Ferozepur News
ਮੰਡੀਆਂ ਵਿਚ ਕਣਕ ਦੀ ਢੋਆ-ਢੁਆਈ ਲਈ ਟੈਂਡਰ ਪਾਉਣ ਲਈ 13 ਅਪ੍ਰੈਲ ਤੱਕ ਵਾਧਾ — ਖਰਬੰਦਾ
ਫਿਰੋਜ਼ਪੁਰ 10 ਅਪ੍ਰੈਲ (ਏ. ਸੀ. ਚਾਵਲਾ) ਮੌਜੂਦਾ ਕਣਕ ਦੇ ਸੀਜ਼ਨ ਲਈ ਫਿਰੋਜ਼ਪੁਰ ਜਿਲ•ੇ ਅੰਦਰ 131 ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ ਅਤੇ ਇਨ•ਾਂ ਖਰੀਦ ਕੇਂਦਰਾਂ ਕਣਕ ਦੀ ਢੋਆ-ਢੋਆਈ ਲਈ ਟਰੱਕ ਯੂਨੀਅਨਾਂ/ਟਰਾਂਸਪੋਰਟਾ ਦੇ ਟੈਂਡਰ ਪਾਉਣ ਲਈ ਪੰਜਾਬ ਸਰਕਾਰ ਵੱਲੋਂ 13 ਅਪ੍ਰੈਲ ਤੱਕ ਵਾਧਾ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟੈਂਡਰਾਂ ਦੀ ਮਿਤੀ ਵਿਚ ਕੀਤੇ ਵਾਧੇ ਅਨੁਸਾਰ ਹੁਣ ਢੋਆ-ਢੋਆਈ ਲਈ ਟੈਂਡਰ 13 ਅਪ੍ਰੈਲ ਸ਼ਾਮ 5 ਵਜੇ ਤੱਕ ਆਨ ਲਾਈਨ ਜਮ•ਾ ਕਰਵਾਏ ਜਾ ਸਕਦੇ ਹਨ। ਜਿਆਦਾ ਜਾਣਕਾਰੀ ਲਈ ਡਿਪਟੀ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਦੇ ਦਫਤਰ ਏ ਬਲਾਕ ਜਿਲ•ਾ ਪ੍ਰਬੰਧਕੀ ਕੰਪਲੈਕਸ ਸੰਪਰਕ ਕੀਤਾ ਜਾ ਸਕਦਾ ਹੈ। ਉਨ•ਾਂ ਸਮੂਹ ਟਰੱਕ/ਟੈਂਪੂ ਯੂਨੀਅਨ, ਟਰਾਂਸਪੋਰਟਾ ਨੂੰ ਅਪੀਲ ਕੀਤੀ ਕਿ ਉਹ ਆਨ-ਲਾਈਨ 13 ਅਪ੍ਰੈਲ ਤੱਕ ਟੈਂਡਰ ਭਰਨ ਨਹੀ ਤਾ ਜਿਲ•ੇ ਤੋ ਬਾਹਰ ਦੀ ਯੂਨੀਅਨ ਨੂੰ ਟੈਂਡਰ ਅਲਾਟ ਕੀਤਾ ਜਾਵੇਗਾ।