ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ਹੀਦ ਊਧਮ ਸਿੰਘ ਪੰਜਾਬ ਯੂਨੀਵਰਸਿਟੀ ਕੰਸਟੀਚਿਊਟ ਗੁਰੂਹਰਸਹਾਏ ਵਿਖੇ ਸ਼ਹੀਦ ਊਧਮ ਸਿੰਘ ਦੀ ਪ੍ਰਤਿਭਾ ਤੋਂ ਪਰਦਾ ਹਟਾਉਣ ਦੀ ਰਸਮ ਕੀਤੀ ਅਦਾ
ਹਟਾਉਣ ਦੀ ਰਸਮ ਕੀਤੀ ਅਦਾ ਰਾਣਾ ਗੁਰਮੀਤ ਸਿੰਘ ਸੋਢੀ ਨੇ ਐੱਫ.ਐੱਫ ਰੋਡ ਤੋਂ ਮਿੱਡਾ ਵਿਖੇ ਬਣਨ ਵਾਲੀ ਸੜਕ ਦੇ ਨਵੀਨੀਕਰਨ ਦਾ ਵੀ ਰੱਖਿਆ ਨੀਂਹ ਪੱਥਰ
ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ਹੀਦ ਊਧਮ ਸਿੰਘ ਪੰਜਾਬ ਯੂਨੀਵਰਸਿਟੀ ਕੰਸਟੀਚਿਊਟ ਗੁਰੂਹਰਸਹਾਏ ਵਿਖੇ ਸ਼ਹੀਦ ਊਧਮ ਸਿੰਘ ਦੀ ਪ੍ਰਤਿਭਾ ਤੋਂ ਪਰਦਾ ਹਟਾਉਣ ਦੀ ਰਸਮ ਕੀਤੀ ਅਦਾ
ਰਾਣਾ ਗੁਰਮੀਤ ਸਿੰਘ ਸੋਢੀ ਨੇ ਐੱਫ.ਐੱਫ ਰੋਡ ਤੋਂ ਮਿੱਡਾ ਵਿਖੇ ਬਣਨ ਵਾਲੀ ਸੜਕ ਦੇ ਨਵੀਨੀਕਰਨ ਦਾ ਵੀ ਰੱਖਿਆ ਨੀਂਹ ਪੱਥਰ
ਗੁਰੂਹਰਸਹਾਏ/ਫਿਰੋਜ਼ਪੁਰ 31 ਜੁਲਾਈ 2021 : ਕੈਬਨਿਟ ਮੰਤਰੀ ਖੇਡਾਂ, ਯੁਵਕ ਸੇਵਾਵਾਂ ਤੇ ਪਰਵਾਸੀ ਭਾਰਤੀ ਮਾਮਲੇ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਪਿੰਡ ਮੋਹਨ ਕੇ ਹਿਠਾੜ ਗੁਰੂਹਰਸਹਾਏ ਵਿਖੇ ਸ਼ਹੀਦ ਊਧਮ ਸਿੰਘ ਪੰਜਾਬ ਯੂਨੀਵਰਸਿਟੀ ਕੰਸਟੀਚਿਊਟ ਵਿਖੇ ਲਗਾਈ ਪ੍ਰਤਿਭਾ (ਬੁੱਤ) ਦੀ ਪਰਦਾ ਚੁੱਕਣ ਦੀ ਰਸਮ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮੌਕੇ ਕੀਤੀ ਗਈ। ਇਸ ਦੌਰਾਨ ਬਾਜੇ ਕੇ ਡੇਰਾ ਬਾਬਾ ਰਾਮ ਥੰਮਣ ਦੇ ਸੇਵਕ ਬਾਬਾ ਹਰਮੇਸ ਦਾਸ ਜੀ ਨੇ ਅਰਦਾਸ ਕੀਤੀ।
ਰਾਣਾ ਗੁਰਮੀਤ ਸਿੰਘ ਸੋਢੀ ਨੇ ਪ੍ਰੈਸ ਤੇ ਹਲਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਇਹੋ ਜਿਹੇ ਸ਼ਹੀਦਾਂ ਦੀਆ ਕੁਰਬਾਨੀਆ ਸਦਕਾ ਹੀ ਅਸੀਂ ਅੱਜ ਆਜ਼ਾਦ ਫਿਜ਼ਾ ਦਾ ਆਨੰਦ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਨ ਦੀ ਇੱਛਾ ਸੀ ਕਿ ਗੁਰੂਹਰਸਹਾਏ ਵਿਖੇ ਇੱਕ ਕਾਲਜ ਸਥਾਪਿਤ ਕੀਤਾ ਜਾਵੇ ਤੇ ਇਸ ਇੱਛਾ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪੂਰਾ ਕੀਤਾ ਗਿਆ ਸੀ ਤੇ ਪਿੰਡ ਵਾਸੀਆ ਵੱਲੋਂ ਵੀ ਇੱਥੇ ਕਾਲਜ ਬਣਾਉਣ ਲਈ ਜਮੀਨ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਸਰਕਾਰ ਮੌਕੇ ਹੀ ਇਸ ਕਾਲਜ ਵਿਖੇ ਉਨ੍ਹਾਂ ਨੂੰ ਸ਼ਹੀਦ ਊਧਮ ਸਿੰਘ ਦੀ ਪ੍ਰਤਿਭਾ ਲਗਾਉਣ ਦਾ ਮੌਕਾ ਮਿਲਿਆ ਹੈ ਤੇ ਇਸ ਪ੍ਰਤਿਭਾ ਦੇ ਕਾਲਜ ਵਿੱਚ ਲੱਗਣ ਨਾਲ ਆਉਣ ਵਾਲੀਆਂ ਪੀੜੀਆਂ ਨੂੰ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਦਾ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਮੈਨੂੰ ਉਨ੍ਰਾਂ ਦੀ ਪ੍ਰਤਿਭਾ ਤੋਂ ਪਰਦਾ ਚੁੱਕਣ ਦੀ ਰਸਮ ਅਦਾ ਕੌਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਮਾਈਕਲ ਓਡਵਾਇਰ ਵੱਲੋਂ ਸੰਨ 1919 ਦੀ ਵਿਸਾਖੀ ਵਾਲੇ ਦਿਨ ਨਿਹੱਥੇ ਅਤੇ ਬੇਕਸੂਰ ਪੰਜਾਬੀਆਂ ਨੂੰ ਜਾਨੋਂ ਮਾਰ ਦੇਣ ਦੀ ਕਾਰਵਾਈ ਦਾ ਬਦਲਾ ਲੈਣ ਦੀ ਚਿੰਗਾਰੀ ਸ਼ਹੀਦ ਊਧਮ ਸਿੰਘ ਨੇ ਆਪਣੇ ਮਨ ਵਿੱਚੋਂ 20 ਸਾਲਾਂ ਤਕ ਬੁਝਣ ਨਹੀਂ ਦਿੱਤੀ ਤੇ ਜਲਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਊਧਮ ਸਿੰਘ ਨੇ 13 ਮਾਰਚ 1940 ਵਿੱਚ ਮਾਈਕਲ ਓਡਵਾਇਰ ਨੂੰ ਗੋਲੀ ਮਾਰ ਕੇ ਲਿਆ ਸੀ ਅਤੇ 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਲੰਡਨ ਦੀ ਜੇਲ੍ਹ ਵਿਖੇ ਫਾਂਸੀ ਦਿੱਤੀ ਗਈ।
ਉਨ੍ਹਾਂ ਅੱਗੇ ਕਿਹਾ ਕਿ ਸਾਡੀ ਨੌਜਵਾਨ ਪੀੜੀ ਸ਼ਹੀਦਾ ਦੀਆ ਕੁਰਬਾਨੀਆਂ ਨੂੰ ਅਜਾਈ ਨਾ ਜਾਣ ਦੇਣ ਤੇ ਇੱਕ ਚੰਗੇ ਨਾਗਰਿਕ ਬਣ ਕੇ ਸਮਾਜ ਦੀਆਂ ਨੀਹਾਂ ਨੂੰ ਮਜਬੂਤ ਕਰਕੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ। ਉਨ੍ਹਾਂ ਕਿਹਾ ਕਿ ਤੁਹਾਡੀ ਬਦੌਲਤ ਹੀ ਮੈਂ ਐੱਮ.ਐੱਲ.ਏ ਤੇ ਮੰਤਰੀ ਬਣਿਆ ਹਾਂ ਤੇ ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਮੈਂ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਨਾ ਰਹਿਣ ਦੇਵਾ। ਜਿਸ ਨੂੰ ਮੁੱਖ ਰੱਖਦੇ ਹੋਏ ਹਲਕੇ ਦੀਆਂ ਸੜਕਾਂ, ਪਾਰਕਾਂ ਤੇ ਚੌਂਕਾ ਦਾ ਸੁੰਦਰੀਕਰਨ ਕਰਕੇ ਐੱਲ.ਈ.ਡੀ. ਲਾਈਟਾਂ ਲਗਵਾਈਆ ਗਈਆਂ ਹਨ। ਇਸ ਮੌਕੇ ਇਕਬਾਲ ਸਿੰਘ ਪਾਲਾ ਬੱਟੀ ਕੰਬੋਜ ਮਹਾਂਸਭਾ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਤੇ ਸਹਾਦਤ ਸਬੰਧੀ ਸਮੂਹ ਹਾਜ਼ਰੀਨ ਨੂੰ ਜਾਣੂੰ ਕਰਵਾਇਆ।
ਇਸ ਤੋਂ ਬਾਅਦ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਐੱਫ.ਐੱਫ ਰੋਡ ਤੋਂ ਮਿੱਡਾ ਵਿਖੇ ਬਣਨ ਵਾਲੀ ਸੜਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਇਸ ਦੌਰਾਨ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਇਹ ਸੜਕ ਕੁੱਲ 134 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ ਅਤੇ 2450 ਮੀਟਰ ਲੰਬੀ ਅਤੇ 18 ਫੁੱਟ ਚੌੜੀ ਹੋਵੇਗੀ। ਉਨ੍ਹਾਂ ਕਿਹਾ ਕਿ ਹਲਕਾ ਨਿਵਾਸੀਆਂ ਨਿਵਾਸੀਆਂ ਨੂੰ ਇਸ ਸੜਕ ਦੇ ਬਣਨ ਨਾਲ ਕਾਫੀ ਫਾਇਦਾ ਹੋਵੇਗਾ ਤੇ ਸਾਫ ਸੁੱਥਰੀ ਤੇ ਵਧੀਆ ਸੜਕ ਦੇ ਬਣਨ ਨਾਲ ਦੁਰਘਟਨਾਵਾਂ ਦਾ ਵੀ ਖਤਰਾ ਟਲ ਜਾਵੇਗਾ। ਇੱਥੇ ਥਾਰਾ ਸਿੰਘ ਵਾਲਾ ਮੋੜ ਦੇ ਲੋਕਾਂ ਵੱਲੋਂ ਦੁਕਾਨਾਂ ਦੇ ਦੋਹਾਂ ਪਾਸਿਆਂ ਤੇ ਲਾਕਟਾਈਲ ਲਗਵਾਉਣ ਦੀ ਮੰਗ ਤੇ ਪੀ.ਡਬਲਯੂ.ਡੀ. ਦੇ ਕੰਟਰੈਕਟਰ ਗੌਤਮ ਕਲੂਚਾ ਨੇ ਦੱਸਿਆ ਕਿ ਇਸ ਲਾਕਟਾਈਲ ਲਗਵਾਉਣ ਤੇ ਲਗਭਗ 20 ਲੱਖ ਰੁਪਏ ਖਰਚ ਆਵੇਗਾ ਤਾਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਲਾਕਟਾਈਲ ਲਗਵਾ ਦਿੱਤੀ ਜਾਵੇ ਤੇ ਪੈਸਾ ਉਹ ਦੇ ਦੇਣਗੇ।
ਇਸ ਮੌਕੇ ਕਾਂਗਰਸੀ ਆਗੂ ਨਸੀਬ ਸਿੰਘ, ਪੀਏ. ਅਮ੍ਰਿਤਪਾਲ ਸਿੰਘ, ਓ.ਐੱਸ.ਡੀ ਵਿੱਕੀ, ਰਵੀ ਚਾਵਲਾ ਚੇਅਰਮੈਨ ਮਾਰਕਿਟ ਕਮੇਟੀ ਮਮਦੋਟ, ਵੇਦ ਪ੍ਰਕਾਸ਼ ਚੇਅਰਮੈਨ ਮਾਰਕਿਟ ਕਮੇਟੀ, ਰਵੀ ਸ਼ਰਮਾ ਆੜ੍ਹਤੀਆ ਐਸ਼ੋਸੀਏਸ਼ਨ ਪ੍ਰਧਾਨ ਗੁਰੂਹਰਸਹਾਏ, ਹੰਸ ਰਾਜ ਬੱਟੀ, ਕਸ਼ਮੀਰ ਲਾਲ ਸਮੇਤ ਵੱਡੀ ਗਿਣਤੀ ਵਿੱਚ ਹਲਕਾ ਨਿਵਾਸੀ ਤੇ ਕਾਂਗਰਸੀ ਆਗੂ ਹਾਜ਼ਰ ਸਨ।