Ferozepur News
ਰਾਸ਼ਟਰੀ ਰਾਜ ਮਾਰਗਾਂ ਤੇ ਦਿਸ਼ਾਂ ਤਖਤੀਆਂ ਤੇ ਮਾਤ ਭਾਸ਼ਾ ਨੂੰ ਪਹਿਲ ਦੇਣ ਦੇ ਫੈਸਲੇ ਦਾ ਸਵਾਗਤ — ਫੈਡਰੇਸ਼ਨ ਗਰੇਵਾਲ
ਰਾਸ਼ਟਰੀ ਰਾਜ ਮਾਰਗਾਂ ਤੇ ਦਿਸ਼ਾਂ ਤਖਤੀਆਂ ਤੇ ਮਾਤ ਭਾਸ਼ਾ ਨੂੰ ਪਹਿਲ ਦੇਣ ਦੇ ਫੈਸਲੇ ਦਾ ਸਵਾਗਤ — ਫੈਡਰੇਸ਼ਨ ਗਰੇਵਾਲ
ਫਿਰੋਜ਼ਪੁਰ 5 ਅਪ੍ਰੈਲ 2022 —- ਰਾਜ ਸਭਾ ਦੇ ਸਭਾ ਪਤੀ ਵੈਂਕਈਆ ਨਾਇਡੂ ਵੱਲੋਂ ਪੂਰੇ ਦੇਸ਼ ਵਿੱਚ ਰਾਸ਼ਟਰੀ ਮਾਰਗਾਂ ਤੇ ਲੱਗੀਆਂ ਦਿਸ਼ਾ ਤਖਤੀਆਂ ( ਸਾਇਨ ਬੋਰਡ) ਤੇ ਸੁਬਾਈ ਮਾਤ ਭਾਸ਼ਾ ਨੂੰ ਪਹਿਲ ਦੇ ਅਧਾਰ ਤੇ ਲਿਖਣ ਲਈ ਜਾਰੀ ਕੀਤੇ ਹੁਕਮਾਂ ਦਾ ਚਾਰ ਚੁਫੇਰਿਉ ਸਵਾਗਤ ਕੀਤਾ ਗਿਆ ਹੈ , ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਇਸ ਫੈਸਲੇ ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਖਾਸ ਕਰਕੇ ਇਸ ਦੀ ਬਹੁਤ ਮਹੱਤਤਾ ਹੈ, ਕਿਉਂਕਿ ਪੰਜਾਬੀ ਇਸ ਸਬੰਧੀ ਬਹੁਤ ਚਿਰ ਤੋਂ ਲੰਮੀ ਲੜਾਈ ਲੜ ਰਹੇ ਸਨ, ਕਿ ਹਰ ਰਾਸ਼ਟਰੀ ਮਾਰਗਾਂ ਤੇ ਲੱਗੀਆਂ ਦਿਸ਼ਾਵਾਂ ਤਖਤੀਆਂ ਤੇ ਸਭ ਤੋ ਉੱਪਰ ਸਾਡੀ ਮਾਂ ਬੋਲੀ ਪੰਜਾਬੀ ਨੂੰ ਲਿਖਿਆ ਜਾਵੇ , ਜਿਸ ਸਬੰਧੀ ਬਹੁਤ ਸਾਰੇ ਲੋਕਾਂ ਨੇ ਇਹਨਾਂ ਤਖਤੀਆਂ ਤੇ ਉੱਪਰ ਲਿਖੀ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਨੂੰ ਮਿਟਾ ਕੇ ਪੰਜਾਬੀ ਲਿਖ ਦਿੱਤੀ ਸੀ, ਜਿਸ ਕਾਰਨ ਪਿਛਲੀ ਪੰਜਾਬ ਸਰਕਾਰ ਨੇ ਬਹੁਤ ਲੋਕਾਂ ਖਿਲਾਫ ਪਰਚੇ ਦਰਜ ਵੀ ਕੀਤੇ ਸਨ , ਜਦ ਕਿ ਹੁਣ ਇਸ ਫੈਸਲੇ ਨਾਲ ਕਿਸੇ ਵੀ ਸਰਕਾਰ ਨੂੰ ਜਾ ਰਾਸ਼ਟਰੀ ਭਾਸ਼ਾ ਵਰਤਣ ਵਾਲੇ ਵਿਅਕਤੀ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ, ਜਦ ਕਿ ਖੁਦ ਆਪ ਸਰਕਾਰ ਇਹਨਾਂ ਤਖਤੀਆਂ ਤੇ ਉੱਪਰ ਕਿਸੇ ਵੀ ਸ਼ਹਿਰ,ਜਾ ਕਸਬੇ ਦੇ ਨਾਮ ਨੂੰ ਦਰਸਾਉਂਦੀ ਦਿਸ਼ਾ ਤਖਤੀ ਤੇ ਖੁਦ ਪੰਜਾਬੀ ਮਾਂ ਬੋਲੀ ਨੂੰ ਸਭ ਤੋ ਉੱਪਰ ਲਿਖਣਾ ਹੋਏਗਾ ਅਤੇ ਦੂਸਰੀਆਂ ਭਸ਼ਾਵਾਂ ਹਿੰਦੀ ਅਤੇ ਅੰਗਰੇਜ਼ੀ ਨੂੰ ਉਸ ਤੋ ਥੱਲੇ ਲਿਖਿਆ ਜਾਏ ਗਾ, ਦੇਸ਼ ਦੀ ਰਾਜ ਸਭਾ ਦੇ ਸਭ ਪਤੀ ਞੈਕਿਆਂ ਨਾਇਡੂ ਵੱਲੋਂ ਰਾਜ ਸਭਾ ਚ ਕੀਤੇ ਇਸ ਹੁਕਮੀ ਐਲਾਨ ਦਾ ਸਵਾਗਤ ਕਰਦਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਦੇ ਕੌਮੀ ਜਨਰਲ ਸਕੱਤਰ ਦਿਲਬਾਗ ਸਿੰਘ ਵਿਰਕ ਨੇ ਕਿਹਾ ਜਿੱਥੇ ਹਰ ਸੂਬੇ ਦੀ ਮਾਂ ਭਾਸ਼ਾ ਨੂੰ ਇਸ ਨਾਲ ਸਤਿਕਾਰ ਮਿਲੇ ਗਾ, ਉੱਥੇ ਪੰਜਾਬੀ ਮਾਂ ਬੋਲੀ ਦਾ ਵੀ ਸਤਿਕਾਰ ਹੋਰ ਵਧੇਗਾ, ਉਹਨਾਂ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਇਸ ਫੈਸਲੇ ਨੂੰ ਸੂਬੇ ਚ ਤਰੁੰਤ ਲਾਗੂ ਕੀਤਾ ਜਾਵੇ, ਅਤੇ ਇਸ ਦੇ ਅਧਾਰ ਤੇ ਪਹਿਲਾਂ ਤੋ ਇਹ ਫੈਸਲਾ ਲਾਗੂ ਕਰਵਾਉਣ ਲਈ ਸ਼ੰਘਰਸ਼ ਕਰ ਰਹੇ ਲੋਕਾਂ ਖਿਲਾਫ ਹੋਈ ਕਨੂੰਨੀ ਕਾਰਵਾਈ ਨੂੰ ਵਾਪਿਸ ਲਿਆ ਜਾਵੇ