ਯੂਥ ਵੋਟਰਾਂ ‘ ਚ ਉਤਸ਼ਾਹ ਪੈਦਾ ਕਰਨ ਲਈ ਨੌਜਵਾਨ ਵਿਦਿਆਰਥੀਆਂ ਵੱਲੋਂ ਵੋਟਰ ਜਾਗਰੂਕਤਾ ਰੈਲੀ ਆਯੋਜਿਤ
ਮਾਹਮੂਜੋਈਆ ਸਕੂਲ ਦੇ ਸੀਨੀਅਰ ਵਿਦਿਆਰਥੀਆਂ ਵੱਲੋਂ ਯੂਥ ਵੋਟਰ ਚੇਤਨਾ ਰੈਲੀ
ਯੂਥ ਵੋਟਰਾਂ ‘ ਚ ਉਤਸ਼ਾਹ ਪੈਦਾ ਕਰਨ ਲਈ ਨੌਜਵਾਨ ਵਿਦਿਆਰਥੀਆਂ ਵੱਲੋਂ ਵੋਟਰ ਜਾਗਰੂਕਤਾ ਰੈਲੀ ਆਯੋਜਿਤ
ਮਾਹਮੂਜੋਈਆ ਸਕੂਲ ਦੇ ਸੀਨੀਅਰ ਵਿਦਿਆਰਥੀਆਂ ਵੱਲੋਂ ਯੂਥ ਵੋਟਰ ਚੇਤਨਾ ਰੈਲੀ
ਪਹਿਲੀ ਵਾਰ ਵੋਟਰ ਬਣੇ ਨੋਜਵਾਨ ਵੋਟਰ ਦਾ ਚਾਅ : ਲੋਕ ਸਭਾ ਚੋਣਾਂ -2024
ਲੋਕ ਸਭਾ ਚੋਣਾਂ ਦੇ ਸਨਮੁੱਖ ਸਵੀਪ ਗਤੀਵਿਧੀਆਂ ਲਗਾਤਾਰ ਆਪਣੀ ਰਫਤਾਰ ਨਾਲ ਪਹਿਲੀ ਵਾਰ ਬਣੇ ਨੋਜਵਾਨ ਵੋਟਰਾਂ, ਇਸਤਰੀ ਵੋਟਰ, ਸੀਨੀਅਰ ਸਿਟੀਜਨ ਵੋਟਰ, ਦਿਵਿਆਂਗ ਵੋਟਰ, ਖਾਸਕਰ ਘੱਟ ਘੱਟ ਪੋਲਿੰਗ ਖੇਤਰਾਂ ਨਾਲ ਸੰਬੰਧਿਤ ਵੋਟਰਾਂ ਨਾਲ ਵੱਖ-ਵੱਖ ਗਤੀਵਿਧੀਆਂ ਰਾਹੀਂ ਘੇਰਾ ਵਿਸ਼ਾਲ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਚੋਣ ਅਫਸਰ ਰਾਹੀਂ ਪ੍ਰਾਪਤ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਅਤੇ ਹਲਕਾ ਗੁਰੂਹਰਸਹਾਏ ਦੇ ਸਹਾਇਕ ਰਿਟਰਨਿੰਗ ਅਫਸਰ ਐਸ.ਡੀ.ਐਮ ਗਗਨਦੀਪ ਸਿੰਘ ਵੱਲੋਂ ਗਠਿਤ ਸਵੀਪ ਟੀਮ ਦੁਆਰਾ ਲੋਕ ਸਭਾ ਚੋਣਾਂ ਚ ਵੋਟਰਾਂ ਦੀ ਮਤਦਾਨ ਵਿੱਚ ਸਹਿਭਾਗਤਾ ਵਧਾਉਣ ਲਈ ਨਵੇਂ ਬਣੇ ਵੋਟਰਾਂ ਅਤੇ ਨੌਜਵਾਨ ਉਮਰ ਗੁੱਟ ਦੇ ਵੋਟਰਾਂ ਨੂੰ ਹਲਕੇ ਦੇ ਵੱਖ-ਵੱਖ ਕੋਨਿਆਂ ਤੇ ਯੂਥ ਵੋਟਰ ਜਾਗਰੂਕਤਾ ਰੈਲੀਆਂ ਅਤੇ ਵੱਖ –ਵੱਖ ਅਕਾਦਮਿਕ ਮਾਧਿਅਮ ਰਾਹੀ ਜਾਗਰੂਕ ਕਰਨ ਦੇ ਪ੍ਰੋਗਰਾਮ ਉਲੀਕੇ ਗਏ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਮੂਜੋਈਆ ਦੇ ਕਾਰਜਕਾਰੀ ਪ੍ਰਿੰਸੀਪਲ ਕਵਿੰਦਰ ਕੁਮਾਰ ਵਾਟਸ ਦੀ ਅਗਵਾਈ ਵਿੱਚ ਕਰਵਾਈ ਗਈ ਨੋਜਵਾਨ ਵੋਟਰ ਰੈਲੀ ਵਿੱਚ ਸਵੀਪ ਕੋਆਰਡੀਨੇਟਰ ਪਰਵਿੰਦਰ ਸਿੰਘ ਲਾਲਚੀਆਂ ਜੀ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਹੋ ਰਹੇ 1 ਜੂਨ ਨੂੰ ਮਤਦਾਨ ਵਾਸਤੇ ਪੋਲਿੰਗ ਸਟੇਸ਼ਨ ਨੌਜਵਾਨ ਵੋਟਰਾਂ ਵਾਸਤੇ ਆਕਰਸ਼ਕ ਗਤੀਵਿਧੀਆਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਜਿਸ ਦੇ ਅੰਤਰਗਤ ਪਹਿਲੀ ਵਾਰ ਵੋਟ ਪਾਉਣ ਵਾਲੇ ਪ੍ਰਸੰਸ਼ਾ ਸਰਟੀਫਿਕੇਟ,ਸੈਲਫੀ ਸਟੈਂਡ ਦੀ ਸਹੂਲਤ ਦੇ ਨਾਲ ਨਾਲ ਵੋਟਰ ਸਵਾਗਤੀ ਗੇਟ ਰਾਹੀ ਬਣਾ ਕੇ ਪੋਲਿੰਗ ਪਾਰਟੀਆਂ ਅਤੇ ਬੂਥ ਲੈਵਲ ਅਫਸਰਾਂ ਵਿੱਚ ਤਤਪਰਤਤਾ ਪੈਦਾ ਕੀਤੀ ਜਾ ਰਹੀ ਹੈ। ਨੌਜਵਾਨ ਵੋਟਰਾਂ ਨੂੰ ਇਸ ਵਾਰਤਾਲਾਪ ਦੌਰਾਨ ਲੋਕ ਸਭਾ ਚੋਣਾਂ ਨਾਲ ਸੰਬੰਧਿਤ ਪ੍ਰਸ਼ਨ ਪੁੱਛ ਕੇ ਆਪਣੀ ਉਤਸੁਕਤਾ ਅਤੇ ਚਾਅ ਦਾ ਦਿਲ ਖਿੱਚਵਾਂ ਅੰਦਾਜ਼ ਪੇਸ਼ ਕੀਤਾ ਇਸ ਮੌਕੇ ਸੈਕਟਰ ਗੁਰਜਿੰਦਰ ਸਿੰਘ, ਮੈਡਮ ਸ਼ਬੀਨਾ, ਸ਼ਿਫਾਲੀ ਅਰਸ਼ਦੀਪ ਸਿੰਘ, ਪਰਵੀਨ ਰਾਣੀ, ਬਲਜੀਤ ਸਿੰਘ ,ਹਰਪ੍ਰੀਤ ਕੌਰ ,ਸਤਨਾਮ ਸਿੰਘ ,ਰਾਜ ਕੁਮਾਰ ,ਸਿਮਰਜੀਤ ਕੌਰ, ਕੈਫੀ ਕੰਬੋਜ ਤੇ ਨੀਲਮ ਰਾਣੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।