ਮ੍ਰਿਤਕ ਦੀ ਪਤਨੀ ਗ੍ਰਿਫਤਾਰ, ਇੱਕ ਦਿਨ ਦਾ ਮਿਲਿਆ ਰਿਮਾਂਡ
ਮ੍ਰਿਤਕ ਦੀ ਪਤਨੀ ਗ੍ਰਿਫਤਾਰ, ਇੱਕ ਦਿਨ ਦਾ ਮਿਲਿਆ ਰਿਮਾਂਡ
– ਆਰੋਪੀ ਪਤਨੀ ਨੇ ਕਿਹਾ ਜੱਗਾ ਸਿੰਘ ਦੀ ਮੌਤ ਦਾ ਉਸਨੂੰ ਹੈ ਪਛਤਾਵਾ
ਗੁਰੂਹਰਸਹਾਏ, 28 ਮਾਰਚ (ਪਰਮਪਾਲ ਗੁਲਾਟੀ)- ਗੁਰੂਹਰਸਹਾਏ ਪੁਲਿਸ ਨੇ ਆਤਮਹੱਤਿਆ ਕਰਨ ਦੇ ਇਲਜ਼ਾਮ ਵਿੱਚ ਕੀਤੇ ਗਏ ਪਰਚੇ ਵਿੱਚ ਨਾਮਜਦ ਮ੍ਰਿਤਕ ਜੱਗਾ ਸਿੰਘ ਦੀ ਪਤਨੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਤਫ਼ਤੀਸ਼ ਅਫ਼ਸਰ ਏ. ਐਸ.ਆਈ ਦਰਸ਼ਨ ਲਾਲ ਨੇ ਦੱਸਿਆ ਕਿ ਮੰਗਲਵਾਰ ਦੀ ਸ਼ਾਮ ਨੂੰ ਪਤਨੀ ਦੇ ਅਵੈਧ ਸਬੰਧਾਂ ਦੇ ਕਾਰਨ ਜੱਗਾ ਸਿੰਘ ਨਿਵਾਸੀ ਪਿੰਡ ਸ਼ਰੀਂਹ ਵਾਲਾ ਬਰਾੜ ਨੇ ਜਹਿਰੀਲੀ ਚੀਜ਼ ਨਿਗਲ ਕੇ ਆਤਮਹੱਤਿਆ ਕਰ ਲਈ ਸੀ ਜਿਸਦੇ ਸਬੰਧ ਵਿੱਚ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਉੱਤੇ ਪੁਲਿਸ ਨੇ ਜੱਗਾ ਸਿੰਘ ਦੀ ਪਤਨੀ ਸਮੇਤ ਚਾਰ ਲੋਕਾਂ ਉੱਤੇ ਮਾਮਲਾ ਦਰਜ ਕੀਤਾ ਸੀ, ਜੋ ਕਿ ਫਰਾਰ ਸਨ, ਤਫ਼ਤੀਸ਼ ਅਫ਼ਸਰ ਨੇ ਦੱਸਿਆ ਕਿ ਜਦ ਉਹ ਇਸ ਕੇਸ ਦੇ ਸਬੰਧ ਵਿੱਚ ਪਿੰਡ ਨੂੰ ਜਾ ਰਹੇ ਸਨ ਤਾਂ ਸ਼ਹਿਰ ਦੇ ਕੁਟੀ ਚੌਂਕ ਉੱਤੇ ਮ੍ਰਿਤਕ ਜੱਗਾ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਜੋ ਕਿ ਪਰਚੇ ਵਿੱਚ ਨਾਮਜਦ ਸੀ ਅਤੇ ਉਹ ਮੁਕਤਸਰ ਨੂੰ ਜਾਣ ਵਾਲੀ ਬਸ ਵਿੱਚ ਚੜ੍ਹਨ ਲੱਗੀ ਤਾਂ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਆਰੋਪੀ ਹਰਪ੍ਰੀਤ ਕੌਰ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸਦਾ ਪੁੱਛਗਿੱਛ ਲਈ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ। ਪੁਲਿਸ ਦੁਆਰਾ ਕੀਤੀ ਗਈ ਪੁੱਛਗਿਛ ਦੇ ਦੌਰਾਨ ਆਰੋਪੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਜੱਸੇ ਦੇ ਨਾਲ ਨਾਜਾਇਜ ਸਬੰਧ ਬਣਾਉਣ ਤੋਂ ਉਸਨੂੰ ਰੋਕਦਾ ਸੀ ਲੇਕਿਨ ਉਸਨੂੰ ਇਹ ਨਹੀ ਪਤਾ ਸੀ ਕਿ ਇੰਨੀ ਜਲਦੀ ਅੇੈਸਾ ਕੁੱਝ ਹੋ ਜਾਵੇਗਾ ਅਤੇ ਉਸਦੇ ਪਤੀ ਜੱਗਾ ਸਿੰਘ ਦੁਆਰਾ ਕੀਤੀ ਗਈ ਆਤਮ ਹੱਤਿਆ ਲਈ ਉਸਨੂੰ ਕਾਫ਼ੀ ਪਛਤਾਵਾ ਹੈ।