Ferozepur News

ਯੋਗ ਨੂੰ ਅਪਣਾ ਕੇ ਸਮਾਜ ਨੂੰ ਤੰਦਰੁਸਤ ਅਤੇ ਜੁਰਮ ਮੁਕਤ ਕੀਤਾ ਜਾ ਸਕਦਾ ਹੈ:ਕਮਲ ਸ਼ਰਮਾ

01ਫ਼ਿਰੋਜ਼ਪੁਰ 21 ਜੂਨ (ਏ.ਸੀ.ਚਾਵਲਾ) ਯੋਗ ਸਾਡੇ ਦੇਸ਼ ਦੀ ਪ੍ਰਾਚੀਨ ਪ੍ਰਣਾਲੀ ਹੈ, ਜਿਸ ਨੂੰ ਅਪਣਾ ਕੇ ਅਸੀਂ ਤੰਦਰੁਸਤ ਅਤੇ ਜੁਰਮ ਮੁਕਤ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ  ਸ੍ਰੀ ਕਮਲ ਸ਼ਰਮਾ ਪੰਜਾਬ ਪ੍ਰਧਾਨ ਭਾਜਪਾ ਨੇ ਵਿਸ਼ਵ ਯੋਗ ਦਿਵਸ ਦੇ ਮੌਕੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਜ਼ਿਲ•ਾ ਪ੍ਰਸ਼ਾਸਨ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਯੋਗ ਸਾਧਨਾ ਕੇਂਦਰ,ਪਤੰਜਲੀ ਯੋਗ ਪੀਠ, ਆਰਟ ਆਫ਼ ਲਿਵਿੰਗ, ਭਾਰਤ ਯੋਗ ਪੀਠ, ਨਹਿਰੂ ਯੂਵਾ ਕੇਂਦਰ ਅਤੇ ਵੱਖ ਵੱਖ ਸਿੱਖਿਆ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਏ ਗਏ ਜ਼ਿਲ•ਾ ਪੱਧਰੀ ਯੋਗਾ ਕੈਂਪ ਦਾ ਉਦਘਾਟਨ ਕਰਨ ਉਪਰੰਤ ਯੋਗ ਸਾਧਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ•ਾਂ ਆਖਿਆ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਯਤਨਾਂ ਸਦਕਾ ਯੂ.ਐਨ.ਓ. ਵੱਲੋਂ 21 ਜੂਨ ਨੂੰ ਵਿਸ਼ਵ ਯੋਗ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਯੋਗਾ ਨਾਲ ਤਨ-ਮਨ ਦੀ ਸ਼ੁੱਧੀ ਹੁੰਦੀ ਹੈ ਅਤੇ ਸਰੀਰ ਨੂੰ  ਹਮੇਸ਼ਾ ਨਰੋਆ ਰੱਖਿਆ ਜਾ ਸਕਦਾ ਹੈ। ਉਨ•ਾਂ ਯੋਗਾ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਯੋਗਾ ਸ਼ੂਗਰ ਰੋਡ, ਮੋਟਾਪਾ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਅਤੇ ਮਾਨਸਿਕ ਰੋਗਾਂ ਤੋਂ ਕੁਦਰਤੀ ਰੂਪ ਵਿਚ ਬਚਾਅ ਦਾ ਸਭ ਤੋਂ ਵਧੀਆ ਸਾਧਨ ਹੈ। ਉਨ•ਾਂ ਕਿਹਾ ਕਿ ਕੌਮਾਂਤਰੀ ਯੋਗਾ ਦਿਵਸ ਦਾ ਮੰਤਵ ਲੋਕਾਂ ਵਿਚ ਯੋਗ ਆਸਨਾਂ ਪ੍ਰਤੀ ਜਾਗਰੂਕਤਾ ਪੈਦਾ ਕਰ ਕੇ ਸਿਹਤਮੰਦ ਰਾਸ਼ਟਰ ਦਾ ਨਿਰਮਾਣ ਕਰਨਾ ਹੈ। ਇਸ ਮੌਕੇ ਸ੍ਰੀ ਵੀ.ਕੇ.ਮੀਨਾ ਕਮਿਸ਼ਨਰ ਫ਼ਿਰੋਜਪੁਰ/ਫ਼ਰੀਦਕੋਟ ਡਵੀਜ਼ਨ ਨੇ ਕਿਹਾ ਕਿ ਯੋਗ ਜਿਥੇ ਸਾਡੀ ਸਰੀਰਕ, ਮਾਨਸਿਕ ਅਤੇ ਅਧਿਆਤਮਕ ਤੰਦਰੁਸਤੀ ਦਾ ਪ੍ਰਤੀਕ ਹੈ ਉੱਥੇ ਅਜੋਕੀ ਭੱਜ ਦੌੜ ਦੀ ਜ਼ਿੰਦਗੀ ਵਿਚ ਯੋਗ ਸਾਨੂੰ ਸ਼ਾਂਤੀ ਅਤੇ ਤਣਾਅ ਮੁਕਤ ਜੀਵਨ ਬਤੀਤ ਕਰਨ ਦਾ ਮਾਰਗ ਵੀ ਸਿਖਾਉਂਦਾ ਹੈ। ਉਨ•ਾਂ ਕਿਹਾ ਕਿ ਯੋਗ ਨੂੰ ਅਪਣਾ ਕੇ ਅਸੀਂ ਸਿਹਤਯਾਬੀ ਦੇ ਨਾਲ-ਨਾਲ ਆਰਥਿਕ ਤੌਰ &#39ਤੇ ਵੀ ਮਜ਼ਬੂਤ ਹੋ ਸਕਦੇ ਹਾਂ, ਕਿਉਂਕਿ ਯੋਗ ਨੂੰ ਅਪਣਾਉਣ ਨਾਲ ਦਵਾਈਆਂ &#39ਤੇ ਵੱਡੀ ਪੱਧਰ &#39ਤੇ ਹੋਣ ਵਾਲੇ ਖਰਚੇ ਦੀ ਬੱਚਤ ਹੋ ਸਕਦੀ ਹੈ। ਇਸ ਤੋਂ ਇਲਾਵਾ ਯੋਗ ਨੂੰ ਅਪਣਾਉਣ ਨਾਲ ਸਮਾਜ ਵਿਚ ਆਪਸੀ ਸਦਭਾਵਨਾ ਤੇ ਨੈਤਿਕ ਕਦਰਾਂ ਕੀਮਤਾਂ ਵਿੱਚ ਵੀ ਵਾਧਾ ਹੁੰਦਾ ਹੈ । ਉਨ•ਾਂ ਕਿਹਾ ਕਿ ਯੋਗ ਆਸਣਾਂ ਨੂੰ ਅਪਣਾ ਕੇ  ਅਨੇਕਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ•ਾਂ ਯੁਵਾ ਪੀੜ•ੀ ਨੂੰ ਸਰੀਰਕ ਅਤੇ ਮਾਨਸਿਕ ਤੌਰ &#39ਤੇ ਤੰਦਰੁਸਤ ਰਹਿਣ ਲਈ ਯੋਗਾ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਵੀ ਪ੍ਰੇਰਿਤ ਕੀਤਾ। ਉਨ•ਾਂ ਵੱਲੋਂ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਵਿਅਕਤੀਆਂ &#39ਚ ਸ਼ਾਮਲ ਹੋ ਕੇ ਖ਼ੁਦ ਵੀ ਯੋਗ ਆਸਣ ਕੀਤੇ। ਇਸ ਮੌਕੇ  ਸ.ਹਰਦਿਆਲ ਸਿੰਘ ਮਾਨ ਜ਼ਿਲ•ਾ ਪੁਲਿਸ ਮੁਖੀ,ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ, ਸਹਾਇਕ ਕਮਿਸ਼ਨਰ ਮਿਸ ਜਸਲੀਨ ਕੌਰ, ਪ੍ਰੋ.ਜਸਪਾਲ ਸਿੰਘ ਗਿੱਲ ਐਸ.ਡੀ.ਐਮ. ਗੁਰੂਹਰਸਹਾਏ, ਸ੍ਰੀ ਪ੍ਰਦੀਪ ਚਾਵਲਾ ਸਿਵਲ ਸਰਜਨ ਫ਼ਿਰੋਜਪੁਰ, ਸ.ਭੁਪਿੰਦਰ ਸਿੰਘ ਤਹਿਸੀਲਦਾਰ,  ਡਾ. ਸੁਮਿਤ ਮੋਂਗਾ ਨੋਡਲ ਅਫ਼ਸਰ,  ਸ੍ਰੀ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਜ਼ਿਲ•ਾ ਖੇਡ ਅਫ਼ਸਰ ਸ੍ਰੀ ਸੁਨੀਲ ਕੁਮਾਰ, ਜ਼ਿਲ•ਾ ਭਾਜਪਾ ਪ੍ਰਧਾਨ ਸ.ਜਗਰਾਜ ਸਿੰਘ ਕਟੋਰਾ, ਸ੍ਰੀ ਡੀ.ਪੀ. ਚੰਦਨ, ਸ.ਪਰਗਟ ਸਿੰਘ ਬਰਾੜ ਉਪ ਜ਼ਿਲ•ਾ ਸਿੱਖਿਆ ਅਫ਼ਸਰ (ਐਲੀਮੈਂਟਰੀ) , ਸ੍ਰੀ ਪ੍ਰਮੋਦ ਕੁਮਾਰ ਮੋਗਾ ਯੋਗ ਸਾਧਨਾ ਕੇਂਦਰ, ਸ.ਹਰਭਜਨ ਸਿੰਘ ਚਾਵਲਾ ਪਤੰਜਲੀ ਪੀਠ ਯੋਗ, ਸ੍ਰੀ ਕਮਲ ਮੰਗਲਾ ਆਰਟ ਆਫ਼ ਲਿਵਿੰਗ,  ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ, ਸ.ਸਰਬਜੀਤ ਸਿੰਘ ਬੇਦੀ ਨਹਿਰੂ ਯੂਵਾ ਕੇਂਦਰ  ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਮਾਜ ਸੇਵੀਂ ਸੰਸਥਾਵਾਂ ਨੁਮਾਇੰਦਿਆਂ ਦੇ ਨਾਲ ਨਾਲ ਛੋਟੇ ਬੱਚਿਆ,ਵੱਡੀ ਗਿਣਤੀ ਵਿਚ ਔਰਤਾਂ, ਨੌਜਵਾਨਾ ਅਤੇ ਬਜ਼ੁਰਗਾਂ ਨੇ ਵੀ ਯੋਗ ਸਾਧਨਾ ਵਿਚ ਹਿੱਸਾ ਲਿਆ। ਇਸ ਮੌਕੇ ਡਾ.ਦਰਬਾਰਾ ਸਿੰਘ ਭੁੱਲਰ ਨੋਡਲ ਅਫ਼ਸਰ ਕਮ ਆਯੁਰਵੈਦਿਕ ਮੈਡੀਕਲ ਅਫ਼ਸਰ (ਆਯੂਸ਼) ਨੇ ਇਸ ਯੋਗ ਸਾਧਨ ਕੈਂਪ ਵਿਚ ਹਿੱਸਾ ਲੈਣ ਵਾਲੀਆਂ ਸੰਸਥਾਵਾਂ, ਜ਼ਿਲ•ਾ ਪ੍ਰਸ਼ਾਸਨ ਅਤੇ ਲੋਕਾਂ ਦਾ ਧੰਨਵਾਦ ਕੀਤਾ।

Related Articles

Back to top button