Ferozepur News
ਰਾਜਨਾਥ ਸਿੰਘ ਨੇ ਬੀਐਸਐਫ ਦਾ ਸਵਾਦ ਭੋਜਨ ਖਾਕੇ ਕੁੱਕਾਂ ਨੂੰ ਦਿੱਤੀ ਸ਼ਾਬਾਸ਼ੀ
ਫਾਜ਼ਿਲਕਾ, 25 ਜਨਵਰੀ (ਵਿਨੀਤ ਅਰੋੜਾ): ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਅਬੋਹਰ ਅਤੇ ਫਾਜ਼ਿਲਕਾ ਦੌਰੇ ਦੇ ਦੌਰਾਨ ਬੀਐਸਐਫ ਦੇ ਹੈਡਕਵਾਟਰਾਂ ਵਿਚ ਜਾਕੇ ਉਨ•ਾਂ ਦੇ ਕੰਮਾਂ ਨੂੰ ਵੇਖਿਆ ਅਤੇ ਅਧਿਕਾਰੀਆਂ ਅਤੇ ਜਵਾਨਾਂ ਦੀ ਸ਼ਲਾਘਾ ਕੀਤੀ। ਉੱਥੇ ਹੀ ਉਨ•ਾਂ ਨੇ ਫਾਜ਼ਿਕਾ ਦੀ 129ਵੀ ਬਟਾਲੀਅਨ ਦੀ ਮੈਸ ਵਿਚ ਜਾਕੇ ਭੋਜਨ ਦਾ ਆਨੰਦ ਲਿਆ ਅਤੇ ਭੋਜਨ ਬਣਾਉਣ ਵਾਲੇ ਕੁੱਕ ਹੇਮ ਬਹਾਦੁਰ ਕਾਰਕੀ ਅਤੇ ਸਤਪਾਲ ਨੂੰ ਸ਼ਾਬਾਸ਼ੀ ਦਿੱਤੀ।
ਇਸ ਮੌਕੇ ਉਨ•ਾਂ ਦੇ ਨਾਲ ਬੀਐਸਐਫ ਦੇ ਕਮਾਂਡੈਂਟ ਅਜੈ ਕੁਮਾਰ, ਸੈਂਕਿੰਗ ਕਮਾਨ ਅਧਿਕਾਰੀ ਰੰਜੀਤ ਕੁਮਾਰ, ਡਿਪਟੀ ਕਮਾਂਡੈਂਟ ਸੁਭਾਸ਼ ਚੰਦਰ ਅਤੇ ਏਐਨ ਤਿਵਾਰੀ, ਸਹਾਇਕ ਕਮਾਂਡੈਂਟ ਜਤਿੰਦਰ ਕੁਮਾਰ ਅਤੇ ਬੀਐਸਐਫ ਦੇ ਸਹਿਯੋਗੀ ਲੀਲਾਧਰ ਸ਼ਰਮਾ ਨਾਲ ਰਹੇ। ਰਾਜਨਾਥ ਸਿੰਘ ਅਤੇ ਵਿਜੈ ਸਾਂਪਲਾ ਨੇ ਬੀਐਸਐਫ ਦੇ ਡੀਆਈਜੀ ਹੈਡਕਵਾਟਰ ਵਿਚ ਡੀਆਈਜੀ ਇਪਨ ਪੀਵੀ ਅਤੇ 90ਵੀਂ ਬਟਾਲੀਅਨ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਨਾਲ ਮਿਲਕੇ ਬੀਐਸਐਫ ਵੱਲੋਂ ਦੇਸ਼ ਦੇ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।