ਮੰਗਾਂ ਨੂੰ ਲੈ ਕੇ ਦਰਜਾਚਾਰ ਕਰਮਚਾਰੀਆਂ ਨੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
ਫਿਰੋਜ਼ਪੁਰ 6 ਮਈ (ਏ.ਸੀ.ਚਾਵਲਾ) ਦਰਜਾਚਾਰ ਕਰਮਚਾਰੀ ਯੂਨੀਅਨ, ਆਸ਼ਾ ਵਰਕਰ ਯੂਨੀਅਨ, ਡਰਾਈਵਰ ਯੂਨੀਅਨ ਅਤੇ ਟੈਕਨੀਕਲ ਯੂਨੀਅਨ ਵਲੋਂ ਪੰਜਾਬ ਸਟੇਟ ਬਾਡੀ ਦੇ ਫੈਸਲੇ ਅਨੁਸਾਰ ਦਫਤਰ ਡਿਪਟੀ ਕਮਿਸ਼ਨਰ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਜਿਸ ਦੀ ਪ੍ਰਧਾਨਗੀ ਸਾਥੀ ਕਾਲਾ ਸਿੰਘ ਪ੍ਰਧਾਨ, ਰਾਮ ਅਵਤਾਰ ਜ਼ਿਲ•ਾ ਜਨਰਲ ਸਕੱਤਰ, ਸੰਤੋਸ਼ ਕੁਮਾਰੀ ਸੀਨੀਅਰ ਮੀਤ ਪ੍ਰਧਾਨ ਆਸ਼ਾ ਵਰਕਰ ਯੂਨੀਅਨ, ਡਰਾਈਵਰ ਯੂਨੀਅਨ ਦੇ ਗੁਰਜਿੰਦਰ ਸਿੰਘ ਭੰਗੂ ਪ੍ਰਧਾਨ, ਰਾਮ ਪ੍ਰਸਾਦ ਪ੍ਰਧਾਨ ਸਿਵਲ ਹਸਪਤਾਲ ਅਤੇ ਈ. ਪੰਚਾਇਤ ਦੇ ਅਮ੍ਰਿਤਪਾਲ ਨੇ ਕੀਤੀ। ਰਾਮ ਅਵਤਾਰ ਜ਼ਿਲ•ਾ ਜਨਰਲ ਸਕੱਤਰ, ਗੁਰਜਿੰਦਰ ਸਿੰਘ ਭੰਗੂ ਪ੍ਰਧਾਨ ਨੇ ਪੰਜਾਬ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ•ਾਂ ਨੇ ਮੰਗ ਕੀਤੀ ਕਿ 2 ਸਾਲ ਦੇ ਪਰਖ ਅਧੀਨ ਸਮੇਂ ਦੌਰਾਨ ਬੇਸਿਕ ਪੇ ਦੇਣ ਦਾ ਫੈਸਲਾ ਰੱਦ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਡੀ. ਏ. ਦਾ ਬਣਦਾ ਬਕਾਇਆ ਤੁਰੰਤ ਦਿੱਤਾ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਦਰਜਾਚਾਰ ਕਰਮਚਾਰੀਆਂ ਨੂੰ ਵਰਦੀਆਂ ਨਵੇਂ ਰੇਟਾਂ ਤੇ ਤੁਰੰਤ ਦਿੱਤੀਆਂ ਜਾਣ, ਦਰਜਾਚਾਰ ਕਰਮਚਾਰੀਆਂ ਨੂੰ ਯੋਗਤਾ ਅਨੁਸਾਰ ਪੱਦ ਉਨਤ ਕੀਤਾ ਜਾਵੇ, 108 ਹੈਲਪਲਾਈਨ ਤੇ ਕੰਮ ਕਰਦੇ ਡਰਾਈਵਰਾਂ ਅਤੇ ਟੀ ਐਮ. ਟੀ. ਨੂੰ ਤੁਰੰਤ ਐਨ. ਐਚ. ਐਮ. ਦੇ ਅਧੀਨ ਕੀਤਾ ਜਾਵੇ, ਤਰਸ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ, ਈ ਪੰਚਾਇਤ ਅਧੀਨ ਕੱਢੇ ਗਏ ਮੁਲਾਜ਼ਮਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ। ਧਰਨੇ ਵਿਚ ਇੰਦਰਜੀਤ ਸਿੰਘ, ਸੁਖਦੇਵ ਯਾਦਵ ਪ੍ਰਧਾਨ, ਭੁਪਿੰਦਰ ਸੋਨੀ, ਅਮਿਤ ਭੱਲਾ, ਮੀਤ ਪ੍ਰਧਾਨ ਓਮਾ ਰਾਣੀ, ਬਲਵੰਤ ਸਿੰਘ, ਬਿਸ਼ਨ ਸਿੰਘ, ਜਗਰੂਪ ਸਿੰਘ, ਪ੍ਰਵੀਨ ਕੁਮਾਰ, ਸ਼ੰਕੂਤਲਾ ਦੇਵੀ, ਹੀਰਾ, ਜਸਵਿੰਦਰ ਸਿੰਘ, ਦਲੀਪ ਕੁਮਾਰ, ਰਮੇਸ਼ ਕੁਮਾਰ, ਦੇਵ ਰਾਜ, ਰਾਜ ਕੁਮਾਰ, ਭੁਪਿੰਦਰ ਸਿੰਘ, ਗੁਰਦੇਵ ਸਿੰਘ, ਸਰਵੰਤ ਸਿੰਘ, ਜੋਗਿੰਦਰ ਸਿੰਘ, ਫਰਾਂਸਿਸ ਭੱਟੀ, ਸੁਰਿੰਦਰ ਸਿੰਘ, ਪਰਮਿੰਦਰ ਪੰਮੀ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।