ਯੁਵਕ ਸੇਵਾਵਾਂ ਵਿਭਾਗ ਵੱਲੋਂ ਯੂਥ ਕਲੱਬਾਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ
ਫਿਰੋਜ਼ਪੁਰ 20 ਮਈ (ਮਦਨ ਲਾਲ ਤਿਵਾੜੀ) ਯੁਵਕ ਸੇਵਾਵਾਂ ਵਿਭਾਗ, ਫਿਰੋਜ਼ਪੁਰ ਵੱਲੋਂ ਇੰਜ. ਡੀ.ਪੀ.ਐਸ. ਖਰਬੰਦਾ ਆਈ.ਏ.ਐਸ. ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀ ਸਰਪ੍ਰਸਤੀ ਹੇਠ ਨੌਜਵਾਨਾਂ ਨੂੰ ਸੇਧ ਪ੍ਰਦਾਨ ਕਰਦਿਆਂ ਖੇਡਾਂ ਤੇ ਹੋਰ ਉਸਾਰੂ ਕੰਮਾਂ ਲਈ ਵੱਧ ਤੋਂ ਵੱਧ ਪ੍ਰੇਰਿਆ ਜਾ ਰਿਹਾ ਹੈ।ਨੌਜਵਾਨਾਂ ਦੀ ਸ਼ਕਤੀ ਦਾ ਸਹੀ ਸਦਉਪਯੋਗ ਕਰਨ ਹਿਤ ਯੂਥ ਕਲੱਬਾਂ ਦੀਆਂ ਨਵੀਆਂ ਚੋਣਾਂ ਕਰਵਾ ਕੇ ਖੇਡ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ. ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਿਰੋਜ਼ਪੁਰ ਨੇ ਦੱਸਿਆ ਕਿ ਰਵਿੰਦਰ ਸਿੰਘ ਪ੍ਰਧਾਨ ਯੁਵਕ ਸੇਵਾਵਾਂ ਕਲੱਬ ਪਿੰਡ ਨੂਰਪੁਰ ਅਤੇ ਗੁਰਪ੍ਰੀਤ ਸਿੰਘ ਪ੍ਰਧਾਨ ਯੁਵਕ ਸੇਵਾਵਾਂ ਕਲੱਬ ਪਿੰਡ ਕਮਾਲਗੜ• ਨੂੰ ਖੇਡ ਕਿੱਟਾਂ ਵੰਡੀਆਂ ਗਈਆਂ। ਇਨ•ਾਂ ਖੇਡ ਕਿੱਟਾਂ ਵਿੱਚ ਕ੍ਰਿਕਟ ਦੀ ਪੂਰੀ ਕਿੱਟ ਦੋ ਫੁੱਟਬਾਲ ਅਤੇ ਦੋ ਵਾਲੀਬਾਲ ਮੌਜੂਦ ਹਨ। ਉਨ•ਾਂ ਦੱਸਿਆ ਕਿ ਕਲੱਬਾਂ ਨੂੰ ਵਿਭਾਗ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਖੇਡਣਾ ਸ਼ੁਰੂ ਕੀਤਾ ਜਾਵੇ ਅਤੇ ਇਸ ਦੀ ਪ੍ਰਗਤੀ ਰਿਪੋਰਟ ਵੀ ਵਿਭਾਗ ਨੂੰ ਤੁਰੰਤ ਭੇਜੀ ਜਾਵੇ। ਸ੍ਰੀ ਚਾਹਲ ਨੇ ਇਹ ਵੀ ਦੱਸਿਆ ਕਿ ਇਸ ਖੇਡ ਕਿੱਟਾਂ ਦੀ ਕੀਮਤ ਲਗਭਗ 10,000/- ਰੁਪਏ ਹੈ। ਜੇਕਰ ਯੂਥ ਕਲੱਬਾਂ ਇਸ ਖੇਡ ਕਿੱਟਾਂ ਦਾ ਸਹੀ ਇਸਤੇਮਾਲ ਕਰਨਗੀਆਂ ਤਾਂ ਨਸ਼ਿਆਂ ਦੇ ਰੁਝਾਨ ਨੂੰ ਠੱਲ• ਪੈ ਸਕਦੀ ਹੈ। ਕਲੱਬਾਂ ਦੇ ਪ੍ਰਧਾਨਾਂ ਨੇ ਜਲਦੀ ਹੀ ਪਿੰਡ ਵਿੱਚ ਖ਼ੂਨਦਾਨ ਕੈਂਪ ਅਤੇ ਨੇਪਾਲ ਭੁਚਾਲ ਪੀੜਤਾਂ ਲਈ ਰਾਸ਼ੀ ਇਕੱਤਰ ਕਰਨ ਦਾ ਇਕਰਾਰ ਵੀ ਕੀਤਾ।ਖੇਡ ਕਿੱਟਾਂ ਪ੍ਰਾਪਤ ਕਰਦਿਆਂ ਨੌਜਵਾਨਾਂ ਨੇ ਯੁਵਕ ਸੇਵਾਵਾਂ ਵਿਭਾਗ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।