Ferozepur News
ਯੂ-ਡਾਇਸ ਸਰਵੇ 2023-24 ਲਈ ਜ਼ਿਲ੍ਹੇ ਦੇ 612 ਸਰਕਾਰੀ ਪ੍ਰਾਇਮਰੀ ਸਕੂਲ ਮੁੱਖੀਆਂ ਦੀ ਇੱਕ ਰੋਜਾ ਟ੍ਰੇਨਿਗ ਕਰਵਾਈ
ਯੂ-ਡਾਇਸ ਸਰਵੇ 2023-24 ਲਈ ਜ਼ਿਲ੍ਹੇ ਦੇ 612 ਸਰਕਾਰੀ ਪ੍ਰਾਇਮਰੀ ਸਕੂਲ ਮੁੱਖੀਆਂ ਦੀ ਇੱਕ ਰੋਜਾ ਟ੍ਰੇਨਿਗ ਕਰਵਾਈ
ਭਾਰਤ ਸਰਕਾਰ ਵੱਲੋ ਹਰ ਸਾਲ ਕਰਵਾਇਆ ਜਾਂਦਾ ਹੈ ਯੂ-ਡਾਇਸ ਸਰਵੇ
ਯੂ-ਡਾਇਸ ਡਾਟਾ ਅਨੁਸਾਰ ਹੀ ਕੇਂਦਰ ਅਤੇ ਸੂਬਾ ਸਰਕਾਰਾਂ ਦਿੰਦੀਆਂ ਹਨ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਸੂਬੇ ਦੀ ਸਿੱਖਿਆ ਸੰਬਧੀ ਸਿਹਤ ਨੂੰ ਦਰਸਾਉਂਦੇ ਹਨ ਯੂ-ਡਾਇਸ ਅਕੰੜੇ
ਯੂ-ਡਾਇਸ ਅੰਕੜਿਆ ਉੱਪਰ ਹੀ ਹੁੰਦੀ ਹੈ ਰਾਜਾਂ, ਜ਼ਿਲਿਆਂ ਅਤੇ ਬਲਾਕਾ ਦੀ ਰੈਕਿੰਗ
ਫਿਰੋਜਪੁਰ 14 ਦਸੰਬਰ () ਯੂ-ਡਾਇਸ (ਯੂਨੀਫਾਈਡ ਡਿਸਟ੍ਰਿਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ) ਸਰਵੇ ਭਾਰਤ ਸਰਕਾਰ ਵੱਲੋ ਹਰ ਸਾਲ ਸਮੂਹ ਰਾਜਾਂ ਵਿਚ ਕਰਵਾਇਆ ਜਾਦਾਂ ਹੈ।ਇਸ ਸਰਵੇ ਰਾਹੀ ਹਰ ਇੱਕ ਸਕੂਲ (ਸਰਕਾਰੀ /ਏਡਿਡ / ਪ੍ਰਾਈਵੇਟ / ਲੋਕਲ ਬਾਡੀ/ਕੇਂਦਰੀ ਸਕੂਲ ਆਦਿ) ਵਿਚ ਮੋਜੂਦ ਵਿਦਿਆਰਥੀਆਂ ਦੀ ਗਿਣਤੀ, ਅਧਿਆਪਕਾਂ ਦੀ ਗਿਣਤੀ ਅਤੇ ਸਕੂਲ ਦੀਆਂ ਬੁਨਿਆਦੀ ਸਹੂਲਤਾਂ ਦੀ ਜਾਣਕਾਰੀ ਇੱਕਤਰ ਕੀਤੀ ਜਾਦੀਂ ਹੈ। ਯੂ-ਡਾਇਸ ਸਰਵੇ 2023-24 ਦਾ ਕੰਮ ਸਮਾਂ ਬੱਧ ਕਰਨ ਲਈ ਜਿਲ੍ਹੇ ਦੇ 612 ਪ੍ਰਾਇਮਰੀ ਸਕੂਲ ਮੁੱਖੀਆਂ, ਜਿਲ੍ਹਾ ਦਫਤਰ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਲੋੜੀਂਦੀ ਟ੍ਰੇਨਿੰਗ ਜਿਲ੍ਹਾ ਸਿੱਖਿਆ ਅਫਸਰਾਂ ਦੀ ਹਾਜਰੀ ਵਿੱਚ ਜਿਲ੍ਹਾ ਕੋਆਰਡੀਨੇਟਰ(ਐਮ.ਆਈ.ਐਸ) ਪਵਨ ਮਦਾਨ ਰਾਹੀ ਇੱਕ ਰੋਜਾ ਵਰਕਸ਼ਾਪ ਦੋਰਾਨ ਦਾਸ ਐਂਡ ਬਰਾਊਨ ਵਰਲਡ ਸਕੂਲ , ਫਿਰੋਜਪੁਰ ਵਿਖੇ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਚਮਕੌਰ ਸਿੰਘ ਅਤੇ ਜਿਲ੍ਹਾ ਸਿੱਖਿਆ ਅਫਸਰ(ਐ.ਸਿ) ਸਤੀਸ਼ ਕੁਮਾਰ ਨੇ ਦੱਸਿਆ ਕਿ ਯੂ-ਡਾਇਸ ਸਰਵੇ ਦੇਸ਼ ਵਿੱਚ ਹਰ ਸਾਲ ਸਕੂਲੀ ਸਿੱਖਿਆ ਸਬੰਧੀ ਨੀਤੀਆਂ ਬਣਾਉਣ ਲਈ ਲੋੜੀਂਦੀ ਜਾਣਕਾਰੀ ਇੱਕਤਰ ਕਰਨ ਲਈ ਕਰਵਾਇਆ ਜਾਂਦਾ ਹੈ ਅਤੇ ਇਸ ਸਰਵੇ ਅਧੀਨ ਰਾਜ ਵਿੱਚ ਚਲ ਰਹੇ ਹਰ ਤਰ੍ਹਾ ਦੇ ਸਕੂਲ ਨੂੰ ਕਵਰ ਕੀਤਾ ਜਾਂਦਾ ਹੈ ਤਾਂ ਜੋ ਕੇਂਦਰ ਤੇ ਸੂਬਾ ਸਰਕਾਰ ਨੂੰ ਇਹ ਜਾਣਕਾਰੀ ਮਿਲ ਸਕੇ ਕਿ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਮੋਜੂਦ ਹਨ ਜਾਂ ਨਹੀ। ਉਨ੍ਹਾ ਨੇ ਦੱਸਿਆ ਕਿ ਸਰਵੇ ਦੇ ਡਾਟਾ ਦੇ ਅਧਾਰ ਤੇ ਹੀ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੀ ਸਾਂਝੀ ਹਿੱਸੇਦਾਰੀ ਰਾਹੀ ਸਰਕਾਰੀ ਸਕੂਲਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆ ਜਾਦੀਆਂ ਹਨ ।
ਵਧੇਰੇ ਜਾਣਕਾਰੀ ਦਿੰਦੇ ਹੋਏ ਉੱਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਪ੍ਰਗਟ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਰਵੇ ਦੇ ਆਕੰੜਿਆਂ ਦੇ ਅਧਾਰ ਤੇ ਹੀ ਸਿੱਖਿਆ ਸਬੰਧੀ ਜ਼ਮੀਨੀ ਹਕੀਕਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋ ਕੇਂਦਰੀ ਸਕੀਮ ਸਮੱਗਰਾਂ ਸਿੱਖਿਆ ਅਭਿਆਨ ਅਧੀਨ ਬਜ਼ਟ ਮਨਜੂਰ ਕੀਤਾ ਜਾਦਾਂ ਹੈ ਇਸ ਲਈ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਸਮਾਂ ਬੱਧ ਰਿਕਾਰਡ ਅਨੁਸਾਰ ਡਾਟਾ ਆਨਲਾਈਨ ਅਪਡੇਟ ਕੀਤਾ ਜਾਵੇ ਤਾਂ ਜੋ ਡਾਟਾ ਭਾਰਤ ਸਰਕਾਰ ਨੂੰ ਮੁੱਹਈਆ ਕਰਵਾਇਆ ਜਾ ਸਕੇ ਅਤੇ ਸਕੂਲਾਂ ਵਿੱਚ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਲਈ ਪਲਾਨ ਤਿਆਰ ਹੋ ਸਕੇ। ਯੂ-ਡਾਇਸ ਸਰਵੇ ਸਬੰਧੀ ਤਕਨੀਕੀ ਜਾਣਕਾਰੀ ਦਿੰਦੇ ਹੋਏ ਜਿਲਾ ਕੋਆਰਡੀਨੇਟਰ (ਐਮ.ਆਈ.ਐਸ.) ਪਵਨ ਮਦਾਨ ਦੱਸਿਆ ਕਿ ਯੂ-ਡਾਇਸ ਸਰਵੇ ਦੇ ਅੰਕੜੇ ਕਿਸੇ ਵੀ ਸੂਬੇ ਦੀ ਸਿੱਖਿਆ ਸਬੰਧੀ ਸਿਹਤ ਨੂੰ ਦਰਸਾਉਦੇਂ ਹਨ। ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਤੋ ਇਕੱਤਰ ਇਨ੍ਹਾ ਅਕੰੜਿਆ ਦੇ ਅਨੁਸਾਰ ਹੀ ਰਾਸ਼ਟਰੀ ਪੱਧਰ ਤੇ ਸਮੂਹ ਸੂਬਿਆਂ ਦੀ ਗਰੋਸ ਇਨਰੋਲਮੈਂਟ ਰੇਸ਼ੋ, ਨੈੱਟ ਇਨਰੋਲਮੈਂਟ ਰੇਸ਼ੋ, ਵਿਦਿਆਰਥੀਆਂ ਦੀ ਡਰਾਪ ਆਊਟ ਰੇਟ , ਟਰਾਂਸੀਸ਼ਨ ਰੇਟ ਅਤੇ ਵਿਦਿਆਰਥੀ ਅਧਿਆਪਕ ਅਨੁਪਾਤ ਦਾ ਮੁਲਾਂਕਣ ਕਰਦੇ ਹੇਏ ਸੂਬਿਆਂ ਦੀ ਰੈਕਿੰਗ ਕੀਤੀ ਜਾਂਦੀ ਹੈ।
ਉਨ੍ਹਾ ਦੱਸਿਆ ਕਿ ਸਰਵੇ ਦੋਰਾਨ ਜਿਲ੍ਹਾ ਫਿਰੋਜ਼ਪੁਰ ਦੇ 836 ਸਰਕਾਰੀ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ, 10 ਏਡਿਡ, 5 ਕੇਂਦਰੀ ਸਕੂਲ, 4 ਲੋਕਲ ਬਾਡੀ, 217 ਪ੍ਰਾਈਵੇਟ , 1 ਆਦਰਸ਼, 1 ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਕੂਲ ਅਤੇ 1 ਮੈਰੀਟੋਰੀਅਸ ਸਕੂਲ ਸਮੇਤ ਕੁੱਲ 1075 ਸਕੂਲਾਂ ਨੂੰ ਕਵਰ ਕੀਤਾ ਜਾ ਰਿਹਾ ਅਤੇ ਇਹ ਸਕੂਲ ਭਾਰਤ ਸਰਕਾਰ ਦੇ ਪੋਰਟਲ ਯੂ-ਡਾਇਸ ਪਲੱਸ ਉੱਪਰ ਆਨਲਾਈਨ ਡਾਟਾ ਅਪਡੇਟ ਕਰ ਰਹੇ ਹਨ ਅਤੇ ਇਸ ਵਰਕਸ਼ਾਪ ਦੋਰਾਨ ਸਮੂਹ ਮੁੱਖੀਆਂ ਨੂੰ ਡਾਟਾ ਵਿੱਚ ਪਾਈਆਂ ਜਾ ਰਹੀਆਂ ਖਾਮੀਆਂ ਅਤੇ ਉਨ੍ਹਾ ਨੂੰ ਦਰੁਸਤ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾ ਦੱਸਿਆ ਕਿ ਭਾਰਤ ਸਰਕਾਰ ਵੱਲੋ ਵਿਦਿਆਰਥੀ ਡਾਟਾ ਬੇਸ ਮੈਨੇਜਮੈਂਟ ਸਿਸਟਮ ਬਣਾਇਆ ਗਿਆ ਹੈ ਜਿਸ ਵਿੱਚ ਦੇਸ਼ ਵਿੱਚ ਪੜ੍ਹ ਰਹੇ ਸਮੁੱਚੇ ਵਿਦਿਆਰਥੀਆਂ ਦਾ ਡਾਟਾ ਦਰਜ ਕੀਤਾ ਜਾ ਰਿਹਾ ਹੈ ਤਾਂ ਜੋ ਸਕੂਲੋਂ ਵਿਰਵੇ ਵਿਦਿਆਰਥੀਆਂ ਨੂੰ ਟਰੈਕ ਕੀਤਾ ਜਾ ਸਕੇ ਅਤੇ ਨਾਲ ਹੀ ਅਸਲ ਲਾਭਪਾਤਰੀਆਂ ਨੂੰ ਸਰਕਾਰੀ ਸੁਵਿਧਾਵਾਂ ਮੁੱਹਈਆ ਕਰਵਾਈਆਂ ਜਾ ਸਕਣ।
ਇਸ ਵਰਕਸ਼ਾਪ ਦੋਰਾਨ ਜਿਲ੍ਹਾ ਸਿੱਖਿਆ ਦਫਤਰ ਤੋ ਜਸਵੰਤ ਸੈਣੀ, ਤਲਵਿੰਦਰ ਸਿੰਘ , ਵੱਖ ਵੱਖ ਅਧਿਕਾਰੀਆਂ ਤੋ ਇਲਾਵਾ ਜਿਲ੍ਹੇ ਦੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਬਲਾਕ ਐਮ.ਆਈ.ਐਸ ਕੋਆਰਡੀਨੇਟਰਸ, ਪ੍ਰਾਇਮਰੀ ਸਕੂਲਾਂ ਦੇ ਮੁੱਖੀ, ਦਾਸ ਐਂਡ ਬਰਾਊਂਨ ਸਕੂਲ ਦੇ ਪ੍ਰਿੰਸੀਪਲ ਡਾ. ਰਜੇਸ਼ ਚੰਡੇਲ, ਡਾ. ਸੈਲੀਨ ਅਤੇ ਸਕੂਲ ਦੇ ਅਧਿਕਾਰੀ ਮੋਜੂਦ ਸਨ।