Ferozepur News

ਰਾਈਟ ਟੂ ਸਰਵਿਸ ਐਕਟ,ਨਸ਼ਿਆਂ,ਸਮਾਜਿਕ ਬੁਰਾਈਆਂ ਅਤੇ ਔਰਤਾਂ ਲਈ ਬਣੇ ਐਕਟ ਬਾਰੇ ਸਾਂਝ ਕੇਂਦਰ ਫਿਰੋਜਪੁਰ ਸ਼ਹਿਰ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ

atwalਫਿਰੋਜਪੁਰ 12 ਮਾਰਚ (M.L.Tiwari) ਸਾਂਝ ਕੇਂਦਰ ਫਿਰੋਜਪੁਰ ਸ਼ਹਿਰ ਵਲੋਂ ਜਿਲ•ਾ ਕਮਿਊਨਿਟੀ ਪੁਲਿਸ ਅਫਸਰ ਸ.ਰਮਨਦੀਪ ਸਿੰਘ ਸੰਧੂ ਜੀ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਅਤੇ ਇੰਸਪੈਕਟਰ ਸੰਤੋਸ਼ ਕੁਮਾਰੀ ਇੰਚਾਰਜ ਸਾਂਝ ਕੇਂਦਰ ਦੇ ਯਤਨਾਂ ਸਦਕਾ ਫਿਰੋਜਪੁਰ ਦੇ ਸਮਾਜ ਸੈਂਵੀਂ ਸੰਸਥਾਵਾਂ ਨੁਮਾਇੰਦਿਆਂ, ਆਮ ਲੋਕਾਂ ਅਤੇ ਔਰਤਾਂ ਨੂੰ ਸਾਂਝ ਕੇਂਦਰ  ਵਿਖੇ ਬੁਲਾ ਕੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸ. ਜਗਮਿੰਦਰ ਸਿੰਘ ਨੇ  ਸਾਂਝ ਕੇਂਦਰ  ਵੱਲੋਂ ਦਿੱਤੀਆਂ ਜਾਣ ਵਾਲੀਆਂ 27 ਸੇਵਾਵਾਂ  ਅਤੇ ਸਮਾਜ ਵਿੱਚ ਫੈਲ ਰਹੀਆਂ ਸਮਾਜਿਕ ਬੁਰਾਈਆਂ ਨਸ਼ੇ,ਭਰੂਣ ਹੱਤਿਆਂ ਬਾਰੇ  ਨੁਮਾਇੰਦੀਆਂ ਨੂੰ  ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।ਉਹਨਾ ਨੂੰ ਵਿਸ਼ੇਸ਼ ਤੌਰ ਤੇ ਲੜਕੀਆਂ ਤੇ ਬਣਾਏ ਗਏ  ਐਕਟ ਧਾਰਾ 354 ਏ,ਬੀ,ਸੀ ਅਤੇ ਡੀ ਬਾਰੇ ਵੀ ਜਾਣਕਾਰੀ  ਦਿੱਤੀ।ਨਸ਼ਿਆਂ ਦੇ ਮਾਰੂ ਪ੍ਰਭਾਵ ਬਾਰੇ ਤੇ ਉਸ ਦੀ ਰੋਕਥਾਮ ਬਾਰੇ ਵੀ ਸਮਝਾਇਆ ਗਿਆ। ਸਾਂਝ ਕੇਂਦਰ ਦੇ ਪੈਨਲ ਮੈਂਬਰ ਸ੍ਰੀ ਏ.ਸੀ ਚਾਵਲਾ ਨੇ ਸਵਾਇਨ ਫਲੂ ਦੇ ਮਾਰੂ ਪ੍ਰਭਾਵ ਤੇ ਉਸ ਦੀ ਰੋਕਥਾਮ ਬਾਰੇ ਆਏ ਹੋਏ ਪਤਵੰਤਿਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।  ਸ੍ਰੀ ਆਰਿਫ ਰਾਮ ਅਟਵਾਲ ਰਾਸ਼ਟਰੀ ਪ੍ਰਧਾਨ ਮਨੁੱਖੀ ਅਧਿਕਾਰ ਵੈਲਫੇਅਰ ਸੁਸਾਇਟੀ ਭਾਰਤ ਨੇ ਕਿਹਾ ਕੇ ਸਮਾਜਿਕ ਬੁਰਾਈਆਂ ਨਸ਼ੇ,ਭਰੂਣ ਹੱਤਿਆਂ ਦੀ ਰੋਕਥਾਮ ਇਹ ਸੈਮੀਨਾਰ ਬਹੁਤ ਲਾਭਦਾਇਕ ਸਿੱਧ ਹੋਣਗੇ ਅਤੇ ਸਾਂਝ ਕੇਂਦਰ ਸਿਟੀ ਵੱਲੋਂ ਦਿੱਤੀ ਜਾ ਰਹੀਆਂ ਸੇਵਾਵਾਂ ਦੀ ਵੀ ਉਹਨਾ ਨੇ ਕਾਫੀ ਸ਼ਲਾਘਾ ਕੀਤੀ । ਇਸ ਮੌਕੇ ਸਾਂਝ ਕੇਂਦਰ ਦੀ ਇੰਚਾਰਜ ਸੰਤੋਸ਼ ਕੁਮਾਰੀ ਇੰਸਪੈਕਟਰ,ਰੁਪਿੰਦਰਪਾਲ ਕੌਰ,ਹਰਜਿੰਦਰ ਸਿੰਘ,ਸਵਰਨ ਸਿੰਘ , ਸੁਖਦੇਵ ਸਿੰਘ ਸਾਬਕਾ ਸਰਪੰਚ ਦੁਲਚੀ ਕੇ,ਦਵਿੰਦਰ ਸਿੰਘ,ਰਸਾਲ ਸਿੰਘ ਨੰਬਰਦਾਰ ਕੁਤਬੇ ਵਾਲਾ,ਚਿਮਨ ਲਾਲ ,ਮੱਲ ਸਿੰਘ,ਗੋਮਾ ਮੈਂਬਰ ਪੰਚਾਇਤ,ਵੀਰੋ  ਅਤੇ ਗੁਰਜੀਤ ਸਿੰਘ ਆਦਿ ਹਾਜਰ ਸਨ

Related Articles

Back to top button