ਰਾਣਾ ਸੋਢੀ ਨੇ ਕਾਂਗਰਸੀ ਉਮੀਦਵਾਰ ਵਜੋਂ ਭਰੇ ਗੁਰੂਹਰਸਹਾਏ ਹਲਕੇ ਤੋਂ ਨਾਮਜਦਗੀ ਪੱਤਰ
ਗੁਰੂਹਰਸਹਾਏ, 12 ਜਨਵਰੀ (ਪਰਮਪਾਲ ਗੁਲਾਟੀ)- ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਗੁਰਦੁਆਰਾ ਬੇਰ ਸਾਹਿਬ ਗੁਰੂਹਰਸਹਾਏ ਵਿਖੇ ਆਪਣੇ ਪਰਿਵਾਰ ਨਾਲ ਨਤਮਸਤਕ ਹੋ ਕੇ ਅਰਦਾਸ ਕਰਨ ਉਪਰੰਤ ਆਪਣੇ ਹਜ਼ਾਰਾਂ ਸਮੱਰਥਕਾਂ ਨਾਲ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ। ਦਾਣਾ ਮੰਡੀ ਗੁਰੂਹਰਸਹਾਏ ਵਿਖੇ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਉਹ ਸਹਿਯੋਗ ਦੇਣ ਵਾਲੇ ਲੋਕਾਂ ਦੇ ਸਦਾ ਰਿਣੀ ਰਹਿਣਗੇ, ਜਿਨ੍ਹਾਂ ਨੇ ਹਰ ਚੋਣ 'ਚ ਉਹਨਾਂ ਦਾ ਭਰਵਾਂ ਸਾਥ ਦਿੱਤਾ ਹੈ। ਰਾਣਾ ਸੋਢੀ ਨੇ ਕਾਂਗਰਸ ਪਾਰਟੀ ਦੇ ਏਜੰਡੇ ਤੇ ਨੀਤੀਆਂ ਤੋਂ ਜਾਣੂ ਕਰਵਾਉਂਦੇ ਹੋਏ ਭਵਿੱਖ ਵਿਚ ਦਿੱਤੀਆਂ ਜਾਣ ਵਾਲੀਆਂ ਲੋਕ ਭਲਾਈ ਸਕੀਮਾਂ ਤੋਂ ਵੀ ਜਾਣੂ ਕਰਵਾਇਆ। ਵਰਕਰਾਂ ਦੇ ਜੋਸ਼ ਤੇ ਉਤਸ਼ਾਹ ਨਾਲ ਉਮੜੇ ਜਨ ਸੈਲਾਬ ਦੇ ਕਾਫਲੇ ਦੀ ਅਗਵਾਈ ਕਰਦਿਆਂ ਰਾਣਾ ਸੋਢੀ ਨੇ ਰਿਟਰਨਿੰਗ ਅਧਿਕਾਰੀ ਪਰਮਦੀਪ ਸਿੰਘ ਖਹਿਰਾ, ਉਪ ਮੰਡਲ ਮਜਿਸਟ੍ਰੇਟ ਗੁਰੂਹਰਸਹਾਏ ਕੋਲ 4 ਫਰਵਰੀ ਦੀ ਵਿਧਾਨ ਸਭਾ ਚੋਣ ਲਈ ਗੁਰੂਹਰਸਹਾਏ ਤੋਂ ਕਾਂਗਰਸੀ ਉਮੀਦਵਾਰ ਵਜੋ ਨਾਮਜਦਗੀ ਕਾਗਜ ਦਾਖਲ ਕੀਤੇ। ਇਸ ਮੌਕੇ ਉਹਨਾਂ ਨਾਲ ਅਨੁਮੀਤ ਸਿੰਘ ਹੀਰਾ ਸੋਢੀ, ਦਵਿੰਦਰ ਘੁਬਾਇਆ, ਮੈਡਮ ਟੀਨਾ ਸੋਢੀ, ਭਾਈ ਹਰਨਿਰਪਾਲ ਸਿੰਘ ਕੁੱਕੂ, ਬਾਬਾ ਮੇਹਰਬਾਨ ਸਿੰਘ, ਰਘੂਮੀਤ ਸਿੰਘ ਰਘੂ ਸੋਢੀ, ਗੁਰੂ ਹਰਦੀਪ ਸਿੰਘ ਸੋਢੀ ਵੀ ਹਾਜ਼ਰ ਸਨ। ਨਾਮਜਦਗੀ ਪੱਤਰ ਲੈਣ ਮੌਕੇ ਰਿਟਰਨਿੰਗ ਚੋਣ ਅਫ਼ਸਰ ਪਰਮਦੀਪ ਸਿੰਘ ਖਹਿਰਾ ਨੇ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਸਬੰਧੀ ਜਾਣੂ ਕਰਵਾਇਆ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਸ਼ਵਿੰਦਰ ਸਿੰੰਘ ਸਿੱਧੂ, ਗੁਰਦੀਪ ਸਿੰਘ ਢਿਲੋਂ, ਰਵੀ ਸ਼ਰਮਾ, ਨਸੀਬ ਸਿੰੰਘ ਸਿੰਧੂ, ਰਵੀ ਚਾਵਲਾ, ਗੁਰਭੇਜ ਸਿੰਘ ਟਿੱਬੀ, ਵੇਦ ਪ੍ਰਕਾਸ਼, ਪਾਲਾ ਬੱਟੀ, ਸਤਵਿੰਦਰ ਭੰਡਾਰੀ, ਆਤਮਜੀਤ ਡੇਵਿਡ, ਕੁਲਦੀਪ ਚੰਦ ਧਵਨ, ਨਿੱਕੂ ਡੇਮਰਾ, ਰਾਜਾ ਕੁਮਾਰ, ਰਕੇਸ਼ ਬਜਾਜ, ਬਗੀਚਾ ਸਿੰਘ ਬੋਹੜੀਆਂ, ਮਹਿੰਦਰ ਛਾਂਗਾ, ਹੰਸ ਰਾਜ ਬੱਟੀ, ਕਸ਼ਮੀਰ ਚੰਦ ਬਾਜੇ ਕੇ, ਮੰਗਲ ਸਿੰਘ ਸ਼ਾਮ ਸਿੰਘ ਵਾਲਾ, ਜੋਗਿੰਦਰਪਾਲ ਭਾਟਾ, ਪ੍ਰੀਤਮ ਬੇਦੀ ਗਹਿਰੀ, ਰਕੇਸ਼ ਮੁਟਨੇਜਾ, ਬਲਰਾਮ ਧਵਨ ਪੰਜੇ ਕੇ, ਭੀਮ ਕੰਬੋਜ, ਸੀਮੂ ਪਾਸੀ, ਵਿੱਕੀ ਸਿੱਧੂ, ਸੋਨੂੰ ਮੋਂਗਾ, ਵਿੱਕੀ ਨਰੂਲਾ, ਅਜੀਤ ਬੇਰੀ, ਸਵਰਨ ਸਿੱਧੂ ਬੁੁੱਢੇ ਚੱਕ, ਬਾਜ ਸਿੰਘ ਲਾਲਚੀਆਂ, ਮੇਜਰ ਲਾਲਚੀਆਂ, ਬਲਵਿੰਦਰ ਸਿੰਘ ਨੋਲ, ਗੁਰਨਾਮ ਸਿੰੰਘ ਬੂਰਵਾਲਾ, ਦਰਸ਼ਨ ਸਿੰਘ ਮਿਸ਼ਰੀ ਵਾਲਾ, ਨਿਰੰਜਣ ਸਿੰਘ ਗਜਨੀ ਵਾਲਾ, ਬਗੀਚਾ ਸਿੰਘ ਮੱਤੜ, ਉਡੀਕ ਬੇਰੀ ਬਾਘੂਵਾਲਾ, ਜਸਵਿੰਦਰ ਨਿੱਝਰ, ਕੁਲਦੀਪ ਚੁੱਘਾ, ਹਰਜਿੰਦਰ ਨੰਬਰਦਾਰ, ਸੁਖਵਿੰਦਰ ਸਿੰਘ ਵੈਰੜ ਮਮਦੋਟ, ਅਮਨ ਦੁੱਗਲ, ਰੋਸ਼ਨ ਭਠੇਜਾ, ਅੰਗਰੇਜ ਸਿੰਘ ਬੈਰਕਾਂ, ਬਲਦੇਵ ਨੰਬਰਦਾਰ ਗੋਲੂ ਕਾ ਮੋੜ, ਵਿਨੋਦ ਜੀਵਾ ਅਰਾਂਈ, ਸਵਰਨ ਮਿਸ਼ਰੀ ਵਾਲਾ, ਬੂਟਾ ਸਿੰਘ ਗੋਲੂਕਾ ਮੋੜ, ਨਿਰਮਲ ਸਿੰਘ ਲੱਖੋ ਕੇ, ਸਰਮੈਲ ਸਿੰਘ ਲੱਖੋ ਕੇ, ਬੂਟਾ ਸਿੰਘ ਹਾਮਦ, ਬਾਬਾ ਜੋਗਿੰਦਰ ਸਿੰਘ, ਟੇਕ ਸਿੰਘ, ਹਰਨੇਕ ਸਿੰਘ, ਜਸਕਰਨ ਸਿੰਘ ਕੋਹਰ ਸਿੰਘ ਵਾਲਾ, ਨਛੱਤਰ ਸਿੰਘ ਬੈਰਕਾਂ, ਸਾਰਜ ਸਿੰਘ ਕਿਲੀ, ਗੁਰਜੰਟ ਹਾਮਦ, ਲਖਵੀਰ ਸਿੰਘ ਹਾਮਦ, ਸੁਰਜੀਤ ਫੁੱਲਰਵਨ ਆਦਿ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਕਾਂਗਰਸ ਵਰਕਰ ਅਤੇ ਆਗੂ ਹਾਜ਼ਰ ਸਨ।