Ferozepur News
ਰਾਣਾ ਸੋਢੀ ਦੀ ਅਗਵਾਈ ਹੇਠ ਭਾਜਪਾ ਨੂੰ ਮਿਲ ਰਿਹਾ ਲੋਕਾਂ ਸਮਰਥਨ; ਦਰਜਨਾਂ ਦੀ ਗਿਣਤੀ ਚ ਲੋਕ ਪਾਰਟੀ ਚ ਸ਼ਾਮਲ
ਸਾਬਕਾ ਚੇਅਰਮੈਨ ਬਲਵੰਤ ਰੱਖੜੀ, ਸਾਬਕਾ ਪ੍ਰਧਾਨ ਜਿੰਮੀ ਸੰਧੂ, ਜ਼ੋਰਾ ਸੰਧੂ ਸਣੇ ਅਨੇਕਾਂ ਸਾਬਕਾ ਸਰਪੰਚ ਭਾਜਪਾ ਚ ਸ਼ਾਮਲ
ਰਾਣਾ ਸੋਢੀ ਦੀ ਅਗਵਾਈ ਹੇਠ ਭਾਜਪਾ ਨੂੰ ਮਿਲ ਰਿਹਾ ਲੋਕਾਂ ਸਮਰਥਨ; ਦਰਜਨਾਂ ਦੀ ਗਿਣਤੀ ਚ ਲੋਕ ਪਾਰਟੀ ਚ ਸ਼ਾਮਲ
ਸਾਬਕਾ ਚੇਅਰਮੈਨ ਬਲਵੰਤ ਰੱਖੜੀ, ਸਾਬਕਾ ਪ੍ਰਧਾਨ ਜਿੰਮੀ ਸੰਧੂ, ਜ਼ੋਰਾ ਸੰਧੂ ਸਣੇ ਅਨੇਕਾਂ ਸਾਬਕਾ ਸਰਪੰਚ ਭਾਜਪਾ ਚ ਸ਼ਾਮਲ
ਫ਼ਿਰੋਜ਼ਪੁਰ, 24 ਜਨਵਰੀ, 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੀਆਂ ਨੀਤੀਆਂ ਤੋਂ ਹਰ ਪੰਜਾਬੀ ਪ੍ਰਭਾਵਿਤ ਹੋ ਕੇ ਭਾਜਪਾ ਨਾਲ ਜੁੜਨ ਲਈ ਕਦਮ ਅੱਗੇ ਵਧਾ ਰਿਹਾ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ਚ ਭਾਜਪਾ ਤੋਂ ਕਿਨਾਰਾ ਕਰਨ ਵਾਲੇ ਪਾਰਟੀ ਦੇ ਵਰਕਰਾਂ ਪੜ੍ਹਦੇ ਸਮੇਂ ਭੂ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਪਰ ਵਾਪਸੀ ਕਰਵਾਉਂਦਿਆਂ ਭਾਜਪਾ ਚ ਸ਼ਾਮਲ ਕਰਵਾਇਆ ਗਿਆ। ਪਾਰਟੀ ਚ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਲਵੰਤ ਸਿੰਘ ਰੱਖਡ਼ੀ, ਭਾਜਯੁਮੋ ਦੇ ਸਾਬਕਾ ਪ੍ਰਧਾਨ ਜਿੰਮੀ ਸੰਧੂ, ਸਾਬਕਾ ਕੌਂਸਲਰ ਜ਼ੋਰਾ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ, ਸਾਬਕਾ ਸਰਪੰਚ ਰਮੇਸ਼ ਸਿੰਘ, ਖੁਸ਼ਹਾਲ ਸਿੰਘ ਰਖੜੀ, ਸਤਨਾਮ ਸਿੰਘ, ਕੁਲਦੀਪ ਸਿੰਘ ਨੂੰ ਜੁਆਇਨ ਕਰਵਾਇਆ ਗਿਆ। ਸਾਰਿਆਂ ਨੇ ਇਕਜੁੱਟ ਹੋ ਕੇ ਰਾਣਾ ਸੋਢੀ ਦੇ ਹਿੱਤ ਵਿੱਚ ਚੱਲਣ ਦਾ ਫ਼ੈਸਲਾ ਕੀਤਾ। ਸਾਰੇ ਲੋਕਾਂ ਨੇ ਭਰੋਸਾ ਦਿਵਾਇਆ ਕਿ ਬਹੁਮਤ ਨਾਲ ਸੋਢੀ ਨੂੰ ਜਿਤਾ ਕੇ ਭਾਜਪਾ ਨੂੰ ਜੇਤੂ ਬਣਾਇਆ ਜਾਵੇਗਾ।
ਸਾਬਕਾ ਕੌਂਸਲ ਪ੍ਰਧਾਨ ਅਸ਼ਵਨੀ ਗਰੋਵਰ ਤੇ ਵਪਾਰ ਮੰਡਲ ਦੇ ਸਾਬਕਾ ਪ੍ਰਧਾਨ ਅਸ਼ਵਨੀ ਮਹਿਤਾ ਨੇ ਕਿਹਾ ਕਿ ਸ਼ਹਿਰੀ ਇਲਾਕੇ ਚ ਕੇਂਦਰ ਦੀ ਅੰਮ੍ਰਿਤ ਯੋਜਨਾ ਤਹਿਤ ਹਾਲੇ ਤਕ 150 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸੀਵਰੇਜ ਟ੍ਰੀਟਮੈਂਟ ਪਲਾਂਟ, ਸ਼ਹਿਰ ਦੇ ਵੱਖ ਵੱਖ ਹਿੱਸਿਆਂ ਚ ਪਾਰਕਾਂ, ਗਲੀਆਂ ਚ ਇੰਟਰਲਾਕਿੰਗ ਟਾਈਲਾਂ ਲਗਾਉਣ, ਸਾਫ ਪੀਣਯੋਗ ਪਾਣੀ ਦੀ ਸਪਲਾਈ, ਸੀਵਰੇਜ ਸਭ ਵਿਕਾਸ ਕਾਰਜ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਭੇਜੀਆਂ ਗਰਾਂਟਾਂ ਨਾਲ ਹੋਏ ਹਨ। ਉਨ੍ਹਾਂ ਕਿਹਾ ਕਿ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹਨ ਅਤੇ ਗੁੰਡਾਗਰਦੀ ਦੇ ਖਾਤਮੇ ਲਈ ਇਸ ਵਾਰ ਭਾਜਪਾ ਨੂੰ ਜਿਤਾਉਣਾ ਕਾਫ਼ੀ ਜ਼ਰੂਰੀ ਹੈ।
ਇਸ ਦੌਰਾਨ ਭਾਜਪਾ ਉਮੀਦਵਾਰ ਰਾਣਾ ਸੋਢੀ ਨੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਚ ਦਰਜਨਾਂ ਦੀ ਗਿਣਤੀ ਚ ਸ਼ਹਿਰੀਆਂ ਨੂੰ ਭਾਜਪਾ ਚ ਸ਼ਾਮਲ ਕਰਵਾਇਆ।