾਉਣ। ਇਸ ਮੌਕੇ ਸ੍ਰੀ.ਮਦਦ ਨਾਲ ਸਕੱਤਰ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ, ਵਧੀਕ ਡਿਪਟੀ ਕਮਿਸ਼ਨਰ (ਜਨ:) ਸ੍ਰੀ ਅਮਿਤ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਨੀਲਮਾ, ਐਸ.ਡੀ.ਐਮ ਫ਼ਿਰੋਜ਼ਪੁਰ ਸ੍ਰੀ.ਸੰਦੀਪ ਸਿੰਘ ਗੜਾ, ਡੀ.ਆਰ.ਓ ਸੁਖਮੰਦਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।