Ferozepur News
ਰਾਜ ਪੱਧਰੀ ਬਸੰਤ ਮੇਲੇ ਨੂੰ ਮਨਾਇਆ ਜਾਏਗਾ ਸਿੰਗਲ ਯੂਜ ਪਲਾਸਟਿਕ ਮੁਕਤ ਮੇਲਾ
ਰਾਜ ਪੱਧਰੀ ਬਸੰਤ ਮੇਲੇ ਨੂੰ ਮਨਾਇਆ ਜਾਏਗਾ ਸਿੰਗਲ ਯੂਜ ਪਲਾਸਟਿਕ ਮੁਕਤ ਮੇਲਾ
*ਰਾਜ ਪੱਧਰੀ ਬਸੰਤ ਮੇਲੇ ਵਿੱਚ ਪਾਬੰਦੀ ਸ਼ੁਧਾ ਪਲਾਸਟਿਕ ਦੀ ਵਰਤੋਂ ਨਹੀਂ ਕੀਤੀ ਜਾਵੇਗੀ।*
*ਰਾਜ ਪੱਧਰੀ ਬਸੰਤ ਮੇਲੇ ਨੂੰ ਸਿੰਗਲ ਯੂਜ ਪਲਾਸਟਿਕ ਅਤੇ ਪੋਲੀਥੀਨ ਮੁਕਤ ਮੇਲਾ ਬਣਾਉਣ ਹਰ ਸੰਭਵ ਯਤਨ ਕੀਤਾ ਜਾਵੇਗਾ।*
ਫਿਰੋਜ਼ਪੁਰ, 10-2-2024: ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਜੇਸ਼ ਧਿਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਡਾ: ਨਿਧੀ ਕੁਮਦ ਦੀ ਯੋਗ ਅਗਵਾਈ ਹੇਠ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ *ਰਾਜ ਪੱਧਰੀ ਬਸੰਤ ਮੇਲੇ* ਨੂੰ ਸਿੰਗਲ ਯੂਜ ਪਲਾਸਟਿਕ ਅਤੇ ਪੋਲੀਥੀਨ ਮੁਕਤ ਮੇਲਾ ਬਣਾਉਣ ਲਈ ਗਤੀਵਿਧੀਆਂ ਪੂਰੀਆਂ ਜੋਰਾਂ ਤੇ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਨਗਰ ਕੌਂਸਲ ਫਿਰੋਜ਼ਪੁਰ ਦੇ ਮਿਊਸੀਪਲ ਇੰਜੀਨੀਅਰ ਸ੍ਰੀ ਚਰਨਪਾਲ ਸਿੰਘ ਅਤੇ ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰੀ ਫਿਰੋਜ਼ਪੁਰ ਵਿੱਚ ਬਸੰਤ ਮੇਲਾ ਰਾਜ ਪੱਧਰੀ ਬਸੰਤ ਮੇਲਾ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਸਮੇਂ ਸਮੇਂ ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਕੀਤੀਆਂ ਗਈਆਂ ਮੀਟਿੰਗਾਂ ਵਿੱਚ ਨਗਰ ਕੌਂਸਲ ਫਿਰੋਜ਼ਪੁਰ ਨੂੰ ਹਦਾਇਤ ਕੀਤੀ ਗਈ ਸੀ ਕਿ ਪਾਬੰਦੀਸ਼ੁਦਾ ਪਲਾਸਟਿਕ ਅਤੇ ਸਿੰਗਲ ਯੂਜ ਪਲਾਸਟਿਕ ਪੋਲੀਥੀਨ ਦੀ ਵਰਤੋਂ ਇਸ ਮੇਲੇ ਵਿੱਚ ਨਾ ਕੀਤੀ ਜਾਵੇ। ਜਿਸ ਸਬੰਧੀ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਇਹ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣੀਆਂ ਸਨ ਉਹਨਾਂ ਦੱਸਿਆ ਕਿ ਇਸ ਸਬੰਧੀ ਚੀਫ ਸੈਂਨਟਰੀ ਇੰਸਪੈਕਟਰ ਸ੍ਰੀ ਗੁਰਿੰਦਰ ਸਿੰਘ ਅਤੇ ਸੈਂਨਟਰੀ ਇੰਸਪੈਕਟਰ ਸੁਖਪਾਲ ਸਿੰਘ ਵੱਲੋਂ ਇੱਕ ਟੀਮ ਦਾ ਗਠਨ ਕੀਤਾ ਗਿਆ ।
ਇਸ ਟੀਮ ਵੱਲੋਂ ਮਿਤੀ 5 ਫਰਵਰੀ ਤੋਂ ਲੈ ਕੇ ਲਗਾਤਾਰ ਸ਼ਹੀਦ ਭਗਤ ਸਿੰਘ ਟੈਕਨੀਕਲ ਯੂਨੀਵਰਸਿਟੀ ਕਾਲਜ ਵਿਖੇ ਆਪਣਾ ਸਟਾਲ ਲਗਾ ਕੇ ਇਥੇ ਆਉਣ ਵਾਲੀ ਪਬਲਿਕ ਨੂੰ ਸਿੰਗਲ ਯੂਜ ਪਲਾਸਟਿਕ ਪੋਲੀਥੀਨ ਆਦਿ ਦੀ ਵਰਤੋਂ ਨਾ ਕਰਨ ਸਬੰਧੀ ਜਿੱਥੇ ਜਾਗਰੂਕ ਕੀਤਾ ਗਿਆ ਉਥੇ ਉਹਨਾਂ ਨੂੰ ਪੋਲੀਥੀਨ ਦੀ ਜਗ੍ਹਾ ਤੇ ਕੱਪੜੇ ਦੇ ਥੈਲੇ ਮੁਫਤ ਵੰਡੇ ਗਏ ਤਾਂ ਕਿ ਉਹ ਸਰਕਾਰ ਵੱਲੋਂ ਪਾਬੰਦੀਸ਼ੁਦਾ ਮਟੀਰੀਅਲ ਦੀ ਵਰਤੋਂ ਨਾ ਕਰਨ। ਇਸ ਮੌਕੇ ਤੇ ਸੁਖਪਾਲ ਸਿੰਘ ਸੈਨਟਰੀ ਇੰਸਪੈਕਟਰ ਨੇ ਦੱਸਿਆ ਕਿ ਸਰਕਾਰ ਵੱਲੋਂ ਜਿਨਾਂ ਆਈਟਮਾਂ ਤੇ ਪੂਰਨ ਰੂਪ ਵਿੱਚ ਪਾਬੰਦੀ ਲਗਾਈ ਗਈ ਹੈ ਉਸ ਹਦਾਇਤਾਂ ਦੀ ਨੂੰ ਮੁੱਖ ਰੱਖਦੇ ਹੋਏ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਇਸ ਸਮਾਗਮ ਦੇ ਵਿੱਚ ਵੱਖ-ਵੱਖ ਜਗ੍ਹਾਂ ਤੇ ਡਸਟਬਿਨ ਉਪਲਬਧ ਕਰਵਾਏ ਗਏ ਹਨ ਅਤੇ ਜਿਨਾਂ ਫੂਡ ਵਿਕਰੇਤਾ ਨੇ ਇਸ ਸਮਾਗਮ ਵਿੱਚ ਆਪਣੀ ਵੱਖ-ਵੱਖ ਸਟਾਲ ਲਗਾਏ ਜਾਦੇ ਹਨ ਉਹਨਾਂ ਨੂੰ ਹਦਾਇਤ ਕੀਤੀ ਜਾ ਚੁੱਕੀ ਹੈ ਕਿ ਉਹ ਕਿਸੇ ਪ੍ਰਕਾਰ ਦਾ ਸਿੰਗਲ ਯੂਜ ਪਲਾਸਟਿਕ ਜਾਂ ਪੋਲੀਥੀਨ ਦੀ ਵਰਤੋਂ ਨਾ ਕਰਨ ਇਸ ਤੋਂ ਇਲਾਵਾ ਪਬਲਿਕ ਨੂੰ ਵੀ ਅਪੀਲ ਹੈ ਕਿ ਉਹ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਨਗਰ ਕੌਂਸਲ ਵੱਲੋਂ ਇਸ ਸਬੰਧੀ ਇੱਕ ਸਪੈਸ਼ਲ ਸਟਾਲ ਲਗਾਇਆ ਗਿਆ ਹੈ । ਜਿਸ ਵਿੱਚ ਨਗਰ ਕੌਂਸਲ ਵੱਲੋਂ ਪੇਪਰ ਬੈਗ, ਕੱਪੜੇ ਦੇ ਥੈਲੇ ਮੁਫਤ ਵੰਡੇ ਜਾ ਰਹੇ ਹਨ ਅਤੇ ਜਿਨਾਂ ਲੋਕਾਂ ਨੇ ਸਿੰਗਲ ਯੂਜ ਪਲਾਸਟਿਕ ਜਾਂ ਪੋਲੀਥੀਨ ਦੀ ਵਰਤੋਂ ਨਹੀਂ ਕੀਤੀ ਉਹਨਾਂ ਦੇ ਪ੍ਰਣ ਸਾਈਨ ਬੋਰਡ ਵੀ ਲਿਆ ਗਿਆ ਹੈ।
ਉਹਨਾਂ ਦੱਸਿਆ ਕਿ ਇਸ ਮੁਹਿੰਮ ਦੀ ਸਫਲਤਾ ਉਪੰਰਤ ਲਗਭਗ 5-10 ਟਨ ਕੱਚਰੇ ਦੀ ਘੱਟ ਪੈਦਾਵਾਰ ਹੋਵੇਗੀ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਵੀ ਹੋਵੇਗੀ। ਇਸ ਮੌਕੇ ਤੇ ਚੀਫ ਸੈਨਟਰੀ ਗੁਰਿੰਦਰ ਸਿੰਘ , ਸੈਨਟਰੀ ਸੁਖਪਾਲ ਸਿੰਘ, ਪ੍ਰੋਗਰਾਮ ਕੋਆਰਡੀਨੇਟਰ ਗੁਰਦੇਵ ਸਿੰਘ, ਮੋਟੀਵੇਟਰ ਸ਼ੈਲੀ ਚਾਵਲਾ, ਕਰਨ ਖੰਨਾ, ਸੰਦੀਪ ਕੌਰ, ਅਮਨਦੀਪ ਕੌਰ ਸ਼ਾਮਿਲ ਸਨ।