ਮੰਗਲ ਕਿਰਤ ਅਭਿਆਨ ਤਹਿਤ 15 ਦਸੰਬਰ ਨੂੰ ਲਗਾਇਆ ਜਾਵੇਗਾ ਰੁਜ਼ਗਾਰ ਮੇਲਾ
ਫਿਰੋਜ਼ਪੁਰ 14 ਦਸੰਬਰ ( ) ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਚੇਅਰਮੈਨ^ਕਮ^ਡਿਪਟੀ ਕਮਿਸ਼ਨਰ ਸH ਗੁਰਪਾਲ ਸਿੰਘ ਚਾਹਲ, ਜ਼ਿਲ੍ਹਾ ਬਿਉਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀHਈHਓH^ਕਮ^ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸH ਅਮਰਦੀਪ ਸਿੰਘ ਗੁਜਰਾਲ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਬਿਉਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜ਼ਪੁਰ Fਵਿਖੇ ਨਾਰੀ ਸਸ਼ਕਤੀਕਰਨ ਮੁਹਿੰਮ ਤਹਿਤ ਨਾਰੀਆਂ ਨੂੰ ਪ੍ਰਬਲ ਅਤੇ ਯੋਗ ਬਨਾਉਣ ਲਈ ਮੰਗਲ ਕਿਰਤ ਅਭਿਆਨ ਤਹਿਤ 15 ਦਸੰਬਰ 2020 ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾਵੇਗਾ।
ਸ਼੍ਰੀ ਅਸ਼ੋਕ ਜਿੰਦਲ, ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਨੇ ਦੱਸਿਆ ਕਿ ਇਸ ਕੈਂਪ ਦਾ ਮਕਸਦ ਵੱਧ ਤੋਂ ਵੱਧ ਗਿਣਤੀ ਵਿੱਚ ਯੋਗ ਅਤੇ ਲੋੜਵੰਦ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣਾ ਹੈ। ਉਨ੍ਹਾਂ ਵੱਲੋਂ ਜਿਲ੍ਹਾ ਫਿਰੋਜਪੁਰ ਦੇ ਚਾਹਵਾਨ ਅਤੇ ਯੋਗ ਪ੍ਰਾਰਥੀ ਜ਼ੋ 10ਵੀ. ਬਾਰ੍ਹਵੀਂ ਪਾਸ ਹਨ, ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਮੰਗਲ ਕਿਰਤ ਅਭਿਆਨ ਤਹਿਤ ਲੱਗਣ ਵਾਲੇ ਰੁਜ਼ਗਾਰ ਕੈਂਪ ਵਿੱਚ 15 ਦਸੰਬਰ ਨੂੰ ਸਵੇਰੇ 11.00 ਵਜੇ ਤੋਂ ਦੁਪਹਿਰ 3.00 ਵਜੇ ਤੱਕ ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ, ਡੀHਸੀHਕੰਪਲੈਕਸ, ਫਿਰੋਜਪੁਰ ਵਿਖੇ ਆਪਣੀ ਯੋਗਤਾ ਦੇ ਅਸਲ ਸਰਟੀਫਿਕੇਟ, ਸਨਾਖਤੀ ਕਾਰਡ ਲੈ ਕੇ ਸਮੇਂ ਸਿਰ ਪਹੁੰਚਣ ਅਤੇ ਇਸ ਕੈਂਪ ਵਿੱਚ ਮਿਲਣ ਵਾਲੀਆਂ ਯੋਗ ਸਹੂਲਤਾਂ ਬਾਰੇ ਵੱਧੇਰੇ ਜਾਣਕਾਰੀ ਹਾਸਿਲ ਕਰਨ।