Ferozepur News

ਰਾਜ ਪੱਧਰੀ ਮੁਕਾਬਲੇ ਦੇ ਜੇਤੂ ਐਮਪ੍ਰੇਸ ਯੂਨੀਵਰਸ ਦੇ ਕੰਟਰੀ ਮੁਕਾਬਲੇ ਵਿੱਚ ਹਿੱਸਾ ਲੈਣਗੇ

ਫਿਰੋਜਪੁਰ ਤੋਂ ਸ਼ਿਫਤੀ ਗਰੇਵਾਲ ਐਮਪ੍ਰੇਸ ਯੂਨੀਵਰਸ 2018 ਦੇ ਰਾਜ ਪੱਧਰੀ ਮੁਕਾਬਲੇ ਦੀ ਜੇਤੂ ਰਹੀ

ਫਿਰੋਜਪੁਰ : ਐਮਪ੍ਰੇਸ ਯੂਨੀਵਰਸ ਦੇ ਰਾਜ ਪੱਧਰ ਮੁਕਾਬਲੇ ਦੇ ਜੇਤੂਆਂ ਦਾ ਨਾਮ ਘੋਸ਼ਿਤ ਕੀਤਾ ਗਿਆ ਹੈ। ਇਜ ਵਿੱਚ ਫਿਰੋਜਪੁਰ ਤੋਂ ਸ਼ਿਫਤੀ ਗਰੇਵਾਲ ਰਾਜ ਪੱਧਰੀ ਮੁਕਾਬਲੇ ਦੀ ਜੇਤੂਰਹੀ ਹੈ। ਰਾਜ ਪੱਧਰੀ ਮੁਕਾਬਲੇ ਦੇ ਵਿਜੇਤਾਵਾਂ ਨੂੰ ਐਮਪ੍ਰੇਸ ਯੁਨਿਵਰਸ ਕੰਟਰੀ ਮੁਕਾਬਲੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਇਸਦੇ ਇਲਾਵਾ ਚੰਡੀਗੜ ਅਤੇ ਪੰਜਾਬ ਦੀ ਸੀਮਾਭਾਟਿਆ, ਸ਼ਿਲਪਾ ਅਰੋੜਾ,ਸ਼ਿਵਾਨੀ ਸਿੰਘ ਅਤੇ ਹਰਿਆਣਾ ਤੋਂ ਅੰਕਿਤਾ ਮਿਸ਼ਰਾ, ਧਵਨੀ ਸ਼ਰਮਾ, ਰੀਤੁ ਹਾਂਡਾ ਰਾਜ ਪੱਧਰੀ ਮੁਕਾਬਲੇ ਦੇ ਜੇਤੂਆਂ ਹਨ।

ਐਮਪ੍ਰੇਸ ਯੂਨੀਵਰਸ ਦੀ ਸ਼ਾਨਦਾਰ ਸਮਾਪਤੀ 9 ਦਸੰਬਰ 2018 ਨੂੰ ਗੋਆ ਵਿਚ ਹੋਵੇਗੀ। ਦੁਨੀਆਂ ਭਰ ਤੋਂ ਰਾਜ ਪੱਧਰੀ ਮੁਕਾਬਲੇ 'ਚ ਹਿੱਸਾ ਲੈਣ ਵਾਲੇ 700 ਪ੍ਰਤੀਯੋਗੀਆਂ ਦੀ ਚੋਣਕੀਤੀ ਗਈ ਹੈ। ਇਨਾਂ ਚੋਂ 212 ਨੂੰ ਰਾਸ਼ਟਰੀ ਮੁਕਾਬਲੇ ਲਈ ਚੁਣਿਆ ਗਿਆ ਹੈ। ਰਾਸ਼ਟਰੀ ਮੁਕਾਬਲੇ ਦੇ ਜੇਤੂ 4 ਦਸੰਬਰ ਨੂੰ ਗ੍ਰੈਂਡ ਫਿਨਾਲੇ ਵਿੱਚ ਹਿੱਸਾ ਲੈਣਗੇ। ਰਾਜ ਪੱਧਰ ਰਾਉਂਡਸਦੇ ਜੇਤੂਆਂ ਦੀ ਚੋਣ ਪੰਜਾਬ, ਦਿੱਲੀ ਏਨਸੀਆਰ, ਹਰਿਆਣਾ, ਗੁਜਰਾਤ, ਮਧੱਪ੍ਰਦੇਸ਼, ਉੱਤਰ ਪ੍ਰਦੇਸ਼, ਆਂਧਰ ਪ੍ਰਦੇਸ਼, ਪੱਛਮੀ ਬੰਗਾਲ, ਮਹਾਰਾਸ਼ਟਰ, ਰਾਜਸਥਾਨ, ਉੱਤਰੀ ਪੂਰਵੀ ਰਾਜਾਂ,ਅਮਰੀਕਾ, ਯੂਕੇ ਅਤੇ ਕਨਾਡਾ ਤੋਂ ਕੀਤਾ ਗਿਆ ਹੈ। ਦੁਨੀਆਂ ਭਰ ਤੋਂ 1800 ਤੋਂ ਜਿਆਦਾ ਪ੍ਰਤੀਯੋਗੀਆਂ ਨੇ ਐਮਪ੍ਰੇਸ ਯੂਨੀਵਰਸ 2018 ਵਿੱਚ ਹਿੱਸਾ ਲਿਆ।

Related Articles

Back to top button