Ferozepur News

ਯੂਥ ਕਾਂਗਰਸ ਦੀ ਭਰਵੀਂ ਰੈਲੀ ਕਰਦਿਆਂ ਰਾਣਾ ਸੋਢੀ ਨੇ ਵਜਾਇਆ ਚੋਣ ਬਿਗੁਲ

– ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਕੇ ਵਿਖਾਵੇਗੀ ਕੈਪਟਨ ਦੀ ਸਰਕਾਰ : ਰਾਣਾ ਸੋਢੀ
– ਰਾਜਾ ਵੜਿੰਗ, ਬਲਕਾਰ ਸਿੱਧੂ, ਸਤਵਿੰਦਰ ਬਿੱਟੀ ਅਤੇ ਬੁਲਾਰਿਆਂ ਨੇ ਅਕਾਲੀ-ਭਾਜਪਾ, ਆਪ ਨੂੰ ਰਗੜੇ ਲਗਾਉਂਦਿਆ ਕਾਂਗਰਸ ਸਰਕਾਰ ਲਿਆਉਣ ਦਾ ਦਿੱਤਾ ਸੱਦਾ

Rally at Golu Ka Mour by Rana Sdhi
ਗੁਰੂਹਰਸਹਾਏ, 25 ਨਵੰਬਰ (ਪਰਮਪਾਲ ਗੁਲਾਟੀ)- ਪੰਜਾਬ ਦੇ ਬਦਤਰ ਹਾਲਤ ਤੇ ਮੋਜੂਦਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਨਸ਼ਿਆਂ ਦੇ ਮੁੱਦੇ &#39ਤੇ ਯੂਥ ਕਾਂਗਰਸ ਵਲੋਂ ਗੋਲੂ ਕਾ ਮੋੜ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਹਜ਼ਾਰਾਂ ਦੀ ਤਦਾਦ &#39ਚ ਪੁੱਜੇ ਲੋਕਾਂ ਦੇ ਠਾਠਾਂ ਮਾਰਦੇ ਇਸ ਇਕੱਠ &#39ਚ ਲੋਕਾਂ ਦਾ ਕਾਂਗਰਸ ਪਾਰਟੀ ਅਤੇ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਪ੍ਰਤੀ ਭਰਵਾ ਉਤਸ਼ਾਹ ਵੇਖਣ ਨੂੰ ਮਿਲਿਆ। ਦੁਪਹਿਰ 12 ਵਜੇ ਤੋਂ ਜੁੜੇ ਲੋਕ ਪੰਡਾਲ &#39ਚ ਬੈਠੇ ਰਹੇ, ਇਸ ਰੈਲੀ ਦੇ ਭਰਵੇਂ ਇਕੱਠ ਦੌਰਾਨ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੋਜ਼ੂਦਾ ਅਕਾਲੀ ਭਾਜਪਾ ਸਰਕਾਰ &#39ਤੇ ਤਿੱਖੇ ਸਿਆਸੀ ਹਮਲੇ ਕਰਦਿਆ ਕਿਹਾ ਕਿ ਦੇਸ਼ ਦੀ ਵੰਡ ਵੇਲੇ ਤਾਂ ਅੰਗਰੇਜ਼ ਚਲੇ ਗਏ ਪਰ ਲੋਕ ਗੁਲਾਮੀ ਦੀ ਜ਼ਿੰਦਗੀ ਜਿਉਂਦੇ ਰਹੇ ਤੇ ਹੁਣ ਦੇ ਹਲਾਤਾਂ &#39ਚ ਜਿਹੜਾ ਆਦਮੀ ਆਪਣੇ ਹੱਕ ਜਾਂ ਸੱਚ ਦੀ ਗੱਲ ਕਰਦਾ ਹੈ ਉਸਨੂੰ ਥਾਣੇ ਡੱਕ ਦਿੱਤਾ ਜਾਂਦਾ ਹੈ। ਅਕਾਲੀ ਭਾਜਪਾ ਸਰਕਾਰ ਦੀ ਤੁਲਨਾ ਅੰਗਰੇਜ਼ਾਂ ਨਾਲ ਕਰਦਿਆ ਰਾਜਾ ਵੜਿੰਗ ਨੇ ਕਿਹਾ ਕਿ ਜ਼ਲਿ•ਆ ਵਾਲੇ ਬਾਗ ਵਿਚ ਸ਼ਹੀਦ ਹੋਏ ਤਿੰਨ ਹਜ਼ਾਰ ਲੋਕਾਂ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ 21 ਸਾਲ ਬਾਅਦ ਲੰਡਨ ਜਾ ਕੇ ਲਿਆ ਸੀ ਅਤੇ ਤੁਸੀਂ ਹੁਣ 16 ਲੱਖ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਈ ਦਲਦਲ ਦਾ ਬਦਲਾ ਇਸ ਸਰਕਾਰ ਨੂੰ ਪੰਜਾਬ ਤੋਂ ਚਲਦਾ ਕਰਕੇ ਲੈਣਾ ਹੈ। ਉਹਨਾਂ ਕਿਹਾ ਕਿ ਲੋਕ ਹੁਣ ਬਾਦਲਾਂ ਦੇ ਝੂਠੇ ਗੁੰਮਰਾਹਕੁੰਨ ਪ੍ਰਚਾਰ &#39ਚ ਨਹੀਂ ਆਉਣਗੇ ਕਿਉਂਕਿ ਇਸ ਪਰਿਵਾਰ ਨੇ ਰੇਤਾ, ਬਜਰੀ, ਕੇਬਲ, ਕੇਬਲ ਨੈਟਵਰਕ, ਬੱਸਾਂ ਤੇ ਹੋਰ ਕਮਾਈ ਵਾਲੇ ਸਾਧਨਾਂ &#39ਤੇ ਕਬਜ਼ਾ ਕਰਕੇ ਪੰਜਾਬ ਨੂੰ ਲੁੱਟਿਆ ਹੈ। ਉਹਨਾਂ ਨੇ ਹਲਕਾ ਗੁਰੂਹਰਸਹਾਏ ਦੇ ਅਕਾਲੀ ਦਲ ਦੇ ਉਮੀਦਵਾਰ ਅਤੇ ਹੋਰ ਮੰਤਰੀਆਂ ਦੇ ਭ੍ਰਿਸ਼ਟਾਚਾਰ ਦੀ ਗੱਲ ਕਰਦਿਆ ਕਿਹਾ ਕਿ ਹੁਣ ਇਹਨਾਂ ਦੀਆਂ ਜਮਾਨਤਾਂ ਜਬਤ ਕਰਵਾਉਣ ਦਾ ਸਮਾਂ ਆ ਗਿਆ ਹੈ ਤੇ ਭ੍ਰਿਸ਼ਟਾਚਾਰ, ਗੁੰਡਾਗਰਦੀ ਅਤੇ ਧੱਕੇਸ਼ਾਹੀਆਂ, ਵਧੀਕੀਆਂ ਕਰਨ ਵਾਲੇ ਲੋਕਾਂ ਨੂੰ ਕੈਪਟਨ ਸਰਕਾਰ ਆਉਣ &#39ਤੇ ਜੇਲ•ਾਂ ਵਿਚ ਡੱਕਿਆ ਜਾਵੇਗਾ। ਉਹਨਾਂ ਲੋਕਾਂ ਨੂੰ ਆ ਰਹੀਆਂ ਵਿਧਾਨ ਸਭਾ ਚੋਣਾਂ &#39ਚ ਚੌਥੀ ਵਾਰ ਫਿਰ ਰਾਣਾ ਸੋਢੀ ਨੂੰ ਵੱਡੀ ਲੀਡ ਨਾਲ ਜਿਤਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਰਾਣਾ ਸੋਢੀ ਨੇ ਸਰਕਾਰ ਵਿਚ ਅਹਿਮ ਅਹੁਦਾ ਲੈਣਾ ਹੈ, ਜਿਸ ਵਿਚ ਸੋਢੀ ਪਰਿਵਾਰ ਲੋਕਾਂ ਨੂੰ ਸੇਵਾ ਦੇ ਨਾਲ-ਨਾਲ ਹੀ ਹਲਕਾ ਗੁਰੂਹਰਸਹਾਏ ਨੂੰ ਨੰਬਰ ਵਨ ਬਣਾਵੇਗਾ।
ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਪਾਰਟੀ ਦੇ ਹੋਰ ਆਗੂਆਂ ਸਮੇਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਰਾਮੇਬਾਜ ਦੱਸਦਿਆ, ਇਹਨਾਂ ਦੀ ਗੁੰਮਰਾਹਕੁੰਨ ਗੱਲਾਂ ਵਿਚ ਨਾ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਹਰ ਵਰਗ ਦੁਖੀ ਹੈ ਅਤੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਪਰ ਅਕਾਲੀ ਸਰਕਾਰ ਨੂੰ ਲੋਕਾਂ ਦੀ ਕੋਈ ਫਿਕਰ ਨਹੀਂ ਹੈ। ਰਾਣਾ ਸੋਢੀ ਨੇ ਕਿਹਾ ਕਿ ਅਕਾਲੀ ਦਲ ਦੇ 10 ਸਾਲ ਦੇ ਸਮੇਂ ਦੌਰਾਨ ਇਸ ਪੱਛੜੇਪਣ ਨੂੰ ਕਾਂਗਰਸ ਸਰਕਾਰ ਬਣਦਿਆ ਹੀ ਦੂਰ ਕਰਨ ਦੇ ਨਾਲ-ਨਾਲ ਕਿਸਾਨਾਂ ਦੇ ਸਾਰੇ ਕਰਜੇ ਮੁਆਫ਼ ਕੀਤੇ ਜਾਣਗੇ। ਇਸ ਤੋਂ ਇਲਾਵਾ ਹਰ ਵਰਗ ਦੀਆਂ ਲੜਕੀਆਂ ਦੇ ਵਿਆਹ ਲਈ 51 ਹਜ਼ਾਰ ਰੁਪਏ ਦੀ ਸ਼ਗਨ ਸਕੀਮ ਅਤੇ 2 ਹਜ਼ਾਰ ਰੁਪਏ ਬੁਢਾਪਾ, ਵਿਧਵਾ ਪੈਨਸ਼ਨ ਦਿੱਤੀ ਜਾਵੇਗੀ। ਰਾਣਾ ਸੋਢੀ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜਿਨ•ਾਂ ਸੱਤਾਧਾਰੀਆਂ ਆਗੂਆਂ ਅਤੇ ਸਰਕਾਰੀ ਅਧਿਕਾਰੀਆਂ ਨੇ ਹਲਕਾ ਗੁਰੂਹਰਸਹਾਏ ਦੇ ਲੋਕਾਂ ਅਤੇ ਕਾਂਗਰਸ ਵਰਕਰਾਂ &#39ਤੇ ਨਜਾਇਜ਼ ਪਰਚੇ, ਤਸ਼ਦੱਦ ਕੀਤਾ ਹੈ, ਉਹਨਾਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਰਾਣਾ ਸੋਢੀ ਨੇ ਆਮ ਆਦਮੀ ਪਾਰਟੀ &#39ਤੇ ਵਰ•ਦਿਆਂ ਪਾਰਟੀ ਦੀ ਸਖ਼ਤ ਆਲੋਚਨਾ ਕੀਤੀ।
ਇਸ ਮੌਕੇ ਬਲਕਾਰ ਸਿੱਧੂ, ਸਤਵਿੰਦਰ ਬਿੱਟੀ, ਸ਼ਵਿੰਦਰ ਸਿੱਧੂ, ਰਾਜ ਬਖਸ਼ ਜਲਾਲਾਬਾਦ, ਜੋਗਿੰਦਰਪਾਲ ਭਾਟਾ, ਵਿੱਕੀ ਸਿੱਧੂ ਆਦਿ ਆਗੂਆਂ ਨੇ ਵੀ ਆਪਣੇ ਸੰਬੋਧਨ ਕਰਦਿਆ ਅਕਾਲੀ ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਰਗੜ•ੇ ਲਗਾਉਂਦਿਆ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਵਿਚ ਰੋਲ ਕੇ ਰੱਖ ਦਿੱਤਾ ਹੈ, ਜਿਸਦਾ ਖਮਿਆਜਾ ਅਕਾਲੀ ਭਾਜਪਾ ਨੂੰ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ। ਬੁਲਾਰਿਆਂ ਨੇ ਯੂਥ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਤੋਂ ਹੀ ਕਾਂਗਰਸ ਦੇ ਹੱਕ ਵਿਚ ਕਮਰਕੱਸ ਲੈਣ।
ਇਸ ਮੌਕੇ ਅਨੁਮੀਤ ਸਿੰਘ ਹੀਰਾ ਸੋਢੀ, ਗੁਰਦੀਪ ਸਿੰਘ ਢਿੱਲੋਂ, ਕੁਲਵੰਤ ਰਾਏ ਕਟਾਰੀਆਂ, ਰਘੂ ਸੋਢੀ, ਕੁਲਬੀਰ ਸਿੰਘ ਜੀਰਾ, ਲਾਡੀ ਗਹਿਰੀ, ਰਵੀ ਚਾਵਲਾ, ਆਤਮਜੀਤ ਡੇਵਿਡ, ਨਸੀਬ ਸਿੰਘ ਸੰਧੂ, ਮਲਕੀਤ ਹੀਰਾ, ਮੰਗਲ ਸਿੰਘ ਸ਼ਾਮ ਸਿੰਘ ਵਾਲਾ, ਬੱਬਾ ਬਰਾੜ, ਸੁਰਜੀਤ ਫੁਲਰਵੰਨ, ਦਵਿੰਦਰ ਜੰਗ, ਵੇਦ ਪ੍ਰਕਾਸ਼ ਕੰਬੋਜ਼, ਪਾਲਾ ਬੱਟੀ, ਜਰਨੈਲ ਸਿੰਘ ਥਿੰਦ, ਬੂਟਾ ਸਿੰਘ ਪੰਧੂ, ਬਲਦੇਵ ਰਾਜ ਨੰਬਰਦਾਰ, ਲਾਲ ਚੰਦ ਸੰਧਾ, ਹਰਪ੍ਰੀਤ ਰਿੰਟੂ, ਤਿਲਕ ਰਾਜ ਥਿੰਦ, ਪ੍ਰਸ਼ੋਤਮ ਲਾਲ ਥਿੰਦ, ਅਮੀ ਚੰਦ ਪਿੰਡੀ, ਹਰਮੀਤ ਪੰਮਾ ਕੁਟੀ, ਆਦਰਸ਼ ਕੁੱਕੜ, ਜਸਵਿੰਦਰ ਸਿੰਘ ਬੇਦੀ, ਸਤਨਾਮ ਚੰਦ ਸਾਬਕਾ ਸਰਪੰਚ, ਮਨੋਹਰ ਲਾਲ ਕੁੱਕੜ, ਸੁਖਦਿਆਲ ਕਾਲਾ ਸੰਧਾ, ਨੇਕ ਰਾਜ, ਬਗੀਚਾ ਬੱਟੀ, ਬਲਰਾਮ ਧਵਨ, ਰੁਸਤਮ ਮੁਜੈਦੀਆ, ਟੋਨੀ ਬੇਦੀ, ਵਿਨੋਦ ਸੰਧਾ ਸਾਬਕਾ ਸਰਪੰਚ, ਦਰਬਾਰ ਚੰਦ ਢੋਟ, ਪ੍ਰਵੀਨ ਕੁਮਾਰ ਥਿੰਦ, ਸੁਰਜੀਤ ਬੱਟੀ, ਹੰਸ ਰਾਜ ਬੱਟੀ, ਸੁਭਾਸ਼ ਪਿੰਡੀ, ਕਸ਼ਮੀਰ ਬਾਜੇ ਕੇ, ਸੰਦੀਪ ਮਾਹਮੂਜੋਈਆ, ਚੰਦਰ ਖੈਰੇ ਕੇ, ਪ੍ਰਸ਼ੋਤਮ ਸੰਧਾ, ਅਮਰੀਕ ਬੁੱਢੇਸ਼ਾਹ, ਗੁਰਭੇਜ ਟਿੱਬੀ, ਅਨੀਸ਼ ਡੇਮਰਾ, ਕਸ਼ਮੀਰ ਥਿੰਦ, ਸੋਹਣ ਲਾਲ ਸੰਧਾ, ਬੱਬੂ ਪਸਰੀਚਾ, ਰਵੀ ਸੰਧਾ, ਕਾਕਾ ਪਸਰੀਚਾ, ਪੱਪੂ ਮੰਡ, ਨਿਰੰਜਣ ਸਿੰਘ, ਦਰਸ਼ਨ ਸਿੰਘ ਮਿਸ਼ਰੀਵਾਲਾ, ਕਸ਼ਮੀਰ ਸਿੰਘ ਸਮੇਤ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਯੂਥ ਵਰਕਰ ਅਤੇ ਪਾਰਟੀ ਆਗੂ ਹਾਜ਼ਰ ਸਨ।

Related Articles

Back to top button