Ferozepur News

ਰਾਜ ਦੇ ਸਾਰੇ ਜ਼ਿਲਿ•ਆਂ ਵਿੱਚ 22 ਕਰੋੜ ਦੀ ਲਾਗਤ ਨਾਲ ਕੈਂਟਲ ਪੌਂਡ 15 ਫਰਵਰੀ 2016 ਤੱਕ ਮੁਕੰਮਲ ਹੋਣਗੇ–ਭਗਤ  

DSC01182ਫਿਰੋਜ਼ਪੁਰ 18 ਦਸੰਬਰ 2015 (ਏ.ਸੀ.ਚਾਵਲਾ) ਪੰਜਾਬ ਸਰਕਾਰ ਵੱਲੋਂ ਬੇਸਹਾਰਾ ਗਊ ਧਨ ਦੀ ਸੇਵਾ ਸੰਭਾਲ ਅਤੇ ਉਨ•ਾਂ ਦੀ ਸੁਰੱਖਿਆ ਲਈ ਪੰਜਾਬ ਦੇ ਸਾਰੇ 22 ਜ਼ਿਲਿ•ਆਂ ਦੇ 25-25 ਏਕੜ ਰਕਬੇ ਵਿੱਚ ਆਧੁਨਿਕ ਸਹੂਲਤਾਂ ਵਾਲੇ ਕੈਂਟਲ ਪੌਂਡ ਉਸਾਰੇ ਜਾ ਰਹੇ ਹਨ ਜਿਨ•ਾਂ &#39ਤੇ ਕਰੀਬ 1-1 ਕਰੋੜ ਰੁਪਏ ਤੋਂ ਵੱਧ ਖਰਚ ਆਵੇਗਾ ਇਹ ਗਾਊ ਸ਼ਲਾਵਾਂ 15 ਫਰਵਰੀ 2016 ਤੱਕ ਮੁਕੰਮਲ ਹੋਣਗੀਆਂ । ਇਹ ਜਾਣਕਾਰੀ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਕੀਮਤੀ ਭਗਤ ਨੇ ਜਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ•ੇ ਵਿੱਚ ਗਊ ਧਨ ਦੀ ਸੇਵਾ ਸੰਭਾਲ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ•ਾ ਪ੍ਰਸ਼ਾਸਨ ਅਤੇ ਜ਼ਿਲ•ੇ ਦੀਆਂ  ਸਵੈ ਸੇਵੀ ਗਊਸ਼ਾਲਾਵਾਂ ਦੇ ਨੁਮਾਇੰਦਿਆਂ ਤੇ ਗਊ ਸੇਵਕਾਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ•ਾਂ ਦੱਸਿਆ ਕਿ ਫਿਰੋਜ਼ਪੁਰ ਦੇ ਪਿੰਡ ਸੂਦਾ ਵਿਖੇ 14 ਏਕੜ ਵਿਚ ਗਊ ਸ਼ਾਲਾ ਬਣ ਰਹੀ ਹੈ ਜਿਸ ਲਈ 43 ਲੱਖ ਰੁਪਏ ਜਾਰੀ ਕੀਤੇ ਗਏ ਹਨ।  ਸ੍ਰੀ ਭਗਤ ਨੇ  ਦੱਸਿਆ ਕਿ ਪੰਜਾਬ ਦੇਸ਼ ਦਾ ਪਹਿਲਾ ਰਾਜ ਹੈ ਜਿਥੇ ਕਿ ਗਊ ਹੱਤਿਆ ਦੀ ਰੋਕਥਾਮ ਵਾਸਤੇ 10 ਸਾਲ ਦੀ ਕੈਦ ਦੀ ਵਿਵਸਥਾ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਪੰਜਾਬ ਭਰ ਵਿੱਚ 472 ਸਵੈ ਸੇਵੀ ਗਊਸ਼ਾਲਾਵਾਂ ਹਨ ਜਿਥੇ ਕਿ 2 ਲੱਖ 69 ਹਜਾਰ ਗਊਆਂ ਦੀ ਸਾਂਭ ਸੰਭਾਲ ਹੋ ਰਹੀ ਹੈ। ਉਨ•ਾਂ ਦੱਸਿਆ ਕਿ ਪੰਜਾਬ ਵਿੱਚ ਇੱਕ ਅਨੁਮਾਨ ਅਨੁਸਾਰ ਕਰੀਬ 1 ਲੱਖ 6 ਹਜਾਰ ਗਊ ਧਨ ਬੇਸਹਾਰਾ ਹੈ ਜਿਨ•ਾਂ ਦੇ ਅਕਸਰ ਸੜਕਾਂ &#39ਤੇ ਫਿਰਨ ਨਾਲ ਕਈ ਹਾਦਸੇ ਵਾਪਰਦੇ ਹਨ, ਜਿਸ ਨਾਲ ਜਿਥੇ ਕੀਮਤੀ ਮਨੁੱਖੀ ਜਾਨਾਂ ਜਾਣ ਦਾ ਖਤਰਾ ਬਣਿਆਂ ਰਹਿੰਦਾ ਹੈ ਉਥੇ ਹੀ ਵੱਡੀ ਗਿਣਤੀ ਵਿਚ ਬੇਜੁਬਾਨ ਗਊਆਂ ਦੀ ਜਾਨ ਵੀ ਗਈ ਹੈ। ਉਨ•ਾਂ ਯਕੀਨ ਦਿਵਾਇਆ ਕਿ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਸਦਕਾ ਆਉਂਦੇ ਪੰਜ ਮਹੀਨਿਆਂ ਵਿੱਚ ਸਾਰੇ ਜ਼ਿਲਿ•ਆਂ ਵਿੱਚ ਨਵੀਂਆਂ ਬਣਨ ਵਾਲੀਆਂ ਗਊਸ਼ਾਲਾਵਾਂ ਦਾ ਨਿਰਮਾਣ ਕਾਰਜ ਮੁਕੰਮਲ ਹੋ ਜਾਵੇਗਾ ਅਤੇ ਇੱਕ ਵੀ ਗਊ ਧਨ ਬੇਸਹਾਰਾ ਸੜਕਾਂ &#39ਤੇ ਫਿਰਦਾ ਨਜ਼ਰ ਨਹੀਂ ਆਵੇਗਾ। ਸ੍ਰੀ ਭਗਤ ਨੇ ਇਹ ਵੀ ਦੱਸਿਆ ਕਿ ਪੰਜਾਬ ਦੀਆਂ ਸਾਰੀਆਂ ਗਊਸ਼ਾਲਾਵਾਂ ਵਿੱਚ ਗਊਆਂ ਦੀ ਸੁਚੱਜੀ ਸਾਂਭ ਸੰਭਾਲ ਵਾਸਤੇ ਸਰਕਾਰ ਵੱਲੋਂ ਬਿਜਲੀ ਤੇ ਪਾਣੀ ਮੁਫ਼ਤ ਮੁਹੱਈਆ ਕਰਵਾਉਣ ਦੇ ਫੈਸਲੇ ਦੇ ਨਾਲ-ਨਾਲ ਗਊਸ਼ਾਲਾਵਾਂ ਵਿੱਚ ਵਰਤੇ ਜਾਣ ਵਾਲੇ ਸਾਰੇ ਸਮਾਨ ਨੂੰ ਪੂਰੀ ਤਰ•ਾਂ ਵੈਟ ਮੁਕਤ ਕਰਨ ਦਾ ਵੀ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਗਊਆਂ ਦੇ ਚਾਰੇ ਅਤੇ ਰੱਖ ਰਖਾਵ ਦੀ ਸੁਚੱਜੀ ਵਿਵਸਥਾ ਵਾਸਤੇ ਗਊ ਧਨ ਸੈਸ ਲਗਾਉਣ ਦੀ ਵੀ ਵਿਵਸਥਾ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਪੰਜਾਬ ਦੀ ਵਿਰਾਸਤੀ ਸਾਹੀਵਾਲ ਗਊਆਂ ਦੀ ਨਸਲ ਲੁਪਤ ਹੁੰਦੀ ਜਾ ਰਹੀ ਹੈ ਜਿਸ ਦੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਪੰਜਾਬ ਸਰਕਾਰ ਵੱਲੋਂ ਸਾਰੀਆਂ ਗਊਸ਼ਾਲਾਵਾਂ ਵਿੱਚ ਸਾਹੀਵਾਲ ਨਸਲ ਦੀਆਂ ਗਊਆਂ ਦਾ ਹੀ  ਸੀਮਨ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਨਸਲ ਸੁਧਾਰ ਯੋਜਨਾ ਅਧੀਨ ਸਾਹੀਵਾਲ ਨਸਲ ਦੀਆਂ ਗਊਆਂ ਵਿੱਚ ਵਾਧਾ ਕੀਤਾ ਜਾ ਸਕੇ, ਕਿਉਂਕਿ ਸਾਹੀਵਾਲ ਨਸਲ ਦੀ ਗਾਂ ਦਾ ਦੁੱਧ ਅੰਮ੍ਰਿਤ ਦੇ ਸਮਾਨ ਹੁੰਦਾ ਹੈ ਜੋ ਕਿ ਮਨੁੱਖੀ ਸਿਹਤ ਵਾਸਤੇ ਬਹੁਤ ਹੀ ਮੁਫ਼ੀਦ ਹੈ। ਇਸ ਤੋ ਇਲਾਵਾ ਗਊ ਸ਼ਾਲਾਵਾਂ ਨੂੰ ਮਹਿਜ 2500 ਰੁਪਏ ਵਿਚ ਸ਼ਾਹੀਵਾਲ ਨਸਲ ਦੇ ਸਾਨ• ਮੁਹੱਈਆ ਕਰਵਾਏ ਜਾ ਰਹੇ ਹਨ। ਚੇਅਰਮੈਨ ਸ੍ਰੀ. ਭਗਤ ਨੇ ਕਿਹਾ ਕਿ ਗਊ ਹੱਤਿਆ ਲਈ ਗਊਆਂ ਦੀ ਤਸਕਰੀ ਨੂੰ ਰੋਕਣ ਵਾਸਤੇ ਵੀ ਸਰਕਾਰ ਵੱਲੋਂ ਰਾਜ ਵਿੱਚ ਜਾਨਵਰਾਂ &#39ਤੇ ਜੁਲਮ ਨੂੰ ਰੋਕਣ ਸਬੰਧੀ ਐਕਟ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ•ਾਂ ਜ਼ਿਲ•ੇ ਦੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ•ੇ ਦੀਆਂ ਸਾਰੀਆਂ ਗਊਸ਼ਾਲਾਵਾਂ ਵਿੱਚ ਗਊਧਨ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਸਤੇ ਰੈਗੂਲਰ ਮੈਡੀਕਲ ਸਹੂਲਤਾਂ ਉਪਲਬਧ ਕਰਵਾਈਆਂ ਜਾਣ। ਉਨ•ਾਂ ਜ਼ਿਲ•ੇ ਦੀਆਂ ਸਾਰੀਆਂ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫਸਰਾਂ ਨੂੰ ਗਊ ਧਨ ਦੀ ਸਾਂਭ ਸੰਭਾਲ ਵਾਸਤੇ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਅਤੇ ਗਊ ਧਨ ਨੂੰ ਸੜਕਾਂ &#39ਤੇ ਛੱਡਣ ਵਾਲੇ ਡੇਅਰੀ ਮਾਲਕਾਂ &#39ਤੇ ਸਖ਼ਤ ਕਾਰਵਾਈ ਕਰਨ ਦੇ ਵੀ ਆਦੇਸ਼ ਦਿੱਤੇ।  ਇਸ ਮੀਟਿੰਗ ਵਿਚ ਜਿਲ•ਾ ਯੋਜਨਾਂ ਬੋਰਡ ਦੇ ਚੇਅਰਮੈਨ ਸ੍ਰੀ.ਡੀ.ਪੀ ਚੰਦਨ, ਸ੍ਰ.ਅਮਰਜੀਤ ਸਿੰਘ ਐਸ.ਪੀ, ਸ੍ਰ.ਜਗਰਾਜ ਸਿੰਘ ਕਟੋਰਾ ਚੇਅਰਮੈਨ ਮਾਰਕੀਟ ਕਮੇਟੀ ਫਿਰੋਜ਼ਪੁਰ ਤੋ ਇਲਾਵਾ ਪਸ਼ੂ ਪਾਲਨ ਵਿਭਾਗ ਦੇ ਅਧਿਕਾਰੀ ਅਤੇ ਜਿਲ•ੇ ਨਾਲ ਸਬੰਧਿਤ ਗਊ ਸ਼ਾਲਾਵਾਂ ਦੇ ਨੁਮਾਇੰਦੇ ਹਾਜਰ ਸਨ।

Related Articles

Back to top button