ਰਚਨਾਤਮਕ ਰੁਚੀਆਂ ਨੂੰ ਨਿਖਾਰਨ ਵਾਸਤੇ ਅਕਾਦਮਿਕ ਮੇਲਿਆਂ ਦਾ ਆਯੋਜਨ
ਰਚਨਾਤਮਕ ਰੁਚੀਆਂ ਨੂੰ ਨਿਖਾਰਨ ਵਾਸਤੇ ਅਕਾਦਮਿਕ ਮੇਲਿਆਂ ਦਾ ਆਯੋਜਨ
10-12-2024 : ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੇ ਅੰਤਰਗਤ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਮਨੀਲਾ ਅਰੋੜਾ ਅਤੇ ਡਿਪਟੀ ਜਿਲਾ ਸਿੱਖਿਆ ਅਫਸਰ ਡਾਕਟਰ ਸਤਿੰਦਰ ਸਿੰਘ ਦੀ ਯੋਗ ਅਗਵਾਈ ਹੇਠ ,ਸਰਕਾਰੀ ਹਾਈ ਅਹਿਮਦ ਸਕੂਲ ਢੰਡੀ ਵਿੱਚ ਰਚਨਾਤਮਿਕ ਰੁਚੀਆਂ ਨੂੰ ਨਿਖਾਰਨ ਵਾਸਤੇ ਅਕਾਦਮਿਕ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵਿਦਿਆਰਥੀਆਂ ਨੇ ਵਿਗਿਆਨ -ਗਣਿਤ, ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਵਿੱਚ ਵੱਖ-ਵੱਖ ਰਚਨਾਤਮਕ ਗਤੀਵਿਧੀਆਂ ਦੀ ਸਮਝ ਨੂੰ ਨਿਖਾਰਨ ਵਾਸਤੇ ਅਧਿਆਪਕਾਂ ਦੀ ਨਿਗਰਾਨੀ ਵਿਚ ਪ੍ਰੇਰਨਾਮਈ ਮਾਹੌਲ ਸਿਰਜਿਆ ਗਿਆ ਹੈ। ਇਸ ਸਬੰਧੀ ਮੇਲੇ ਦੇ ਪ੍ਰਮੁੱਖ ਆਯੋਜਕ ਬਲਵਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਕੂਲ ਦੇ 150 ਵਿਦਿਆਰਥੀਆਂ ਨੇ ਵੱਖ-ਵੱਖ 75 ਗਤੀਵਿਧੀਆਂ ਵਿਚ ਭਾਗ ਲਿਆ ਹੈ।
ਹੈੱਡ ਮਾਸਟਰ ਜਗਦੀਸ਼ ਸਿੰਘ ਅਤੇ ਮੈਡਮ ਸੁਖਵਿੰਦਰ ਕੌਰ ਗਰੇਵਾਲ ਦੁਆਰਾ ਆਪਣੇ ਸੰਦੇਸ਼ ਰਾਹੀ ਵਿਦਿਆਰਥੀਆਂ ਨੂੰ ਅਕਾਦਮਿਕ ਸਫਰ ਵਿੱਚ ਅਧਿਆਪਕਾਂ ਦੇ ਨਾਲ ਨੇੜਤਾ ਵਧਾ ਕੇ ਸਫਲਤਾ ਦੀਆਂ ਮੰਜਿਲਾਂ ਵੱਲ ਵਧਣ ਲਈ ਪ੍ਰੇਰਨਾ ਕੀਤੀ । ਇਹਨਾਂ ਮੇਲਿਆਂ ਵਿੱਚ ਦੇਸ਼ ਦੀ ਨਿਆ ਪਾਲਿਕਾ, ਕਾਰਜ ਪਾਲਿਕਾ, ਵਿਧਾਨ ਪਾਲਿਕਾ ਅਕਾਊਂਟੈਂਸੀ ਮੁਹਾਰਤ, ਰੋਜਾਨਾ ਜੀਵਨ ਦੀਆਂ ਸਾਇੰਸ ਵਿਗਿਆਨ ਦੀਆਂ ਮਿਸਾਲਾਂ ਦੀ ਪੇਸ਼ਕਾਰੀ ਦੇ ਨਾਲ ਨਾਲ ਅੰਗਰੇਜ਼ੀ ਦੇ ਬਹੁਭਾਂਤੀ ਵਿਸ਼ੇ ਛੂਹੇ ਗਏ ਹਨ।
ਇਹਨਾਂ ਮੁਕਾਬਲਿਆਂ ਵਿੱਚ ਵਿਆਕਰਨ ਦੇ ਵੱਖ-ਵੱਖ ਪਹਿਲੂ ,ਬੋਲਚਾਲ-ਲਿਖਤ ਭਾਸ਼ਾ, ਸੁੰਦਰ ਲਿਖਾਈ ਬੁਝਾਰਤਾਂ ,ਚਰਿੱਤਰ ਅਭਿਨੈ ਰਾਹੀਂ ਆਪਣੀ ਕਲਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਇਸ ਮੇਲੇ ਦੇ ਦੌਰਾਨ ਸਾਇੰਸ ਅਧਿਆਪਕਾ ਮੈਡਮ ਆਸਥਾ ਕੰਬੋਜ, ਸੈਲਿਕਾ ਕੰਬੋਜ, ਪਰਵਿੰਦਰ ਸਿੰਘ ਲਾਲਚੀਆਂ, ਮੈਡਮ ਪਰਮਜੀਤ ਕੌਰ, ਮਾਸਟਰ ਗੁਰਮੇਜ ਸਿੰਘ,ਚੇਅਰ ਪਰਸਨ ਛਿੰਦਰ ਕੌਰ ਰਾਜਵਿੰਦਰ ਕੌਰ, ਸ਼ਿਮਲਾ ਰਾਣੀ,ਬਾਪੂ ਕਰਨੈਲ ਸਿੰਘ ਆਦਿਕ ਹਾਜ਼ਰ ਸਨ।